ਵਧ ਰਹੀ ਆਰਥਕ ਅਸਮਾਨਤਾ ‘ਤੇ ਸਵਾਲ

ਵਧ ਰਹੀ ਆਰਥਕ ਅਸਮਾਨਤਾ ‘ਤੇ ਸਵਾਲ

ਹੁਣੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਅਧਿਕਾਰ ਸਮੂਹ ਆੱਕਸਫੈਮ ਨੇ ਵਰਕ ਨਾੱਟ ਵੈਲਥ ਨਾਮੀਂ ਰਿਪੋਰਟ ਜਾਰੀ ਕੀਤੀ ਹੈ,ਜੋ ਕਾਫੀ ਸੁਰਖੀਆਂ ਵਿੱਚ ਹੈ।ਇਸ ਰਿਪੋਰਟ ਦੇ ਮੁਤਾਬਕ,ਦੇਸ਼ ਦੇ 73 ਫੀਸਦ ਜਇਦਾਦ ‘ਤੇ ਸਿਰਫ 1 ਫੀਸਦ ਅਮੀਰਾਂ ਦਾ ਕਬਜਾ ਹੈ।ਪਿਛਲੇ ਸਾਲ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਦੇਸ਼ ਦੇ ਇੱਕ ਫੀਸਦ ਸਭ ਤੋਂ ਅਮੀਰ ਲੋਕਾਂ ਦੇ ਕੋਲ ਦੇਸ਼ ਦੀ 58 ਫੀਸਦ ਦੌਲਤ ਹੈ,ਪਰ ਅਚਾਨਕ ਧਨਕੁਬੇਰਾਂ ਦੇ ਧਨ ਵਿੱਚ ਵਿਸਫੋਟਕ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਰੂਸ ਤੋਂ ਬਾਅਦ ਭਾਰਤ ਦੁਨੀਆਂ ਦਾ ਸਭ ਤੋਂ ਜਿਆਦਾ ਆਮਦਨ ਅਸਮਾਨਤਾ ਵਾਲਾ ਦੇਸ਼ ਹੈ,ਜਿੱਥੇ 73 ਫੀਸਦ ਸੰਪਤੀ ਸਿਰਫ ਇੱਕ ਫੀਸਦ ਕਰੋੜਪਤੀਆਂ ਦੇ ਕੋਲ ਹੀ ਹੈ,ਜਿਸ ਨਾਲ ਦੇਸ਼ ਦੀ ਗਰੀਬੀ ਇੱਕ ਵਾਰ ਨਹੀਂ ਦੋ ਵਾਰ ਮਿਟਾਈ ਜਾ ਸਕਦੀ ਹੈ।ਦੇਸ਼ ਵਿੱਚ ਦਿਨ ਪ੍ਰਤੀਦਿਨ ਅਮੀਰਾਂ ਦੀ ਦੌਲਤ ਵਿੱਚ ਵਿਸਫੋਟਕ ਵਾਧਾ ਵਾਕਾਈ ਹੀ ਇਸ ਦੇਸ਼ ਦੀ ਆਮ ਜਨਤਾ ਦੇ ਲਈ ਚਿੰਤਾ ਦਾ ਸਵੱਬ ਬਣਦਾ ਜਾ ਰਿਹਾ ਹੈ,ਕਿਉਂਕਿ ਦੇਸ਼ ਦੇ ਨੀਤੀ ਨਿਰਮਾਤਾਵਾਂ ਨੇ ਜੋ ਵਿਕਾਸ ਦਾ ਢਾਂਚਾ ਬਣਾਇਆ ਹੈ,ਉਹ ਗਰੀਬਾਂ ਦੇ ਨਹੀਂ ਸਗੋਂ ਅਮੀਰਾਂ ਦੇ ਲਈ ਅਨੁਕੂਲ ਹੈ,ਇਸਲਈ ਦੇਸ਼ ਵਿੱਚ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ।