Fri. Oct 18th, 2019

ਲੰਡਨ ਦੇ ਧਨਾਢ ਸਿੱਖ ਵੱਲੋਂ ਪਾਕਿਸਤਾਨ ਦੇ ਗੁਰਦੁਆਰਿਆਂ ਲਈ 500 ਮਿਲੀਅਨ ਪੌਂਡ ਦੇ ਫੰਡ ਦਾ ਐਲਾਨ

ਲੰਡਨ ਦੇ ਧਨਾਢ ਸਿੱਖ ਵੱਲੋਂ ਪਾਕਿਸਤਾਨ ਦੇ ਗੁਰਦੁਆਰਿਆਂ ਲਈ 500 ਮਿਲੀਅਨ ਪੌਂਡ ਦੇ ਫੰਡ ਦਾ ਐਲਾਨ

ਬ੍ਰਿਟਿਸ਼ ਦੇ ਇੱਕ ਨਾਮੀ ਸਿੱਖ ਵੱਲੋਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਲਈ 500 ਮਿਲੀਅਨ ਪੌਂਡ ਦੀ ਫੰਡ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪੀਟਰ ਵਿਰਦੀ ਨਾਮੀ ਸਿੱਖ ਵੱਲੋਂ ਇਹ ਐਲਾਨ ਲੰਡਨ ‘ਚ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫੀ ਬੁਖਾਰੀ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਸਾਹਮਣੇ ਕੀਤਾ ਗਿਆ।

ਇਹ ਪ੍ਰੋਗਰਾਮ ਸਿੱਖ ਧਨਾਢ ਵਪਾਰੀ ਪੀਟਰ ਵਿਰਦੀ ਦੇ ਸਹਿਯੋਗ ਨਾਲ ਸੈਂਟਰਲ ਗੁਰਦੁਆਰਾ (ਖਾਲਸਾ ਜਥਾ) ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਜੁਲਫ਼ੀ ਬੁਖਾਰੀ ਮੁੱਖ ਮਹਿਮਾਨ ਸਨ।

ਪੀਟਰ ਵਿਰਦੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਟਰੱਸਟ ਦੀ ਸਥਾਪਨਾ ਦਾ ਐਲਾਨ ਕਰਕੇ ਵੱਡੀ ਵਿੱਤੀ ਵਚਨਬੱਧਤਾ ਦੁਹਰਾਈ, ਜਿਸ ਨੂੰ ਦੁਨੀਆਂ ਭਰ ਦੇ ਸਿੱਖ ਜਥਿਆਂ ਤੋਂ ਨੁਮਾਇੰਦਗੀ ਮਿਲੇਗੀ।

‘ਇੰਟਰਨੈਸ਼ਨਲ ਦ ਨਿਊਜ਼’ ਵੈੱਬਸਾਈਟ ‘ਤੇ ਛਪੀ ਖਬਰ ਮੁਤਾਬਕ ਸਿੱਖ ਬਿਜ਼ਨੈੱਸਮੈਨ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਦੀ ਆਪਣੀ ਚੈਰੀਟੇਬਲ ਸੰਸਥਾ ਪੀਟਰ ਵਿਰਦੀ ਫਾਊਂਡੇਸ਼ਨ, ਹੋਰਨਾਂ ਸਿੱਖ ਜਥੇਬੰਦੀਆਂ ਨਾਲ ਹੱਥ ਮਿਲਾ ਕੇ ਪਾਕਿਸਤਾਨ ਵਿਚ 500 ਮਿਲੀਅਨ ਪੌਂਡ ਲਗਾ ਕੇ ਗੁਰਦੁਆਰਿਆਂ ਦਾ ਨਵੀਨੀਕਰਨ ਅਤੇ ਉਨ੍ਹਾਂ ਨੂੰ ਆਧੁਨਿਕ ਬਣਾਉਣ ਲਈ ਸਥਾਨਕ ਅਰਥ ਵਿਵਸਥਾ ਨੂੰ ਹੁਲਾਰਾ ਦੇਣਗੇ।

ਜ਼ਿਕਰਯੋਗ ਹੈ ਕਿ ਵਿਰਦੀ ਫਾਊਂਡੇਸ਼ਨ ਨੇ ਵੱਖੋ-ਵੱਖਰੇ ਦਾਨੀਆਂ / ਸੇਵਾਦਾਰਾਂ ਦੇ ਨਾਲ ਮਿਲ ਕੇ ਹਾਲ ਹੀ ਵਿਚ ਭਾਰਤ ਤੋਂ ਬਾਹਰ ਸਭ ਤੋਂ ਪੁਰਾਣੇ ਗੁਰਦੁਆਰਾ ਸੈਂਟਰਲ ਗੁਰਦੁਆਰਾ ਖਾਲਸਾ ਜਥਾ ਦੀ ਪੂਰੀ ਮੁਰੰਮਤ ਕੀਤੀ ਸੀ।

Leave a Reply

Your email address will not be published. Required fields are marked *

%d bloggers like this: