ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਫੈਸਲੇ ਦਾ ਸੁਆਗਤ ਕੀਤਾ

ss1

ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਫੈਸਲੇ ਦਾ ਸੁਆਗਤ ਕੀਤਾ

ਨੂਰਪੁਰ ਬੇਦੀ, 2 ਜੂਨ (ਐਮ.ਪੀ.ਸ਼ਰਮਾਂ) – ਸ਼੍ਰੋਮਣੀ ਅਕਾਲੀ ਦਲ ਬਲਾਕ ਨੂਰਪੁਰ ਬੇਦੀ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਲੰਗਰਾਂ ‘ਤੇ ਲੱਗਣ ਵਾਲੇ ਜੀ.ਐਸ.ਟੀ. ਨੂੰ ਹਟਾਉਣ ਦੇ ਲਏ ਗਏ ਫੈਸਲੇ ਦਾ ਭਰਵਾ ਸੁਆਗਤ ਕੀਤਾ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਸਖ਼ਤ ਮਿਹਨਤ ਸਦਕਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਗਰ ਤੋਂ ਜੀ.ਐਸ.ਟੀ. ਖਤਮ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ, ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਸਤਨਾਮ ਸਿੰਘ ਝੱਜ, ਬਾਦਲ ਸਿੰਘ ਬਸੀ, ਗੋਰਵ ਰਾਣਾ, ਭਗਤ ਸਿੰਘ ਚਨੌਲੀ, ਬਲਰਾਜ ਸਿੰਘ ਕਾਨੂੰਗੋ, ਸਰਪੰਚ ਭਾਰਤ ਭੂਸ਼ਣ ਹੈਪੀ, ਸਰਪੰਚ ਰਣਜੀਤ ਸਿੰਘ ਮੁਕਾਰੀ, ਸੁਰਿੰਦਰ ਸਿੰਘ ਰੂੜੇਵਾਲ, ਅਵਤਾਰ ਸਿੰਘ ਸਾਘਾ, ਕਰਨੈਲ ਸਿੰਘ ਆਜ਼ਮਪੁਰ, ਜਸਵੀਰ ਸਿੰਘ ਰਾਣਾ, ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ, ਅਮਨਦੀਪ ਸਿੰਘ ਅਬਿਆਣਾ, ਦਰਬਾਰਾ ਸਿੰਘ ਬਾਲਾ, ਬੀਬੀ ਬਲਜਿੰਦਰ ਕੌਰ ਕਲਵਾਂ, ਦੇਵ ਕਿਸ਼ਨ, ਹੇਮਰਾਜ ਝਾਡੀਆਂ, ਸਰਪੰਚ ਸੁਰਿੰਦਰ ਕੁਮਾਰ ਆਦਿ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *