ਲੰਡਨ ਸਿਟੀ ਹਵਾਈ ਅੱਡੇ ਤੋਂ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ

ss1

ਲੰਡਨ ਸਿਟੀ ਹਵਾਈ ਅੱਡੇ ਤੋਂ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ

ਲੰਡਨ, 12 ਫਰਵਰੀ: ਲੰਡਨ ਸਿਟੀ ਹਵਾਈ ਅੱਡੇ ਨੇੜੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਇਕ ਬੰਬ ਮਿਲਿਆ ਹੈ| ਇਸ ਬੰਬ ਦੇ ਮਿਲਣ ਤੋਂ ਬਾਅਦ ਲੰਡਨ ਸਿਟੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ| ਇਹ ਬੰਬ ਟੇਮਜ਼ ਨਦੀ ਦੇ ਜੋਰਜ ਵੀ ਡੋਕ ਨੇੜੇ ਮਿਲਿਆ| ਮੌਕੇ ਤੇ ਪਹੁੰਚਿਆ ਬੰਬ ਨਿਰੋਧਕ ਦਸਤਾ ਇਸ ਨੂੰ ਨਸ਼ਟ ਕਰਨ ਵਿਚ ਜੁੱਟਿਆ ਹੋਇਆ ਹੈ| ਬੰਬ ਮਿਲਣ ਤੋਂ ਬਾਅਦ ਲੰਡਨ ਸਿਟੀ ਦੇ ਯਾਤਰੀਆਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਉਹ ਹਵਾਈ ਅੱਡੇ ਵੱਲ ਯਾਤਰਾ ਨਾ ਕਰਨ ਅਤੇ ਆਪਣੀ ਫਲਾਇਟ ਨਾਲ ਸਬੰਧ ਕਿਸੇ ਵੀ ਜਾਣਕਾਰੀ ਲਈ ਸਿੱਧਾ ਏਅਰਲਾਈਨ ਕੰਪਨੀ ਨਾਲ ਸੰਪਰਕ ਕਰਨ|
ਫਿਲਹਾਲ ਖਤਰੇ ਨੂੰ ਦੇਖਦੇ ਹੋਏ ਜਹਾਜ਼ਾਂ ਦੀ ਅਵਾਜਾਈ ਤੇ ਵੀ ਰੋਕ ਲਗਾ ਦਿੱਤੀ ਹੈ| ਬੰਬ ਨਿਰੋਧਕ ਦਸਤਾ ਅਤੇ ਰਾਇਲ ਨੇਵੀ ਇਸ ਬੰਬ ਨੂੰ ਨਸ਼ਟ ਕਰਨ ਵਿਚ ਜੁੱਟੇ ਹੋਏ ਹਨ| ਇਸ ਵਜ੍ਹਾ ਨਾਲ ਹਵਾਈ ਅੱਡੇ ਵੱਲ ਆਉਣ ਵਾਲੀਆਂ ਕਈ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਨੇੜੇ ਕੁੱਝ ਕਰਮਚਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਇਹ ਬੰਬ ਮਿਲਿਆ, ਜਿਸ ਦੀ ਸੂਚਨਾ ਉਨ੍ਹਾਂ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਦਿੱਤੀ|

Share Button

Leave a Reply

Your email address will not be published. Required fields are marked *