ਵਧਾਈਆਂ ਦੀ ਜਗਾ ਵਿੱਤ ਮਤਰੀ ਢੀਂਡਸਾ ਨੂੰ ਸੁਣਨੇ ਪੈ ਰਹੇ ਨੇ ਮੁਰਦਾਬਾਦ ਦੇ ਨਾਅਰੇ

ss1

ਵਧਾਈਆਂ ਦੀ ਜਗਾ ਵਿੱਤ ਮਤਰੀ ਢੀਂਡਸਾ ਨੂੰ ਸੁਣਨੇ ਪੈ ਰਹੇ ਨੇ ਮੁਰਦਾਬਾਦ ਦੇ ਨਾਅਰੇ
ਮਜ਼ਦੂਰਾਂ-ਕਿਸਾਨਾਂ ਵੱਲੋਂ ਸਰਕਾਰ ਦਾ ਪੁਤਲਾ ਫੂਕ ਕੇ ਸਘਰਸ਼ ਤੇਜ਼ ਕਰਨ ਦਾ ਐਲਾਨ

3-sangrur-21-novਸੰਗਰੂਰ 21 ਨਵੰਬਰ ( ਹਰਬੰਸ ਸਿੰਘ ਮਾਰਡੇ ) ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਮਜ਼ਦੂਰ-ਕਿਸਾਨ ਜੱਥੇਬਦੀਆਂ ਵੱਲੋਂ ਘਰ ਅੱਗੇ ਲਗਾਏ ਗਏ ਰੋਸ ਧਰਨੇ ਕਾਰਨ ਵਿੱਤ ਮਤਰੀ ਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਪਰਮਿਦਰ ਸਿਘ ਢੀਂਡਸਾ ਪਿਛਲੇ ਤਿਨ ਦਿਨ ਤੋਂ ਆਪਣੇ ਘਰ ਦਾਖਲ ਨਹੀਂ ਹੋ ਸਕੇ। ਲਹਿਰੇ ਹਲਕੇ ਦੇ ਕਿਸਾਨਾਂ-ਮਜ਼ਦੂਰਾਂ ਦੇ ਧਰਨੇ ਦੇ ਚਲਦੇ ਹੀ ਢੀਂਡਸਾ ਨੂੰ ਮਿਲਣ ਵਾਲੀਆਂ ਵਧਾਈਆਂ ਦੀ ਜਗਾ ਮੁਰਦਾਬਾਦ ਵਰਗੇ ਨਾਅਰੇ ਸੁਣਨ ਨੂੰ ਮਿਲ ਰਹੇ ਹਨ।ਸਿਵਲ ਤੇ ਪੁਲੀਸ ਪ੍ਰਸਾਸ਼ਨ ਵੱਲੋਂ ਧਰਨਾਕਾਰੀਆਂ ਦੀਆਂ ਮਨੀਆਂ ਮਗਾਂ ਵਿੱਚ ਰੋਕਾਂ ਖੜੀਆਂ ਕਰਨ ਕਰਕੇ ਮਜ਼ਦੂਰਾਂ-ਕਿਸਾਨਾਂ ਨੇ ਸਰਕਾਰ ਦੀ ਅਰਥੀ ਨਾਨਕਿਆਣਾ ਚੌਕ ਵਿੱਚ ਸਾੜ ਕੇ ਸਘਰਸ਼ ਨੂੰ ਤੇਜ਼ ਤੇ ਵਿਸ਼ਾਲ ਕਰਨ ਦਾ ਐਲਾਨ ਕੀਤਾ। ਧਰਨਾਕਾਰੀਆਂ ਨੇ ਮਤਰੀ ਤੇ ਪ੍ਰਸਾਸ਼ਨ ਦੀ ਹੱਲਾਸ਼ੇਰੀ ਪ੍ਰਾਪਤ ਕੁਝ ਮੁੱਠੀ ਭਰ ਲੋਕਾਂ ਵੱਲੋਂ ਕਿਸਾਨਾਂ-ਮਜ਼ਦੂਰਾਂ ਤੇ ਧੱਕੇਸ਼ਾਹੀ ਕਰਨ ਦੀ ਜੋਰਦਾਰ ਨਿਖੇਧੀ ਕੀਤੀ।ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਪੰਚਾਇਤੀ ਜ਼ਮੀਨ ਵਿੱਚੋਂ ਤੀਜਾ ਰਾਖਵਾਂ ਹਿੱਸਾ ਮਗਦੇ ਜਲੂਰ ਦੇ ਕਿਰਤੀਆਂ ‘ਤੇ ਕਹਿਰ ਵਰਸਾਉਣ ਵਾਲੀ ਬਾਦਲ ਸਰਕਾਰ, ਪੁਲੀਸ ਤੇ ਸਿਵਲ ਪ੍ਰਸਾਸ਼ਨ ਅਤੇ ਜਲੂਰ ਦੇ ਪੇਂਡੂ ਘੜਮ ਚੌਧਰੀਆਂ ਦੇ ਆਪਸੀ ਗਠਜੋੜ ਦਾ ਚਿਹਰਾ ਲੋਕਾਂ ਵਿੱਚ ਦਿਨ-ਬ-ਦਿਨ ਬੇਪਰਦ ਹੋ ਰਿਹਾ ਹੈ।ਪ੍ਰਸ਼ਾਸ਼ਨ ਵੱਲੋ ਸ਼ਹੀਦ ਮਾਤਾ ਗੁਰਦੇਵ ਕੌਰ ਦੇ ਕਾਤਲ ਅਤੇ ਦਲਿਤਾਂ ‘ਤੇ ਵਹਿਸ਼ੀਆਨਾ ਜਬਰ ਕਰਨ ਲਈ ਜਿਮੇਵਾਰ ਅਕਾਲੀ ਆਗੂਆਂ ਅਤੇ ਪੇਂਡੂ ਚੌਧਰੀਆਂ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਮਾਹੌਲ ਤਿਆਰ ਕਰਵਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ।ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਕਾਲੀ ਆਗੂ ਤੇ ਜਲੂਰ ਦੇ ਪੇਂਡੂ ਚੌਧਰੀਆਂ ਦੀ ਗ੍ਰਿਫਤਾਰੀ, ਫਰਜੀਫ਼ਡਮੀ ਬੋਲੀ ਰੱਦ ਕਰਕੇ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਦੇਣ, ਦਲਿਤਾਂ ਤੇ ਆਗੂਆਂ ਵਿਰੁੱਧ ਦਰਜ ਝੂਠੇ ਕੇਸ ਰੱਦ ਕਰਨ ਅਤੇ ਦਲਿਤ ਘਰਾਂ, ਵਹੀਕਲਾਂ ਦੀ ਭਨਤੋੜ ਤੇ ਜ਼ਖ਼ਮੀਆਂ ਨੂੰ ਮੁਆਵਜਾ ਦੇਣ ਤੋਂ ਬਿਨਾਂ ਸਘਰਸ਼ ਖਤਮ ਨਹੀਂ ਹੋਵੇਗਾ। ਮਨੀਆਂ ਮਗਾਂ ਨੂੰ ਲਾਗੂ ਕਰਵਾਉਣ ਲਈ ਸਘਰਸ਼ ਨੂੰ ਤੇਜ਼ ਕਰਦਿਆਂ ਗੁਰਦਾਸਪੁਰ, ਅਮ੍ਰਿਤਸਰ ਤੇ ਜਲਧਰ ਵਿਖੇ ਡੀ.ਸੀ. ਦਖ਼ਤਰਾਂ ਅੱਗੇ 22 ਨਵਬਰ ਨੂੰ ਧਰਨੇ-ਮੁਜਾਹਰੇ ਕਰਕੇ ਸਘਰਸ਼ ਦਾ ਘੇਰਾ ਵਧਾਉਣ ਦਾ ਐਲਾਨ ਵੀ ਕੀਤਾ।ਧਰਨੇ ਨੂੰ ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਰਾਮ ਸਿਘ ਭੈਣੀਬਾਘਾ, ਜ਼ਮੀਨ ਪ੍ਰਾਪਤੀ ਸਘਰਸ਼ ਕਮੇਟੀ ਦੇ ਮਨਪ੍ਰੀਤ ਭੱਟੀਵਾਲ ਤੇ ਬਲਵਿਦਰ ਜਲੂਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਿੱਕਾ ਸਿਘ ਸਧੂ ਕਲਾਂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਕਰ ਬਦਰਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਪਾਲ ਖਿਆਲੀਵਾਲਾ, ਬੀ.ਕੇ.ਯੂ. (ਏਕਤਾ ਡਕੌਂਦਾ) ਦੇ ਬਲਵਤ ਸਿਘ ਰਾਮਨਗਰ ਛਨਾ ਆਦਿ ਨੇ ਵੀ ਸਬੋਧਨ ਕੀਤਾ।

Share Button

Leave a Reply

Your email address will not be published. Required fields are marked *