Tue. Aug 20th, 2019

ਵਕੀਲਾਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਚ ਐਸ ਡੀ ਐਮ ਨੂੰ ਦਿਤਾ ਮੰਗ ਪੱਤਰ

ਵਕੀਲਾਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਚ ਐਸ ਡੀ ਐਮ ਨੂੰ ਦਿਤਾ ਮੰਗ ਪੱਤਰ

5-41 (2)ਰਾਜਪੁਰਾ 5 ਅਗਸਤ (ਧਰਮਵੀਰ ਨਾਗਪਾਲ) ਪੰਜਾਬ ਵਿੱਚ ਸਬ ਡਵੀਜਨ ਪੱਧਰ ਤੇ ਵਕੀਲਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਬੀਤੇ 5 ਦਿਨਾਂ ਤੋ ਇਕ ਹਫਤੇ ਲਈ ਹੜਤਾਲ ਕੀਤੀ ਹੋਈ ਹੈ ਅਤੇ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀ ਹੋ ਰਿਹਾ ।ਇਸ ਸੰਬੰਧ ਵਿੱਚ ਵਕੀਲਾਂ ਦਾ ਇਕ ਵਫਦ ਨੇ ਬਾਰ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਚੈਹਲ ਦੀ ਪ੍ਰਧਾਨਗੀ ਵਿੱਚ ਐਸ ਡੀ ਐਮ ਰਾਜਪੁਰਾ ਸ੍ਰੀ ਬਿਕਰਮ ਸਿੰਘ ਸ਼ੇਰਗਿੱਲ ਨੰੁ ਮਿਲ ਕੇ ਮੰੰਗ ਪੱਤਰ ਦਿਤਾ ।ਜਿਸ ਤੇ ਸ੍ਰ ਸ਼ੇਰਗਿੱਲ ਨੇ ਇਹ ਮੰਗ ਪੱਤਰ ਸਰਕਾਰ ਤੱਕ ਪਹੁੱਚਾਊਣ ਲਈ ਕਿਹਾ । ਪ੍ਰਧਾਨ ਸ੍ਰ ਬਲਵਿੰਦਰ ਸਿੰਘ ਚੇੈਹਿਲ ਨੇ ਦੱਸਿਆ ਕਿ ਵਕੀਲ ਸਾਹਿਬਾਨ ਬੀਤੇ ਪੰਜ ਦਿਨਾਂ ਤੋ ਹੜਤਾਲ ਤੇ ਹਨ ਅਤੇ ਇਹ ਹੜਤਾਲ ਪੁਰੀ ਇਕ ਹਫਤੇ ਤੱਕ ਚੱਲੇਗੀ ।ਉਹਨਾਂ ਆਪਣੀਆਂ ਮੰਗਾਂ ਤੇ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਧੀਕ ਜ਼ਿਲਾ ਅਤੇ ਸ਼ੈਸ਼ਨਜ਼ ਜੱਜ ਦੀ ਨਿਯੁਕਤੀ ਸਬ ਡਵੀਜਨ ਪੱਧਰ ਤੇ ਕੀਤੀ ਜਾਵੇ ।ਫੈਮਲੀ ਕੋਰਟਸ ਜਿਲਾ ਪੱੱਧਰ ਤੇ ਸਥਾਪਤ ਕਰਨ ਦਾ ਵੀ ਵਿਰੋਧ ਵਿੱਚ ਕਿਹਾ ਕਿ ਇਹ ਅਦਾਲਤਾਂ ਸਬ ਡਵੀਜਨ ਪੱਧਰ ਤੇ ਹੋਣੀਆਂ ਚਾਹੀਦੀਆਂ ਹਨ।ਸ੍ਰ ਚੇੈਹਿਲ ਨੇ ਅੱਗੇ ਕਿਹਾ ਕਿ ਆੜਤੀਆਂ ਤੋ ਲਏ ਕਰਜਿਆਂ ਐਗਰੀਕਲਚਰ ਇਨ ਡੈਬਿਟਨੈਸ ਬਿੱਲ 2016 ਰੱਦ ਹੋਣਾ ਚਾਹੀਦਾ ਹੈ । ਸ੍ਰ ਚੈਹਿਲ ਨੇ ਕਿਹਾ ਕਿ ਜਿਲਾ ਪੱਧਰ ਤੇ ਜਾਣ ਨਾਲ ਪਾਰਟੀਆਂ ਦਾ ਪੈਸਾ ਅਤੇ ਸਮਾਂ ਜਿਆਦਾ ਬਰਬਾਦ ਹੰੁਦਾ ਹੈ ।ਇਸ ਮੋਕੇ ਤੇ ਹੋਰਨਾਂ ਸਮੇਤ ਸ੍ਰ ਬਲਵਿੰਦਰ ਸਿੰਘ ਚੈਹਿਲ, ਸੀਨੀਅਰ ਵਕੀਲ ਆਰ ਕੇ ਜ਼ੋਸੀ ਸਿਮਰਤ ਪਾਲ ਸਿੰਘ , ਪੀ ਸੀ ਖੰਨਾ ,ਅਸ਼ੋਕ ਸ਼ਰਮਾਂ ,ਕੁਲਬੀਰ ਸਿੰਘ , ਇਸਵਰ ਦੱਤ ਤਿਵਾੜੀ, ਰਵੀ ਕੁਮਾਰ , ਰਜਿੰਦਰ ਸੈਣੀ, ਅਮਨ ਬਾਂਸਲ, ਆਸ਼ੂਤੋਸ਼ ਸ਼ਰਮਾਂ , ਚੋ.ਪਰਮਵੀਰ ਸਿੰਘ , ਅਨਿਲ ਪਾਠਕ , ਰਾਕੇਸ਼ ਮਹਿਤਾ,ਮਨੂੰ ਜੋਸ਼ੀ , ਕਰਮਵੀਰ ਸਿੰਘ ਭੋਗਲ, ਇਕਬਾਲ ਸਿੰਘ ,ਸ੍ਰੀਮਤੀ ਗੀਤਾ ਭਾਰਤੀ , ਸ੍ਰੀਮਤੀ ਸਵਿਤਾ ਅਤਤਰੇ , ਸਵਿਤਾ ਜੋਸ਼ੀ, ਸੋਨੀਕਾ ਸ਼ਰਮਾਂ ਅਤੇ ਹੋਰ ਵਕੀਲ ਸਹਿਬਾਨ ਵੱਡੀ ਗਿਣਤੀ ਵਿੱਚ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: