ਵਕਤ ਦੀ ਘੰਟੀ

ss1

ਵਕਤ ਦੀ ਘੰਟੀ

ਸਾਉਣ ਦਾ ਮਹੀਨਾ ਸੀ ਤੇ ਬੱਦਲਾਂ ਨੇ ਆਪਸ ਪਹਿਲਾਂ ਵਰਨ ਦੀ ਰੱਟ ਲਾਈ ਹੋਈ ਸੀ ਇੱਕ ਵਾਰ ਤਾਂ ਦਿਲ ਕਰਦਾ ਸੀ ਕਿ ਇਹ ਸਮਾਂ ਇੱਥੇ ਹੀ ਰੁਕ ਜਾਵੇ ਤਾਂ ਮਨ ਦੇ ਅੰਦਰ ਦੀ ਤੇ ਬਾਹਰ ਦੀ ਗਰਮੀ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕੇ ਇਹੀ ਸੱਚ ਦੀ ਪੰਡ ਨੂੰ ਮਨ ਵਿੱਚ ਸਾਂਭਦਿਆ ਪਤਾ ਹੀ ਨੀ ਚੱਲਿਆ ਕਿਹੜੇ ਵੇਲੇ ਕੋਟਕਪੂਰੇ ਦਾ ਬੱਸ ਅੱਡਾ ਆ ਗਿਆ।ਸ਼ਾਮ 7.30 ਵਜੇ ਦਾ ਟਾਈਮ, ਹਰ ਬੰਦਾ ਥੱਕਿਆ ਹਾਰਿਆ ਆਪਣੇ ਆਪਣੇ ਘਰਾਂ ਦੀ ਦਹਲੀਜ ਨੂੰ ਛੂਹਣ ਲਈ ਕਾਹਲਾ ਪਿਆ ਹੋਇਆ ਸੀ।ਜਿੰਦਗੀ ਦੀ ਤੇਜ਼ ਰਫਤਾਰ ਨੇ ਹਰ ਚਿਹਰੇ ਤੇ ਥੱਕਣ ਦਾ ਇੱਕ ਅਹਿਸਾਸ ਛੱਡ ਦਿੱਤਾ ਸੀ।ਜਿਥੇ ਲੋਕ ਕੰਮਾਂਕਾਰਾਂ ਤੋ ਘਰਾਂ ਨੂੰ ਮੁੜ ਰਹੇ ਸਨੋ  ਉਥੇ ਕਈਆਂ ਦੇ ਕੰਮਕਾਰ ਸ਼ੁਰੂ ਹੋਣ ਜਾ ਰਹੇ ਸਨ।ਚੰਡੀਗੜ ਤੋਂ ਮੁਕਤਸਰ ਦਾ ਸਫਰ ਬਹੁਤ ਲੰਬਾ ਸੀ।ਹਜੇ ਤਾਂ ਸ਼ੁਕਰ ਹੈ ਸਰਕਾਰਾਂ ਦਾ ਜ਼ਿਨਾਂ ਨੇ ਸੜਕਾਂ ਬਣਾ ਦਿੱਤੀਆਂ।ਵਰਨਾਂ ਐਂਨਾ ਲੰਬਾ ਪੈਂਡਾ ਤੈਅ ਕਰਨਾ ਦੂਜੇ ਜਨਮ ਤੋਂ ਘੱਟ ਨੀ ਸੀ।ਮੈਂ ਵੀ ਘਰ ਵੱਲ ਦੇਖਿਆ ਤੇ ਲੰਬਾ ਸਾਹ ਲਿਆ ਕਿ ਅਜੇ ਅੱਧਾ ਘੰਟਾ ਹੋਰ ਸਬਰ ਕਰਨਾ ਪੈਣਾ ਘਰ ਪਹੁੰਚਣ ਲਈ।ਬੱਸ ਅੱਡੇ ਵਿੱਚੋਂ ਨਿਕਲ ਕੇ ਬੱਤੀਆਂ ਵਾਲੇ ਚੌਂਕ ਵਿੱਚ ਜਾ ਖੜੀ ਹੋ ਗਈ।ਵੇਖਦਿਆਂ ਵੇਖਦਿਆਂ ਮੇਰੀ ਨਜਰ ਇੱਕ 2223 ਸਾਲਾਂ ਦੀ ਔਰਤ ਤੇ ਜਾ ਪਈ ਜਿਸਦਾ ਗੁਲਾਬੀ ਰੰਗ ਦਾ ਸੂਟ, ਰੰਗ ਸਾਂਵਲਾ, ਕੰਨਾਂ ਵਿੱਚ ਨਕਲੀ ਸੋਨੇ ਦੇ ਕਾਂਟੇ ਜ਼ੋ ਕਿ ਉਸ ਔਰਤ ਦੇ ਚੇਹਰੇ ਦੇ ਹੌਂਸਲੇ ਨੂੰ ਪੂਰੀ ਤਰਾਂ ਬਣਾ ਕੇ ਬੈਠੇ ਸਨ।ਚੇਹਰੇ ਤੇ ਗਰੀਬੀ ਦੀ ਲਾਲੀ ਨੇ ਤਰਸ ਨਾਲੋਂ ਇੱਕ ਜੀਨ ਦੀ ਹਿੰਮਤ ਨੂੰ ਉਜਾਗਰ ਕੀਤਾ ਹੋਇਆ ਸੀ।ਹੱਥ ਵਿੱਚ ਫੜੀ ਹੋਈ ਬਾਂਸ ਦੀ ਮੋਟੀ ਸੋਟੀ ਜ਼ੋ ਕਿ ਉਸਦੇ ਕੱਦ ਤੋਂ ਕਿਤੇ ਲੰਬੀ ਸੀ ਅਤੇ ਉਸ ਉਪਰ ਗੁਲਾਬੀ ਰੂੰ ਵਰਗਾ ਖੰਡ ਦਾ ਲੱਛਾ ਲਪੇਟਿਆ ਹੋਇਆ ਸੀ।ਦੂਜੇ ਹੱਥ ਉਸਦੇ ਛੋਟੀ ਜਿਹੀ ਘੰਟੀ ਜਿਸਨੂੰ ਉਹ ਥੋੜੇ ਥੋੜੇ ਸਮੇਂ ਬਾਅਦ ਵਜਾ ਕੇ ਆਸਪਾਸ ਦੇ ਲੋਕਾਂ ਨੂੰ ਇੱਕ ਉਮੀਦ ਨਾਲ ਬੁਲਾ ਰਹੀ ਸੀ ਤਾਂਜੋ ਉਸਦੇ ਬਣਾਏ ਰੂੰ ਵਾਲੇ ਲੱਛੇ ਵਿਕ ਸਕਣ ਤੇ ਉਹ ਉਨਾਂ ਪੈਸਿਆਂ ਨਾਲ ਘਰ ਦੇ ਚੁੱਲੇ ਦੀ ਅੱਗ ਬਲਦੀ ਰੱਖ ਸਕੇ।ਚਾਹੇ ਉਸਦੀਆਂ ਅੱਖਾਂ ਅਤੇ ਚਿਹਰੇ ਦੀ ਮੁਸਕਾਨ ਸਾਫ ਸਾਫ ਉਸਦੀ ਜਿੰਦਗੀ ਦੇ ਸਫੇ ਫਰੋਲ ਰਹੇ ਸਨ ਪਰ ਉਸਦੇ ਅੰਦਰ ਦਾ ਹੌਂਸਲਾ ਇੱਕ ਮਸ਼ਾਲ ਦੀ ਲੱਟ ਵਾਂਗ ਉਮੀਦਾਂ ਦੀ ਰੌਸ਼ਨੀ ਜਗਾ ਰਿਹਾ ਸੀ।ਕੁਝ ਵਕਤ ਮੇਰੇ ਮਨ ਦੀ ਸੋਚ ਉਸ ਔਰਤ ਦੀ ਰਚੀ ਹੋਈ ਦੁਨੀਆਂ ਦੁਆਲੇ ਘੁੰਮਣ ਲੱਗ ਪਈ।ਐਨੇ ਨੂੰ ਇੱਕ 45 ਸਾਲ ਦਾ ਬੱਚਾ ਆਪਣੇ ਡੈਡੀ ਅਤੇ ਮੰਮੀ ਨਾਲ ਉਸ ਔਰਤ ਦੇ ਬਣਾਏ ਹੋਏ ਖੰਡ ਦੇ ਲੱਛੇ ਨੂੰ ਲੈਣ ਦੀ ਜਿੱਦ ਕਰਨ ਲੱਗ ਪਿਆ।ਜਦ ਨਿਆਣੇ ਦੀ ਅੜੀ ਵੱਧਣ ਲੱਗੀ ਤਾਂ ਉਹਨਾਂ ਨੇ 5 ਰੁਪਏ ਦਾ ਇੱਕ ਲੈ ਦਿੱਤਾ।