ਵਣ ਮਹਾਉਤਸਵ ਮਨਾਇਆ ਗਿਆ

22sarbjit1

ਵਣ ਮਹਾਉਤਸਵ ਮਨਾਇਆ ਗਿਆ

ਕੀਰਤਪੁਰ ਸਾਹਿਬ 22 ਸਤੰਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡ ਨਾਰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸ਼੍ਰੀ ਰਣਜੀਤ ਸਿੰਘ ਸਮਾਜ ਸੇਵੀ ਨਾਲ ਮਿਲਕੇ ਅਧਿਆਪਕਾਂ ਅਤੇ ਬੱਚਿਆਂ ਵਲੋਂ ਸਕੂਲ ਦੇ ਗਰਾਊਂਡ ਵਿੱਚ ਦਰੱਖਤ ਲਗਾ ਕਿ ਵਣ ਮਹਾਉਤਸਵ ਮਨਾਇਆ ਗਿਆ।ਇਸ ਮੋਕੇ ਸਕੂਲ ਇੰਚਾਰਜ ਰਾਜ ਕੁਮਾਰ ਵਲੋਂ ਦੱਸਿਆ ਗਿਆ ਕਿ ਸ਼੍ਰੀ ਰਣਜੀਤ ਸਿੰਘ ਹਮੇਸ਼ਾ ਹੀ ਪਿੰਡ ਅਤੇ ਸਕੂਲ ਦੀ ਭਲਾਈ ਲਈ ਕੰਮ ਕਰਦੇ ਰਹਿੰਦੇ ਹਨ। ਪਿੰਡ ਦੇ ਹਾਜਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਵਲੋਂ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਵੱਖ ਵੱਖ ਸਕੀਮਾਂ ਬਾਰੇ ਲੋਕਾਂ ਨੂੰ ਦੱਸਿਆ ਗਿਆ ਅਤੇ ਹਰ ਇੱਕ ਲੋੜਵੰਦ ਵਿਆਕਤੀ ਨੂੰ ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।ਅਧਿਆਪਕ ਰਾਜ ਕੁਮਾਰ ਵਲੋਂ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਆਲੇ ਦੁਆਲੇ ਦੀ ਸਫਾਈ ਸਬੰਧੀ ਜਾਣਕਾਰੀ ਦਿੱਤੀ ਅਤੇ ਅੱਜ ਕੱਲ ਫੈਲ ਰਹੀ ਬਿਮਾਰੀ ਡੇਂਗੂ ਅਤੇ ਚਿਕਨਗੂਨੀਆਂ ਤੋਂ ਬਚਾਅ ਸਬੰਧੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ। ਵਣ ਮਹਾਉਤਸਵ ਮਨਾਉਣ ਸਮੈ ਸਕੂਲ ਇੰਚਾਰਜ ਰਾਜ ਕੁਮਾਰ , ਸਮਾਜ ਸੇਵੀ ਰਣਜੀਤ ਸਿੰਘ , ਮੋਹਿਤ ਕੁਮਾਰ ਅਧਿਆਪਕ ਅਤੇ ਸਮੂਹ ਬੱਚੇ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: