ਵਧੀਆ ਖਾਣ-ਪਾਣ ਅਤੇ ਤੰਦਰੁਸਤ ਸ਼ਰੀਰ ਹੀ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ – ਡਾ. ਮਨਜੀਤ

ਵਧੀਆ ਖਾਣ-ਪਾਣ ਅਤੇ ਤੰਦਰੁਸਤ ਸ਼ਰੀਰ ਹੀ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ – ਡਾ. ਮਨਜੀਤ
ਕਪੂਰਥਲਾ 08 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਕਪੂਰਥਲਾ ਵਿੱਚ ਕੋਰੋਨਾ ਦਾ ਪਾਜੀਟਿਵ ਕੇਸ ਆਉਣ ਕਾਰਨ ਸਿਹਤ ਵਿਭਾਗ ਹੋਰ ਜਿਆਦਾ ਚੌਕਣਾ ਅਤੇ ਸਰਗਰਮ ਹੋ ਗਿਆ ਹੈ। ਇਨ੍ਹਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਡਾ. ਮਨਜੀਤ ਸੋਢੀ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕਾਲਾ ਸੰਘਿਆ ਨੇ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਡਾ. ਜਸਮੀਤ ਬਾਵਾ ਸਿਵਲ ਸਰਜਨ, ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਵੱਲੋ ਕਰੋਨਾ ਵਾਇਰਸ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਸੀ.ਐਚ.ਸੀ. ਕਾਲਾ ਸੰਘਿਆ ਦੇ ਅਧੀਨ ਆਉਂਦੇ ਪਿੰਡ ਕੋਟ ਕਰਾਰ ਖਾਂ ਵਿਖੇ ਜੋ ਇੱਕ 17 ਸਾਲਾ ਯੂਵਕ ਅਫਜਲ ਸ਼ੇਖ ਦੀ ਰਿਪੋਰਟ ਕੋਰੋਨਾ ਪਾਜੀਟਵ ਆਈ ਸੀ। ਉਸ ਨੂੰ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ, ਕਪੂਰਥਲਾ ਵਿਖੇ ਰਖਿਆ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਡਾਕਟਰਾਂ ਦੀ ਨਿਗਰਾਨੀ ਅਧੀਨ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਅੱਜ ਪਿੰਡ ਕੋਟ ਕਰਾਰ ਖਾਂ ਦੇ ਨੇੜੇ ਲਗਦੇ ਪਿੰਡਾ ਦਾ ਮੈਡੀਕਲ ਟੀਮਾਂ ਵੱਲੋ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਲੋਕਾ ਨੂੰ ਅਪੀਲ ਕੀਤੀ ਗਈ ਕਿ ਇਸ ਵਾਇਰਸ ਪ੍ਰਤੀ ਡਰ ਦਾ ਮਾਹੌਲ ਨਾ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਸਿਹਤ ਦਿਵਸ ਹੈ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਉਨ੍ਹਾ ਕਿਹਾ ਕਿ ਹਰ ਵਿਅਕਤੀ ਨੂੰ ਵਧੀਆ ਖੂਰਾਕ ਲੈਣੀ ਚਾਹੀਦੀ ਹੈ।
ਵਧੀਆ ਖੂਰਾਕ ਖਾਣ ਨਾਲ ਹੀ ਵਿਅਕਤੀ ਵਿੱਚ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਵੀ ਕਈ ਕੇਸ ਵਧੀਆ ਖਾਣ-ਪਾਣ ਅਤੇ ਸਿਹਤਮੰਤ ਸ਼ਰੀਰ ਹੋਣ ਕਾਰਨ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਬੀਮਾਰੀ ਤੋ ਬਚਾਅ ਲਈ ਇੱਕੋ ਇੱਕ ਤਰੀਕਾ ਹੈ ਕਿ ਲਾਕ ਡਾਓਨ ਦੀ ਪੂਰੀ ਤਰ੍ਹਾਂ ਪਾਲਨਾ ਕੀਤੀ ਜਾਵੇ ਅਤੇ ਹੱਥਾਂ ਨੂੰ ਸਮੇਂ ਸਮੇਂ ਤੇ ਸਾਫ ਪਾਣੀ ਨਾਲ ਧੋਵੋ ਅਤੇ ਸਮੇਂ ਮਸੇਂ ਤੇ ਸਿਹਤ ਵਿਭਾਗ ਵੱਲੋ ਦਿੱਤੀਆ ਜਾ ਰਹੀਆਂ ਹਦਾਇਤਾ ਦੀ ਪਾਲਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਾਂਸੀ, ਤੇਜ਼ ਬੁਖਾਰ, ਸਾਹ ਲੈਣ ਵਿੱਚ ਤਕਲੀਫ ਨਾਲ ਪੀੜਿਤ ਵਿਅਕਤੀ ਤੁਰੰਤ ਸਿਹਤ ਕੇਂਦਰ ਵਿਖੇ ਸੰਪਰਕ ਕਰੋ। ਇਸ ਮੌਕੇ ਡਾ. ਰਜਨੀ, ਮਨਜਿੰਦਰ ਅਤੇ ਅਜੈਦੀਪ ਸਿੰਘ ਹਾਜਰ ਸਨ।