ਉੋਸ ਪੰਜ ਰੁਪਏ ਦੀ ਖੁਸ਼ੀ ਨੇ ਉੋਸ ਔਰਤ ਦੇ ਚਿਹਰੇ ਦੀ ਲਾਲੀ ਨੂੰ ਐਨਾ ਕੁ ਨਿਖਾਰ ਦਿੱਤਾ ਜਿਵੇਂ ਕਿੰਨੇ ਕੁ ਬੋਝ ਉਸਦੇ ਮਨ ਤੋਂ ਹਲਕੇ ਹੋ ਗਏ ਹੋਣ।ਜਿਸ ਧਰਤੀ ਦੇ ਕੋਣੇ ਵਿੱਚ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਮਹਿਫੂਜ਼ ਨਹੀਂ ਸਮਝਿਆ ਜਾਂਦਾ। ਉਥੇ ਇਸ ਔਰਤ ਦੀ ਜਮੀਨ ਕਿਹੜੀ ਧਰਤੀ ਤੇ ਸੀੈ ਸੋਹਣੇ ਕੱਪੜੇ ਤੇ ਸੋਨੇ ਦੇ ਗਹਿਣੇ ਹਰ ਔਰਤ ਦੀ ਰੀਝ ਦਾ ਅਣਿਖੜਵਾਂ ਅੰਗ ਬਣਿਆ ਉਥੇ ਇਸ ਔਰਤ ਦਾ ਪਹਿਰਾਵਾ ਤੇ ਸ਼ਿੰਗਾਰ ਹਰ ਕੀਮਤ ਤੋਂ ਅਜਾਦ ਸੀ।ਚਾਹੇ ਮਤਲਬੀ ਦੁਨੀਆਂ ਦੀ ਸੋਚ ਦੇ ਖੰਜਰ ਉਸਦੇ ਆਲੇ ਦੁਆਲੇ ਘੇਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸਦੇ ਅੰਤਰ ਮਨ ਦਾ ਹੌਂਸਲਾ ਇੱਕ ਮਜਬੂਤ ਢਾਲ ਬਣ ਚੁੱਕਾ ਸੀ।ਮਨ ਦੀ ਸੋਚ ਨੇ ਇੱਕ ਵਾਰ ਫਿਰ ਇਸ ਸ੍ਰਿਸ਼ਟੀ ਦੇ ਰਚਨਹਾਰ ਤੋy ਸਵਾਲ ਕੀਤਾ ਕਿ ਜ਼ਿੰਦਗੀ ਦਾ ਇਹ ਕਿਹੜਾ ਰੰਗ ਸੀ ਜਿਸ  ਵਿੱਚ ਖੁਸ਼ੀ ਨਾਲੋਂ ਜਿਆਦਾ ਜਿਉਂਦੇ ਰਹਿਣ ਦੀ ਮਜਬੂਰੀ ਸੀ।ਕੰਡਕਟਰ ਨੇ ਵੀ ਸੀਟੀ ਵਜਾ ਕੇ ਡਰਾਇਵਰ ਨੂੰ ਬੱਸ ਤੋਰਨ ਦਾ ਹੁਕਮ ਦੇ ਦਿੱਤਾ।ਹੋਲੀ ਹੋਲੀ ਰਫਤਾਰ ਫੜਦੀ ਬੱਸ ਵਿੱਚ ਬੈਠੇ ਮੈਨੂੰ ਇਸ ਸੋਚ ਨੇ ਘੇਰ ਲਿਆ ਕਿ ਉਸਦੇ ਹੱਥ ਵਿੱਚ ਫੜੀ ਘੰਟੀ ਆਉਣੇ ਜਾਂਦੇ ਰਾਹੀਆਂ ਨੂੰ ਸੰਕੇਤ ਦੇ ਰਹੀ ਸੀ ਜਾਂ ਫਿਰ ਵਕਤ ਨੂੰ ਤਿਆਰ ਕਰ ਰਹੀ ਸੀੈ ਮਨ ਵਿੱਚੋਂ ਢੇਰ ਸਾਰੀਆਂ ਦੁਆਵਾਂ ਦੀ ਟੋਕਰੀ ਉੋਸ ਔਰਤ ਵੱਲ ਸੁਟਦਿਆਂ ਮੇਰੀਆਂ ਅੱਖਾਂ ਭਰਨ ਲੱਗੀਆਂ ਤੇ ਉਸ ਔਰਤ ਦੀ ਦਿਖ ਧੁੰਦਲੀ ਹੋਣ ਲੱਗ ਪਈ।ਕੁਝ ਪਲਾਂ ਦੇ ਇਸ ਦ੍ਰਿਸ਼ ਨੇ ਜ਼ੋ ਸੁਨੇਹਾਂ ਦਿੱਤਾ ਉਸਨੇ ਮਨ ਦੀਆਂ ਕਈ ਗੁੰਝਲਾ ਨੂੰ ਖੋਲ ਦਿੱਤਾ।ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ ਤੇ ਇਸਨੂੰ ਖੁੱਲ ਕੇ ਜੀਓ ਨਾ ਕਿ ਵੱਧ ਘੱਟ ਦੀ ਤਕੜੀ ਵਿੱਚ ਤੋਲ ਕੇ।ਸਮਾਂ ਉਸ ਰੱਬ ਨੇ ਸਭ ਨੂੰ ਇਕੋ ਜਿਹਾ ਦਿੱਤਾ ਪਰ ਉਸਨੂੰ ਕਿਹੜੇ ਢੰਗ ਨਾਲ ਜੀਉਣਾ ਇਹ ਉਸਦੀ ਘੰਟੀ ਕਿ ੌਵਕਤ ਦੀ ਘੰਟੀੌ ਆਖਦੇ ਉਹ ਸਾਡੇ ਅਪਣੇ ਹੱਥ ਹੈ।ਸਾਉਣ ਦਾ ਮਹੀਨਾ ਸੀ ਤੇ ਬੱਦਲਾਂ ਨੇ ਆਪਸ ਪਹਿਲਾਂ ਵਰਨ ਦੀ ਰੱਟ ਲਾਈ ਹੋਈ ਸੀ ਇੱਕ ਵਾਰ ਤਾਂ ਦਿਲ ਕਰਦਾ ਸੀ ਕਿ ਇਹ ਸਮਾਂ ਇੱਥੇ ਹੀ ਰੁਕ ਜਾਵੇ ਤਾਂ ਮਨ ਦੇ ਅੰਦਰ ਦੀ ਤੇ ਬਾਹਰ ਦੀ ਗਰਮੀ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕੇ ਇਹੀ ਸੱਚ ਦੀ ਪੰਡ ਨੂੰ ਮਨ ਵਿੱਚ ਸਾਂਭਦਿਆ ਪਤਾ ਹੀ ਨੀ ਚੱਲਿਆ ਕਿਹੜੇ ਵੇਲੇ ਕੋਟਕਪੂਰੇ ਦਾ ਬੱਸ ਅੱਡਾ ਆ ਗਿਆ।ਸ਼ਾਮ 7.30 ਵਜੇ ਦਾ ਟਾਈਮ, ਹਰ ਬੰਦਾ ਥੱਕਿਆ ਹਾਰਿਆ ਆਪਣੇ ਆਪਣੇ ਘਰਾਂ ਦੀ ਦਹਲੀਜ ਨੂੰ ਛੂਹਣ ਲਈ ਕਾਹਲਾ ਪਿਆ ਹੋਇਆ ਸੀ।ਜਿੰਦਗੀ ਦੀ ਤੇਜ਼ ਰਫਤਾਰ ਨੇ ਹਰ ਚਿਹਰੇ ਤੇ ਥੱਕਣ ਦਾ ਇੱਕ ਅਹਿਸਾਸ ਛੱਡ ਦਿੱਤਾ ਸੀ।ਜਿਥੇ ਲੋਕ ਕੰਮਾਂਕਾਰਾਂ ਤੋ ਘਰਾਂ ਨੂੰ ਮੁੜ ਰਹੇ ਸਨੋ  ਉਥੇ ਕਈਆਂ ਦੇ ਕੰਮਕਾਰ ਸ਼ੁਰੂ ਹੋਣ ਜਾ ਰਹੇ ਸਨ।ਚੰਡੀਗੜ ਤੋਂ ਮੁਕਤਸਰ ਦਾ ਸਫਰ ਬਹੁਤ ਲੰਬਾ ਸੀ।ਹਜੇ ਤਾਂ ਸ਼ੁਕਰ ਹੈ ਸਰਕਾਰਾਂ ਦਾ ਜ਼ਿਨਾਂ ਨੇ ਸੜਕਾਂ ਬਣਾ ਦਿੱਤੀਆਂ।ਵਰਨਾਂ ਐਂਨਾ ਲੰਬਾ ਪੈਂਡਾ ਤੈਅ ਕਰਨਾ ਦੂਜੇ ਜਨਮ ਤੋਂ ਘੱਟ ਨੀ ਸੀ।ਮੈਂ ਵੀ ਘਰ ਵੱਲ ਦੇਖਿਆ ਤੇ ਲੰਬਾ ਸਾਹ ਲਿਆ ਕਿ ਅਜੇ ਅੱਧਾ ਘੰਟਾ ਹੋਰ ਸਬਰ ਕਰਨਾ ਪੈਣਾ ਘਰ ਪਹੁੰਚਣ ਲਈ।ਬੱਸ ਅੱਡੇ ਵਿੱਚੋਂ ਨਿਕਲ ਕੇ ਬੱਤੀਆਂ ਵਾਲੇ ਚੌਂਕ ਵਿੱਚ ਜਾ ਖੜੀ ਹੋ ਗਈ।ਵੇਖਦਿਆਂ ਵੇਖਦਿਆਂ ਮੇਰੀ ਨਜਰ ਇੱਕ 2223 ਸਾਲਾਂ ਦੀ ਔਰਤ ਤੇ ਜਾ ਪਈ ਜਿਸਦਾ ਗੁਲਾਬੀ ਰੰਗ ਦਾ ਸੂਟ, ਰੰਗ ਸਾਂਵਲਾ, ਕੰਨਾਂ ਵਿੱਚ ਨਕਲੀ ਸੋਨੇ ਦੇ ਕਾਂਟੇ ਜ਼ੋ ਕਿ ਉਸ ਔਰਤ ਦੇ ਚੇਹਰੇ ਦੇ ਹੌਂਸਲੇ ਨੂੰ ਪੂਰੀ ਤਰਾਂ ਬਣਾ ਕੇ ਬੈਠੇ ਸਨ।ਚੇਹਰੇ ਤੇ ਗਰੀਬੀ ਦੀ ਲਾਲੀ ਨੇ ਤਰਸ ਨਾਲੋਂ ਇੱਕ ਜੀਨ ਦੀ ਹਿੰਮਤ ਨੂੰ ਉਜਾਗਰ ਕੀਤਾ ਹੋਇਆ ਸੀ।ਹੱਥ ਵਿੱਚ ਫੜੀ ਹੋਈ ਬਾਂਸ ਦੀ ਮੋਟੀ ਸੋਟੀ ਜ਼ੋ ਕਿ ਉਸਦੇ ਕੱਦ ਤੋਂ ਕਿਤੇ ਲੰਬੀ ਸੀ ਅਤੇ ਉਸ ਉਪਰ ਗੁਲਾਬੀ ਰੂੰ ਵਰਗਾ ਖੰਡ ਦਾ ਲੱਛਾ ਲਪੇਟਿਆ ਹੋਇਆ ਸੀ।ਦੂਜੇ ਹੱਥ ਉਸਦੇ ਛੋਟੀ ਜਿਹੀ ਘੰਟੀ ਜਿਸਨੂੰ ਉਹ ਥੋੜੇ ਥੋੜੇ ਸਮੇਂ ਬਾਅਦ ਵਜਾ ਕੇ ਆਸਪਾਸ ਦੇ ਲੋਕਾਂ ਨੂੰ ਇੱਕ ਉਮੀਦ ਨਾਲ ਬੁਲਾ ਰਹੀ ਸੀ ਤਾਂਜੋ ਉਸਦੇ ਬਣਾਏ ਰੂੰ ਵਾਲੇ ਲੱਛੇ ਵਿਕ ਸਕਣ ਤੇ ਉਹ ਉਨਾਂ ਪੈਸਿਆਂ ਨਾਲ ਘਰ ਦੇ ਚੁੱਲੇ ਦੀ ਅੱਗ ਬਲਦੀ ਰੱਖ ਸਕੇ।ਚਾਹੇ ਉਸਦੀਆਂ ਅੱਖਾਂ ਅਤੇ ਚਿਹਰੇ ਦੀ ਮੁਸਕਾਨ ਸਾਫ ਸਾਫ ਉਸਦੀ ਜਿੰਦਗੀ ਦੇ ਸਫੇ ਫਰੋਲ ਰਹੇ ਸਨ ਪਰ ਉਸਦੇ ਅੰਦਰ ਦਾ ਹੌਂਸਲਾ ਇੱਕ ਮਸ਼ਾਲ ਦੀ ਲੱਟ ਵਾਂਗ ਉਮੀਦਾਂ ਦੀ ਰੌਸ਼ਨੀ ਜਗਾ ਰਿਹਾ ਸੀ।ਕੁਝ ਵਕਤ ਮੇਰੇ ਮਨ ਦੀ ਸੋਚ ਉਸ ਔਰਤ ਦੀ ਰਚੀ ਹੋਈ ਦੁਨੀਆਂ ਦੁਆਲੇ ਘੁੰਮਣ ਲੱਗ ਪਈ।ਐਨੇ ਨੂੰ ਇੱਕ 45 ਸਾਲ ਦਾ ਬੱਚਾ ਆਪਣੇ ਡੈਡੀ ਅਤੇ ਮੰਮੀ ਨਾਲ ਉਸ ਔਰਤ ਦੇ ਬਣਾਏ ਹੋਏ ਖੰਡ ਦੇ ਲੱਛੇ ਨੂੰ ਲੈਣ ਦੀ ਜਿੱਦ ਕਰਨ ਲੱਗ ਪਿਆ।ਜਦ ਨਿਆਣੇ ਦੀ ਅੜੀ ਵੱਧਣ ਲੱਗੀ ਤਾਂ ਉਹਨਾਂ ਨੇ 5 ਰੁਪਏ ਦਾ ਇੱਕ ਲੈ ਦਿੱਤਾ।ਉੋਸ ਪੰਜ ਰੁਪਏ ਦੀ ਖੁਸ਼ੀ ਨੇ ਉੋਸ ਔਰਤ ਦੇ ਚਿਹਰੇ ਦੀ ਲਾਲੀ ਨੂੰ ਐਨਾ ਕੁ ਨਿਖਾਰ ਦਿੱਤਾ ਜਿਵੇਂ ਕਿੰਨੇ ਕੁ ਬੋਝ ਉਸਦੇ ਮਨ ਤੋਂ ਹਲਕੇ ਹੋ ਗਏ ਹੋਣ।ਜਿਸ ਧਰਤੀ ਦੇ ਕੋਣੇ ਵਿੱਚ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਮਹਿਫੂਜ਼ ਨਹੀਂ ਸਮਝਿਆ ਜਾਂਦਾ। ਉਥੇ ਇਸ ਔਰਤ ਦੀ ਜਮੀਨ ਕਿਹੜੀ ਧਰਤੀ ਤੇ ਸੀੈ ਸੋਹਣੇ ਕੱਪੜੇ ਤੇ ਸੋਨੇ ਦੇ ਗਹਿਣੇ ਹਰ ਔਰਤ ਦੀ ਰੀਝ ਦਾ ਅਣਿਖੜਵਾਂ ਅੰਗ ਬਣਿਆ ਉਥੇ ਇਸ ਔਰਤ ਦਾ ਪਹਿਰਾਵਾ ਤੇ ਸ਼ਿੰਗਾਰ ਹਰ ਕੀਮਤ ਤੋਂ ਅਜਾਦ ਸੀ।ਚਾਹੇ ਮਤਲਬੀ ਦੁਨੀਆਂ ਦੀ ਸੋਚ ਦੇ ਖੰਜਰ ਉਸਦੇ ਆਲੇ ਦੁਆਲੇ ਘੇਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸਦੇ ਅੰਤਰ ਮਨ ਦਾ ਹੌਂਸਲਾ ਇੱਕ ਮਜਬੂਤ ਢਾਲ ਬਣ ਚੁੱਕਾ ਸੀ।ਮਨ ਦੀ ਸੋਚ ਨੇ ਇੱਕ ਵਾਰ ਫਿਰ ਇਸ ਸ੍ਰਿਸ਼ਟੀ ਦੇ ਰਚਨਹਾਰ ਤੋy ਸਵਾਲ ਕੀਤਾ ਕਿ ਜ਼ਿੰਦਗੀ ਦਾ ਇਹ ਕਿਹੜਾ ਰੰਗ ਸੀ ਜਿਸ  ਵਿੱਚ ਖੁਸ਼ੀ ਨਾਲੋਂ ਜਿਆਦਾ ਜਿਉਂਦੇ ਰਹਿਣ ਦੀ ਮਜਬੂਰੀ ਸੀ।ਕੰਡਕਟਰ ਨੇ ਵੀ ਸੀਟੀ ਵਜਾ ਕੇ ਡਰਾਇਵਰ ਨੂੰ ਬੱਸ ਤੋਰਨ ਦਾ ਹੁਕਮ ਦੇ ਦਿੱਤਾ।ਹੋਲੀ ਹੋਲੀ ਰਫਤਾਰ ਫੜਦੀ ਬੱਸ ਵਿੱਚ ਬੈਠੇ ਮੈਨੂੰ ਇਸ ਸੋਚ ਨੇ ਘੇਰ ਲਿਆ ਕਿ ਉਸਦੇ ਹੱਥ ਵਿੱਚ ਫੜੀ ਘੰਟੀ ਆਉਣੇ ਜਾਂਦੇ ਰਾਹੀਆਂ ਨੂੰ ਸੰਕੇਤ ਦੇ ਰਹੀ ਸੀ ਜਾਂ ਫਿਰ ਵਕਤ ਨੂੰ ਤਿਆਰ ਕਰ ਰਹੀ ਸੀੈ ਮਨ ਵਿੱਚੋਂ ਢੇਰ ਸਾਰੀਆਂ ਦੁਆਵਾਂ ਦੀ ਟੋਕਰੀ ਉੋਸ ਔਰਤ ਵੱਲ ਸੁਟਦਿਆਂ ਮੇਰੀਆਂ ਅੱਖਾਂ ਭਰਨ ਲੱਗੀਆਂ ਤੇ ਉਸ ਔਰਤ ਦੀ ਦਿਖ ਧੁੰਦਲੀ ਹੋਣ ਲੱਗ ਪਈ।ਕੁਝ ਪਲਾਂ ਦੇ ਇਸ ਦ੍ਰਿਸ਼ ਨੇ ਜ਼ੋ ਸੁਨੇਹਾਂ ਦਿੱਤਾ ਉਸਨੇ ਮਨ ਦੀਆਂ ਕਈ ਗੁੰਝਲਾ ਨੂੰ ਖੋਲ ਦਿੱਤਾ।ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ ਤੇ ਇਸਨੂੰ ਖੁੱਲ ਕੇ ਜੀਓ ਨਾ ਕਿ ਵੱਧ ਘੱਟ ਦੀ ਤਕੜੀ ਵਿੱਚ ਤੋਲ ਕੇ।ਸਮਾਂ ਉਸ ਰੱਬ ਨੇ ਸਭ ਨੂੰ ਇਕੋ ਜਿਹਾ ਦਿੱਤਾ ਪਰ ਉਸਨੂੰ ਕਿਹੜੇ ਢੰਗ ਨਾਲ ਜੀਉਣਾ ਇਹ ਉਸਦੀ ਘੰਟੀ ਕਿ ੌਵਕਤ ਦੀ ਘੰਟੀੌ ਆਖਦੇ ਉਹ ਸਾਡੇ ਅਪਣੇ ਹੱਥ ਹੈ।

ਡਾ ਅਜੀਤਪਾਲ ਸਿੰਘ(ਪੀ.ਐਚ.ਡੀ)
ਪ੍ਰਿੰਸੀਪਲ ਪੰਜਾਬ ਡਿਗਰੀ ਕਾਲਜ(ਫਰੀਦਕੋਟ)
doctoraps@gmail.com 
ਮੋਬਾ. 8427001562

 

Share Button

1 thought on “ਵਕਤ ਦੀ ਘੰਟੀ

Leave a Reply

Your email address will not be published. Required fields are marked *