ਵਟ੍ਹਸਐਪ ਨੇ ਐਲਾਨਿਆ ਨਵਾਂ ਫੀਚਰ , ਐਡਮਿਨ ਦੀ ਮਰਜ਼ੀ ਤੋਂ ਬਿਨ੍ਹਾਂ ਪੋਸਟ ਨਹੀਂ ਪਾ ਸਕਣਗੇ ਗਰੁੱਪ ਮੈਂਬਰ

ss1

ਵਟ੍ਹਸਐਪ ਨੇ ਐਲਾਨਿਆ ਨਵਾਂ ਫੀਚਰ , ਐਡਮਿਨ ਦੀ ਮਰਜ਼ੀ ਤੋਂ ਬਿਨ੍ਹਾਂ ਪੋਸਟ ਨਹੀਂ ਪਾ ਸਕਣਗੇ ਗਰੁੱਪ ਮੈਂਬਰ

    • ਵਟਸਐਪ ਗਰੁੱਪਾਂ ‘ਚ ਦਿਨੋ ਦਿਨ ਗਲਤ ਅਫਵਾਹਾਂ ਫੈਲਾਉਣ ਵਾਲੀਆਂ ਵੀਡੀੳਜ਼ ਅਤੇ ਮੈਸੇਜਾਂ ਦੀ ਤਾਦਾਦ ਦਿਨੋ ਦਿਨ ਵਧਦੀ ਜਾ ਰਹੀ ਹੈ , ਜਿਸ ਨਾਲ ਨਜਿੱਠਣ ਲਈ ਹੁਣ ਵਟਸਐਪ ਨੇ ਇਕ ਨਵਾਂ ਫੀਚਰ ਲਾਂਚ ਕਰਨ ਜਾ ਰਿਹਾ ਹੈ। ਜਿਸ ਨਾਲ ਕਿਸੇ ਗਰੁੱਪ ਦਾ ਐਡਮਿਨ ਹੀ ਉਸਨੂੰ ਗਰੁੱਪ ਵਿਚ ਕੁਝ ਪੋਸਟ ਕਰਨ ਦੀ ਇਜਾਜ਼ਤ ਦੇ ਸਕੇਗਾ।
      ‘ਦਾ ਇੰਡੀਅਨ ਐਕਸਪ੍ਰੈੱਸ’ ‘ਚ ਛਪੀ ਇਕ ਰਿਪੋਰਟ ਅਨੁਸਾਰ ਵਟਸਐਪ ਦੇ ਬੁਲਾਰੇ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਵਟਸਐਪ ਨਾਲ ਝੂਠ ਅਤੇ ਗਲਤ ਅਫਵਾਹਾਂ ਫੈਲਾ ਕੇ ਅਪਰਾਧਿਕ ਮਾਮਲਿਆਂ ਤੱਕ ਗੱਲ ਪਹੁੰਚ ਜਾਂਦੀ ਹੈ। ਜਿਸ ਨੂੰ ਠੱਲ੍ਹ ਪਾਉਣ ਲਈ ਹੁਣ ਉਨ੍ਹਾਂ ਵੱਲੋਂ ਇਹ ਨਵਾਂ ਟੂਲ ਲਾਂਚ ਕੀਤਾ ਜਾ ਰਿਹਾ ਹੈ। ਇਸ ਨਾਲ ਵਟਸਐਪ ਗਰੁੱਪ ਦੇ ਐਡਮਿਨ ਕੋਲ ਸਾਰਿਆਂ ਤਾਕਤਾਂ ਹੋਣਗੀਆਂ ਅਤੇ ਗਰੁੱਪ ਦੀ ਸਕਿਉਰਿਟੀ ਜ਼ਿਆਦਾ ਵਧ ਜਾਵੇਗੀ।
      ਇਕ ਤਰਫ ਲੋਕ ਵਟਸਐਪ ਗਰੁੱਪਾਂ ਰਾਹੀਂ ਉਨ੍ਹਾਂ ਨਾਲ ਮੁਤੱਲਕ ਜਾਣਕਾਰੀ ਪ੍ਰਾਪਤ ਕਰਦੇ ਹਨ ਭਾਵੇਂ ਉਨ੍ਹਾਂ ਦੇ ਪਰਿਵਾਰ ਹੋਵੇ ਜਾਂ ਫਿਰ ਅਧਿਆਪਕ, ਕਮਿਊਨਿਟੀ ਸੈਂਟ ਅਤੇ ਕੋਈ ਨਾਨ ਪ੍ਰਾਫਿਟ ਐਨਜੀੳ ਹੋਵੇ। ਕੰਪਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਗਰੁੱਪ ਦੇ ਐਡਮਿਨ ਨੂੰ ਨਵੀਆਂ ਸੈਟਿੰਗ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਜਿਸ ਨਾਲ ਐਡਮਿਨ ਕੋਲ ਗਰੁੱਪ ਦੀ ਸਕਿਊਰਿਟੀ ਨੂੰ ਲੈ ਕੇ ਬਿਹਤਰ ਟੂਲ ਉਪਲਭਧ ਹੋ ਹੋਣਗੇ।

 

Share Button

Leave a Reply

Your email address will not be published. Required fields are marked *