ਵਿਸ਼ਵ ਬੈਂਕ ਦੇ ਆਂਕੜਿਆਂ ਦੇ ਮੁਤਾਬਕ,ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਦੇਸ਼ ਦੇ ਸਭ ਤੋਂ ਜਿਆਦਾ 29 ਫੀਸਦ ਗਰੀਬਾਂ ਦੀ ਹਿੱਸੇਦਾਰੀ ਲਗਪਗ 8 y6 ਫੀਸਦ ਹੈ,ਜਦਕਿ ਰਾਸ਼ਟਰੀ ਆਮਦਨ ਵਿੱਚ ਭਾਰਤ ਦੇ ਸਭ ਤੋਂ ਜਿਆਦਾ ਕਰੋੜਪਤੀਆਂ ਭਾਵ ਧਨਕੁਬੇਰਾਂ ਦੀ ਹਿੱਸੇਦਾਰੀ 45 4 ਫੀਸਦ ਹੈ। ਇੱਕ ਪਾਸੇ ਅੱਜ ਭਾਰਤ ਦਾ ਡੰਕਾ ਪੂਰੇ ਵਿਸ਼ਵ ਵੱਜ ਰਿਹਾ ਹੈ,ਕਿਉਂਕਿ ਭਾਰਤ ਅੱਚ ਇੱਕ ਉੱਭਰਦੀ ਹੋਈ ਅਰਥਵਿਵਸਥਾ ਦੇ ਵੱਲ ਜਾ ਰਿਹਾ ਹੈ,ਇਸਲਈ ਦੁਨੀਆਂ ਦੇ ਜਿਆਦਾਤਰ ਦੇਸ਼ ਅੱਜ ਭਾਰਤ ਨੂੰ ਆਦਰ ਸਤਿਕਾਰ ਦੀ ਨਜਰ ਨਾਲ ਦੇਖ ਰਹੇ ਹਨ,ਪਰ ਦੂਜੇ ਪਾਸੇ ਮਾਲੀ ਏਜੰਸੀ ਕੈ੍ਰਡਿਟ ਸੂਈਸ ਦੀ ਰਿਪੋਰਟ ਦੇ ਮੁਤਾਬਕ,ਤੇਜ਼ ਆਰਥਿਕ ਵਿਕਾਸ ਦੇ ਬਾਵਜੂਦ ਦੇਸ਼ ਦੀ 77 ਫੀਸਦ ਆਬਾਦੀ ਰੋਜਾਨਾ 20 ਰੁਪਏ ਤੋਂ ਘੱਟ ‘ਤੇ ਗੁਜਾਰਾ ਕਰਨ ਲਈ ਮਜਬੂਰ ਹੈ। ਇਹ ਸਹੀ ਹੈ ਕਿ ਦੇਸ਼ ਵਿੱਚ ੳਦਾਰੀਕਰਨ,ਵਿਸ਼ਵੀਕਰਨ,ਨਿੱਜੀਕਰਨ ਨੂੰ ਅਪਣਾਉਣ ਦੇ ਲਹੀ ਵੱਡੇ ਪੱਧਰ ‘ਤੇ ਤਰੱਕੀ ਵੀ ਵਧੀ ਹੈ,ਪਰ ਇਸ ਤਰੱਕੀ ਦੇ ਸਿਰਫ ਕੁਝ ਹੀ ਹੱਥਾਂ ਵਿੱਚ ਸਿਮਟ ਜਾਣ ਨਾਲ ਗੈਰ ਬਰਾਬਰੀ ਵੱਧਦੀ ਜਾ ਰਹੀ ਹੈ।ਇਹ ਸਹੀ ਹੈ ਕਿ ਉਦਯੋਗਪਤੀ ਅਤੇ ਪੂੰਜੀਪਤੀਆ ਨੇ ਜ਼ੋ ਸੰਪਤੀ ਬਣਾਈ ਹੈ,ਉਹ ਆਪਣੀ ਕਾਬਲੀਅਤ ਦੇ ਸਿਰ ‘ਤੇ ਹਾਸਲ ਕੀਤੀ ਹੈ ਅਤੇ ਇੰਨ੍ਹਾਂ ਤੋਂ ਦੌਲਤ ਖੋਹ ਕੇ ਦੇਸ਼ ਦੇ ਸਮਾਜਿਕ ਵਿਕਾਸ ‘ਤੇ ਖਰਚ ਕਰਨਾ ਸਹੀ ਫੈਸਲਾ ਨਹੀਂ ਹੋਵੇਗਾ ਅਤੇ ਲੋਕਤੰਤਰ ਖਤਰੇ ਵਿੱਚ ਪੈ ਜਾਵੇਗਾ।