“ਵਜੂਦ”

ss1

“ਵਜੂਦ”

ਕੁੱਝ ਸਵਾਲ ਸਨ
ਆਪਣੇ ਵਜੂਦ ਨਾਲ
ਕਿੱਥੇ ਚੱਲੇ ਆਂ?
ਕਿੱਥੋਂ ਚੱਲੇ ਸਾਂ?
ਕਦੋੰ ਤੋਂ ਚੱਲੇ ਆਂ?
ਕਦੋੰ ਤੱਕ ਚੱਲਾਂਗੇ?
ਕੁੱਝ ਦੇਰ ਦਾ “ਮੌਨ”
ਫਿਰ ਉਹੀ ਅੰਦਰਲੇ
ਸ਼ੋਰ ਵਿੱਚ
ਸਭ ਦਫਨ ਹੋ ਗਿਆ,
ਕਿਉਂਕਿ ਚੱਲੇ ਈ ਨਹੀਂ ਸਾਂ ।
ਇਹ ਵੀ ਵੱਡਾ ਸੱਚ ਕਿ
ਚੱਲਦੇ ਪਾਣੀ ਹੀ
ਸਾਗਰ ਚ ਸਮਾਉਂਦੇ ਨੇ,
ਰੁਕੇ ਹੋਏ ਤਾਂ
ਛੱਪੜ ਅਖਵਾਉਂਦੇ ਨੇ ।

ਪਰਮਜੀਤ ਕੌਰ
8360815955

Share Button

Leave a Reply

Your email address will not be published. Required fields are marked *