ਵਟਸਐਪ ਦਾ ਵੱਡਾ ਫੈਸਲਾ, ਫੇਸਬੁੱਕ ਨਾਲ ਜੁੜੇਗਾ

ss1

ਵਟਸਐਪ ਦਾ ਵੱਡਾ ਫੈਸਲਾ, ਫੇਸਬੁੱਕ ਨਾਲ ਜੁੜੇਗਾ

ਨਵੀਂ ਦਿੱਲੀ: ਗਲੋਬਲ ਮੈਸੇਜਿੰਗ ਸਰਵਿਸ ਵਟਸਐਪ ਨੇ ਦੱਸਿਆ ਹੈ ਕਿ ਜਲਦੀ ਹੀ ਉਹ ਆਪਣੇ ਗਾਹਕਾਂ ਦਾ ਮੋਬਾਈਲ ਨੰਬਰ ਆਪਣੀ ਓਨਰ ਕੰਪਨੀ ਫੇਸਬੁੱਕ ਨਾਲ ਸਾਂਝਾ ਕਰੇਗਾ। ਇਸ ਦੀ ਮਦਦ ਨਾਲ ਵਟਸਐਪ ਗਾਹਕ ਹੁਣ ਫੇਸਬੁੱਕ ਜ਼ਰੀਏ ਹੋਰ ਵੀ ਜ਼ਿਆਦਾ ਟਾਰਗੇਟ ਇਸ਼ਤਿਹਾਰ ਲੈ ਸਕਣਗੇ। ਇਹ ਇਸ਼ਤਿਹਾਰ ਫੇਸਬੁੱਕ ‘ਤੇ ਹੋਣਗੇ। ਇਸ ਜਾਣਕਾਰੀ ਵਿੱਚ ਵਟਸਐਪ ਐਡ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਕਦਮ ਚੁੱਕਣ ਦੇ ਨਾਲ ਹੀ ਵਟਸਐਪ ਦੀ ਵੱਡੀ ਜਿੰਮੇਵਾਰੀ ਹੋਵੇਗੀ ਕਿ ਉਹ ਦੁਨੀਆ ਭਰ ਵਿੱਚ ਆਪਣੇ 1 ਬਿਲੀਅਨ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਡਾਟਾ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੇ। ਵਟਸਐਪ ਯੂਜਰਜ਼ ਨੂੰ ਮਿਥੇ ਸਮੇਂ ਵਿੱਚ ਇਹ ਬਦਲ ਦੇਵੇਗਾ ਕਿ ਉਹ ਆਪਣੀ ਜਾਣਕਾਰੀ ਫੇਸਬੁੱਕ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਜਾਂ ਨਹੀਂ।

ਕੰਪਨੀ ਨੇ ਸਾਫ ਕਿਹਾ ਹੈ ਕਿ ਫੇਸਬੁੱਕ ਨੂੰ ਦਿੱਤਾ ਗਿਆ ਤੁਹਾਡਾ ਨੰਬਰ ਸੁਰੱਖਿਅਤ ਰਹੇਗਾ। ਵਟਸਐਪ ਨੇ ਦੱਸਿਆ ਕਿ ਇਸ ਅਦਲਾ-ਬਦਲੀ ਨਾਲ ਫੇਸਬੁੱਕ ਮੈਪਿੰਗ ਦੇ ਜ਼ਰੀਏ ਚੰਗੇ ਫ੍ਰੈਂਡ ਸਜੈਸ਼ਨ ਤੇ ਜਿਆਦਾ ਸਟੀਕ ਇਸ਼ਤਿਹਾਰ ਯੂਜਰਜ਼ ਦੇ ਸਕੇਗਾ। ਇਸ ਸਫਾਈ ਦੇ ਬਾਵਜੂਦ ਵਟਸਐਪ ਯੂਜਰਜ਼ ਨੂੰ ਕੰਪਨੀ ਦੀ ਇਹ ਪਹਿਲ ਚੰਗੀ ਨਹੀਂ ਲੱਗ ਰਹੀ। ਕੰਪਨੀ ਦੇ ਇਸ ਕਦਮ ਤੋਂ ਐਪ ਤੇ ਉਪਭੋਗਤਾਵਾਂ ਦੀ ਡਾਟਾ ਪ੍ਰਾਈਵੇਸੀ ਦੀ ਚਿੰਤਾ ਗਾਹਕਾਂ ਨੂੰ ਰਹੇਗੀ।

Share Button

Leave a Reply

Your email address will not be published. Required fields are marked *