ਲੱਭਦੇ ਨੇ ਬੁੱਤ

ss1

ਲੱਭਦੇ ਨੇ ਬੁੱਤ

ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਕਿੱਦਾ ਤੈਨੂੰ ਭੁੱਲੀਏ
ਜੋ ਲੜਨਾ ਸਿਖਾ ਗਿਆ
ਦਲਿਤਾਂ ਦਾ ਰਾਜਾ
ਦੁਨੀਆਂ ਤੇ ਛਾ ਗਿਆ
ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਬਦਲ ਕੇ ਧਰਮ
ਰੀਤ ਨਵੀਂ ਪਾਈ ਸੀ
ਮੰਨੂ ਸਿਮ੍ਰਤੀ ਸਾੜ ਕੇ ਦਿਖਾਈ ਸੀ
ਸਾਰਿਆਂ ਨੂੰ ਏਕਤਾ ਦਾ
ਪਾਠ ਉਹ ਪੜ੍ਹਾ ਗਿਆ
ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਪੜਾਈ ਦੇ ਛੱਡੇ ਨਾ ਕੋਈ
ਪੜਨੋਂ ਵਰਕੇ
ਨਾਮ ਚਮਕਾਇਆ
ਉਹਨਾਂ ਡਿਗਰੀਆਂ ਕਰਕੇ
ਪੜੋਂ ਜੁੜੋਂ ਸੰਘਰਸ਼ ਕਰੋ ਦਾ
ਨਾਅਰਾਂ ਉਹ ਸਿਖਾ ਗਿਆ
ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਕਹਿੰਦੇ ਸੀ ਉਹ ਸਭ ਨੂੰ
ਪੜ ਲਿਖ ਜਾਇਉ
ਧਾਰਮਿਕ ਕੱਟੜਤਾ ਦਾ
ਸ਼ਿਕਾਰ ਨਾ ਹੋ ਜਾਇਉ
ਮੁੜਨਾ ਨੀ ਪਿੱਛੇ ਅੱਗੇ ਵੱਧਣਾ ਸਿਖਾ ਗਿਆ
ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਦਬਾਉਦੇ ਰਹੇ ਲੋਕੀ
ਸਿਆਸਤਾਂ ਸੀ ਕਰਕੇ
ਭੁੱਖ ਹੜਤਾਲਾਂ ਕਰ
ਬੈਠ ਗਏ ਸੀ ਅੜਕੇ
ਲੋਕ ਹਿੱਤ ਲਈ
ਜ਼ਿੰਦੜੀ ਦਾਅ ਉੱਤੇ ਲਾ ਗਿਆ
ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਕੀ-ਕੀ ਦੱਸੇ ‘ਦੀਪ’
ਮਹਾਨ ਕੁਰਬਾਨੀ ਏ
ਦਿੱਤੀ ‘ਸੰਵਿਧਾਨ’ ਦੀ ਕੀਮਤੀ ਨਿਸ਼ਾਨੀ ਏ
ਇਸ ਰਾਹੀ ਅਨੇਕਤਾ ‘ਚ ਏਕਤਾ ਦਿਖਾ ਗਿਆ
ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

ਲੱਭਦੇ ਨੇ ਬੁੱਤ
ਜਨਮ ਦਿਨ ਆ ਗਿਆ….

 ਪ੍ਰਦੀਪ ਗੁਰੂ
(95924-38581)
130417

Share Button

Leave a Reply

Your email address will not be published. Required fields are marked *