ਲੱਚਰ ਅਤੇ ਮਾਰੂ ਹਥਿਆਰਾਂ ਵਾਲੀ ਗਾਇਕੀ ਵਿਰੁੱਧ ਰੋਸ ਪ੍ਰਦਰਸ਼ਨ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ss1

ਲੱਚਰ ਅਤੇ ਮਾਰੂ ਹਥਿਆਰਾਂ ਵਾਲੀ ਗਾਇਕੀ ਵਿਰੁੱਧ ਰੋਸ ਪ੍ਰਦਰਸ਼ਨ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਪੰਡਤ ਰਾਉ ਧਨੇਵਰ ਪਹੁੰਚੇ ਮੋਗਾ ਸਹਿਰ ਦੇ ਮੁੱਖ ਬਜਾਰਾ ਵਿੱਚ ਪੈਦਲ ਸਿਰ ਤੇ ਤਖਤੀ ਲਗਾਕੇ ਲੱਚਰ ਗਾਇਕ ਅਤੇ ਪੰਜਾਬੀ ਭਾਸਾਂ ਨੂੰ ਪਹਿਲ ਦੇਣ ਲਈ ਲੋਕਾ ਨੂੰ ਕੀਤਾ ਜਾਗਰੂਕ

ਮੋਗਾ 10ਜਨਵਰੀ (ਸਰਬਜੀਤ ਰੋਲੀ) ਅੱਜ ਮੋਗਾ ਵਿਖੇ ਵਿਸੇਸ ਤੋਰ ਤੇ ਮੋਗਾ ਪਹੁੰਚੇ ਪੰਡਤ ਰਾਓ ਧਨੇਵਰ ਚੰਡੀਗੜ੍ਹ ਜ਼ਿਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ ਨੇ ਲੱਚਰ ਗਾਇਕੀ ਨੂੰ ਨੱਥ ਪਾਉਣ ਲਈ ਅਤੇ ਪੰਜਾਬੀ ਭਾਸਾ ਨੂੰ ਸਭ ਤੋ ਉਪੱਰ ਲਿਖਣ ਲਈ ਅੱਜ ਏ ਡੀ ਸੀ ਮੋਗਾ ਨੂੰ ਮੰਗ ਪੱਤਰ ਦੇਣ ਲਈ ਵਿਸੇਸ ਤੋਰ ਤੇ ਪਹੁੰਚੇ! ਉਨਾ ਕਿਹਾ ਇੱਕ ਦਹਾਕੇ ਤੋਂ ਪੰਜਾਬ ਦੇ ਕੁੱਝ ਗਾਇਕਾਂ ਵਲੋਂ ਫੌਕੀ ਸ਼ੋਹਰਤ ਲਈ ਪੇਸ਼ ਕੀਤੇ ਜਾ ਰਹੇ ਲੱਚਰ, ਮਾਰੂ ਹਥਿਆਰਾਂ ਵਾਲੇ ਅਤੇ ਜੱਟ ਭਾਈਚਾਰੇ ਨੂੰ ਕਥਿਤ ਬਦਨਾਮ ਕਰਨ ਵਾਲੇ ਗੀਤਾਂ ਦੇ ਸਿੱਧੇ ਤੌਰ ਤੇ ਵਿਰੋਧ ਵਿਚ ਨਿੱਤਰਦਿਆਂ ਜ਼ਿਲਾ ਪੰਚਾਇਤ ਯੂਨੀਅਨ ਨੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਅਜਿਹੇ ਗੀਤਾਂ ਨੂੰ ਬੰਦ ਨਹੀਂ ਕਰਵਾ ਲਿਆ ਜਾਂਦਾ ਉਦੋਂ ਤੱਕ ਉਹ ਆਪਣੇ ਸੰਘਰਸ਼ ਨੂੰ ਬਿਨ੍ਹਾਂ ਕਿਸੇ ਖੜੋਤ ਦੇ ਜਾਰੀ ਰੱਖਣਗੇ। ਰੋਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ ਤੇ ਪੁੱਜ ਪੰਡਤ ਰਾਓ ਧਨੇਵਰ ਚੰਡੀਗੜ੍ ਅਤੇ ਸਰਪੰਚ ਨਿਹਾਲ ਸਿੰਘ ਕਿਹਾ ਕਿ ਕਿਸੇ ਵੇਲੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗੀਤ ਕੰਨ੍ਹੀ ਪੈਂਦੇ ਸਨ ਪਰ ਅਜੋਕੇ ਦੌਰ ‘ਚ ਕਿੰਨ੍ਹੀ ਹੈਰਾਨੀ ਦੀ ਗੱਲ ਹੈ ਕਿ ਜੱਟ ਭਾਈਚਾਰੇ ਨੂੰ ਇੱਕ ਵੈਲੀ, ਨਸ਼ੇ ਖਾਣ ਦਾ ਆਦੀ ਅਤੇ ਇੱਥੋਂ ਤੱਕ ਕੇ ਹਰ ਥਾਂ ਹਥਿਆਰ ਚਲਾਉਣ ਵਾਲਾ ਬਣਾ ਕੇ ਪੇਸ਼ ਕੀਤਾ ਜਾਂ ਰਿਹਾ ਹੈ ਜੋਂ ਬੇਹੱਦ ਮੰਦਭਾਗਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ ਕਿਰਤ ਕਰਨ ਵਾਲਾ ਜੱਟ ਅੱਜ ਅਨੇਕਾਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਵਿਚੋਂ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਗਾਇਕੀ ਰੂਹ ਨੂੰ ਸਕੂਲ ਨਹੀਂ ਦਿੰਦੀ ਉਸਦੇ ਵਿਰੋਧ ਵਿਚ ਚੁੱਕਿਆ ‘ਝੰਡਾ’ ਇੱਕ ਦਿਨ ਜ਼ਰੂਰ ਲੋਕ ਲਹਿਰ ਬਣੇਗਾ। ਪੰਡਤ ਰਾਓ ਧਨੇਵਰ ਚੰਡੀਗੜ੍ਹ ਨੇ ਕਿਹਾ ਕਿ ਪੰਜਾਬ ਦੇ ਅੱਣਖੀ ਲੋਕ ਹੁਣ ਇਸ ਮਾਮਲੇ ਤੇ ਲਾਮਬੰਦ ਹੋਣ ਲੱਗੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਲੱਚਰ ਗੀਤਾਂ ਨੂੰ ਮਾਰਕੀਟ ਵਿਚ ਆਉਣ ਤੋਂ ਪਹਿਲਾ ਹੀ ਲੋਕ ਇਸ ਦਾ ਸਖ਼ਤ ਵਿਰੋਧ ਕਰਨ ਲੱਗਣਗੇ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਖੁਸ਼ੀ ਦੇ ਸਮਾਗਮ ਤੇ ਵੱਜਦੇ ਗੀਤਾਂ ਅਤੇ ਡੀ ਜੇ ‘ਚ ਅਜਿਹੇ ਕਿਸੇ ਵੀ ਗੀਤ ਨੂੰ ਥਾਂ ਨਾਂ ਦੇਣ ਜਿਸ ਵਿਚੋਂ ਲੱਚਰਤਾ ਝਲਕਦੀ ਹੋਵੇ। ਇਸ ਮੋਕੇ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਪ੍ਰਧਾਨ ਜ਼ਿਲਾ ਪੰਚਾਇਤ ਯੂਨੀਅਨ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਗੈਰ ਸੱਭਿਅਕ ਗੀਤ ਗਾਉਣ ਵਾਲੇ ਗਾਇਕਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਰਪੰਚ ਅੰਗਰੇਜ ਸਿੰਘ ਸਮਰਾ ਦੌਲਤਪੁਰਾ, ਬਲਜਿੰਦਰ ਸਿੰਘ ਸਰਪੰਚ ਮਹੇਸ਼ਰੀ, ਤੇਜਿੰਦਰ ਸਿੰਘ ਕਾਹਨ ਸਿੰਘ ਵਾਲਾ, ਅਵਤਾਰ ਸਿੰਘ ਨੱਥੋਕੇ, ਹਰਮਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਪੰਚਾਇਤ ਯੂਨੀਅਨ ਅਤੇ ਪੰਡਤ ਰਾਓ ਧਨੇਵਰ ਚੰਡੀਗੜ੍ਹ ਨੇ ਲੱਚਰ ਗਾਇਕ ਨੂੰ ਬੰਦ ਕਰਰਵਾਉਣ ਅਤੇ ਜੱਟਾ ਨੂੰ ਗੀਤ ਵਿੱਚ ਫੀਮ ਖਾਣੇ ਜੱਟ ਕਹਿਣ ਵਾਲੇ ਖਿਲਾਫ ਪਰਚਾ ਦਰਜ ਕਰਨ ਅਤੇ ਗੀਤ ਨੂੰ ਯੂ ਟਿਊਬ ਤੋ ਗੀਤ ਹਟਾਉਣ ਲਈ ਮੰਗ ਪੱਤਰ ਦਿੱਤਾ ਅਸੀ ਇੱਸ ਮਸਲੇ ਨੂੰ ਲੈ ਕੇ ਤਰੁੰਤ ਕਾਰਵਾਈ ਕਰਨ ਲਈ ਲਿਖਕੇ ਭੇਜ ਰਹੇ!

Share Button

Leave a Reply

Your email address will not be published. Required fields are marked *