ਆਰਥਿਕ ਪੱਖੋਂ ਕਮਜੋਰ ਵਿਅਕਤੀ ਨੂੰ ਬਦਹਾਲੀ ਵਿੱਚੋਂ ਕੱਢਣ ਦੇ ਲਈ ਸਰਕਾਰ ਨੂੰ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਹੀ ਰਹੀ ਹੈ,ਪਰ ਸਿਰਫ ਸਰਕਾਰ ਦੀ ਕੋਸ਼ਿਸ਼ ਨਾਲ ਇਸ ਦੇਸ਼ ਦੇ 77 ਫੀਸਦ ਗਰੀਬ ਲੋਕਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਲਿਆਇਆ ਜਾ ਸਕਦਾ।ਇਸਲਈ ਇਹ ਬਹੁਤ ਜਰੂਰੀ ਹੈ ਕਿ ਉਦਯੋਗਪਤੀ,ਪੂੰਜੀਪਤੀ ਅਤੇ ਸੰਪਨ ਵਰਗ ਨੂੰ ਵੀ ਚਾਹੀਦਾ ਹੈ ਕਿ ਮਨੁੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੀਬ ਲੋਕਾ ਦੇ ਕਲਿਆਣ ਦੇ ਲਈ ਕਦਮ ਚੁੱਕਣੇ ਚਾਹੀਦੇ ਹਨ। ਮੋਜੂਦਾ ਸਮੇਂ ਵਿੱਚ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਦੇ ਤਹਿਤ ਕੰਪਨੀਆਂ ਨੇ ਸਮਾਜਿਕ ਵਿਕਾਸ ਦੇ ਲਈ ਜੋ ਧਨ ਰੱਖਿਆ ਹੈ ,ਉਹ ਗਰੀਬ ਲੋਕਾਂ ਨੂੰ ਬਦਹਾਲੀ ਵਿੱਚੋਂ ਬਾਹਰ ਕੱਢਣ ਦੇ ਲਈ ਕਾਫੀ ਨਹੀਂ ਹੈ,ਸਰਕਾਰ ਨੂੰ ਚਾਹੀਦਾ ਹੈ ਕਿ ਇੰਨ੍ਹਾਂ ਕੰਪਨੀਆਂ ਨੂੰ ਇਹ ਰਾਸ਼ੀ ਵਧਾਉਣ ਦੇ ਲਈ ਪ੍ਰੋਤਸਹਿਤ ਕਰੇ।ਵਧਦੀ ਅਸਮਾਨਤਾ ਦੇ ਵਿਰੱਧ ਇੱਕ ਨੈਤਿਕ ਅਤੇ ਮਨੁੱਖੀ ਤਰਕ ਹਮੇਸ਼ਾ ਤੋਂ ਹੀ ਰਿਹਾ ਹੈ। ਅਸਲ ਵਿੱਚ ਸਾਰੇ ਅਹਿਮ ਅਤੇ ਦਾਰਸ਼ਨਿਕ ਥਾਵਾਂ ‘ਤੇ ਅਤੇ ਧਰਮਾਂ ਨੇ ਪੈਸੇ ਦਾ ਪਿੱਛਾ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਉਸ ਨੂੰ ਥੋੜ੍ਹੇ ਹੀ ਮੈਂਬਰਾਂ ਨਾਲ ਸਾਂਝਾ ਕਰਨ ਦੀ ਸਲਾਹ ਦਿੱਤੀ ਹੈ। ਕੁਰਆਨ ਸ਼ਰੀਫ ਨੇ ਸੂਦਖੋਰੀ ‘ਤੇ ਲਗਾਮ ਲਗਾਈ ਅਤੇ ਅਮੀਰ ਵਰਗ ਨੂੰ ਆਪਣੀ ਸੰਪਤੀ ਦੇ ਹਿੱਸੇ ਵੰਡਣ ਦੀ ਸਲਾਹ ਦਿੱਤੀ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਧਰਤੀ ਹਰ ਆਦਮੀ ਦੀ ਜਰੂਰਤ ਪੂਰੀ ਕਰਨ ਦੇ ਲਈ ਕਾਫੀ ਹੈ,ਪਰ ਇੱਕ ਵੀ ਇਨਸਾਨ ਦੇ ਲਾਲਚ ਨੂੰ ਪੂਰਾ ਨਹੀਂ ਕਰ ਸਕਦੀ।ਉਦਯੋਗਪਤੀ ਅਤੇ ਪੂੰਜੀਪਤੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਲਾਲਚ ਨੂੰ ਸੀਮਤ ਕਰਕੇ ਮਾਨਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਰਥਿਕ ਪੱਖੋਂ ਕਮਜੋਰ ਇਨਸਾਨ ਦੇ ਪ੍ਰਤੀ ਸੰਵੇਦਨਸ਼ੀਲ ਬਣੇ।ਇਹ ਸਹੀ ਹੈ ਕਿ ਧਨਕੁਬੇਰਾਂ ਦੇ ਕੋਲ ਪੈਸੇ ਦੀ ਕਮੀ ਨਹੀਂ ਹੈ,ਪਰ ਇਨ੍ਹਾਂ ਲੂੰ ਇੱਕ ਗੱਲ ਸੋਚਣੀ ਚਾਹੀਦੀ ਹੈ ਕਿ ਇਸ ਦੇਸ਼ ਵਿੱਚ ਮਹਾਤਮਾ ਗਾਂਧੀ ,ਸਵਾਮੀ ਵਿਵੇਕਾਨੰਦ,ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜਿਹੇ ਮਹਾਂਪੁਰਸ਼ ਇਨ੍ਹਾਂ ਕੋਲ ਧਨ ਨਹੀਂ ਸੀ,ਪਰ ਜਦੋਂ ਇਨ੍ਹਾਂ ਦੀ ਮੌਤ ਹੋਈ ਤਾਂ ਪੂਰੇ ਦੇਸ਼ ਦੇ ਲੋਕਾਂ ਨੇ ਇਨ੍ਹਾਂ ਨੇ ਹੰਝੂ ਵਹਾਏ ,ਕਿਉਂਕਿ ਇਨ੍ਹਾਂ ਨੇ ਜੋ ਕੁਝ ਕੀਤਾ ,ਉਹ ਮਾਨਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ।

 ਗਰੀਬ,ਪਿਛੜੇ ਵਰਗ ਦੀ ਜਿੰਦਗੀ ਵਿੱਚ ਬਦਲਾਅ ਦੇ ਲਈ ਜਰੂਰੀ ਨੂੰ ਸਮਰਪਿੱਤ ਕੀਤਾ। ਇਨ੍ਹਾਂ ਨੇ ਜੋ ਕੁਝ ਕੀਤਾ ਉਹ ਨਿਸਵਾਰਥ ਭਾਵ ਅਤੇ ਦੇਸ਼ ਹਿੱਤ ਦੇ ਲਈ ਕੀਤਾ,ਪਰ ਸਵਾਲ ਇਹ ਹੈ ਕਿ ਧਨਕੁਬੇਰਾਂ ਦੇ ਕੋਲ ਧਨ ਦੀ ਕਮੀ ਨਹੀਂ ਹੈਠ,ਪਰ ਜਦੋਂ ਇਨ੍ਹਾਂ ਦੀ ਮੌਤ ਹੋਵੇਗੀ ਤਾਂ ਇਨ੍ਹਾਂ ਦੇ ਲਈ ਦੇਸ਼ ਦੀ ਜਨਤਾ ਵਿੱਚੋਂ ਕੋਈ ਹੰਝੂ ਨਹੀਂ ਵਹਾਏਗਾ,ਸਗੋਂ ਖੁਸ਼ ਹੋਵੇਗਾ ਕਿ ਚੰਗਾ ਹੋਇਆ ਮਰ ਗਿਆ,ਕਿਉਂਕਿ ਇਨ੍ਹਾਂ ਨੇ ਜੀਵਨ ਵਿੱਚ ਸਿਰਫ ਪੈਸੇ ਨੂੰ ਹੀ ਸਭ ਕੁਝ ਸਮਝਿਆ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਵੱਧਦੀ ਆਰਥਿਕ ਅਸਮਾਨਤਾ ਨੂੰ ਗੰਭੀਰਤਾ ਨਾਲ ਲਵੇ ਅਤੇ ਇਸਦੇ ਲਈ ਕੁਝ ਨਾ ਕੁਝ ਕਰੇ,ਨਹੀਂ ਤਾਂ ਵਧਦੀ ਆਰਥਿਕ ਅਸਮਾਨਤਾ ਕਈ ਅਲੱਗਅਲੱਗ ਬੁਰਾਈਆਂ ਜਿਵੇਂ ਹਿੰਸਾ,ਵੇਸ਼ਵਾਪਣ,ਅਪਰਾਧ,ਅੱਤਵਾਦ,ਅਲਗਾਵਵਾਦ ਜਿਹੀਆਂ ਵੱਡੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ।ਮੌਜੂਦਾ ਸਰਕਾਰ ਵਿੱਚ ਗੁਣਵੱਤਾ ਪੂਰਣ ਸਿੱਖਿਆ ਅਤੇ ਸਿਹਤ ‘ਤੇ ਬਹੁਤ ਘੱਟ ਪੈਸਾ ਖਰਚ ਕਰ ਰਹੀ ਹੈ,ਜਿਸ ਨਾਲ ਆਰਥਿਕ ਪੱਖੋਂ ਕਮਜੋਰ ਇਨਸਾਨ ਦੇ ਜੀਵਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆ ਪਾ ਰਿਹਾ ਹੈ।ਵਿਕਸਤ ਦੇਸ਼ਾ ਵਿੱਚ ਸਿੱਖਿਆ ਅਤੇ ਸਿਹਤ ਦੀ ਵਿੱਚੰਗੀਆਂ ਸਹੂਲਤਾਵਾਂ ਇਸਲਈ ਨਹੀਂ ਹਨ ਕਿ ਉਹ ਅਮੀਰ ਅਤੇ ਵਿਕਸਤ ਦੇਸ਼ ਹਨ,ਸਗੋਂ ਇਸਲਈ ਹੈ,ਕਿਉਂਕਿ ਉਨ੍ਹਾਂ ਨੇ ਚੰਗੀ ਸਿੱਖਿਆ ਅਤੇ ਸਿਹਤ ਵਿੱਚ ਜਿਆਦਾ ਤੋਂ ਜਿਆਦਾ ਨਿਵੇਸ਼ ਕੀਤਾ ਹੈ। ਨਾਮੀਬੀਆ ਜਿਹੇ ਦੇਸ਼ ਨੇ ਸਿਹਤ ਅਤੇ ਸਿੱਖਿਆ ‘ਤੇ ਆਪਣੇ ਖਰਚ ਦੀ ਰਾਸ਼ੀ ਨੂੰ ਵਧਾ ਕੇ ਦੇਸ਼ ਦੀ ਅਸਮਾਨਤਾ ਦੇ ਅਨੁਪਾਤ ਨੂੰ 55 ਫੀਸਦ ਤੋਂ ਘਟਾ ਕੇ 24 ਫੀਸਦ ਕਰ ਦਿੱਤਾ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: