ਲੜਕੀ ਕਿਸੇ ਨੂੰ ਪਾਉਣ ਲਈ ਕਦੀ ਅਪਨੀ ਹੱਦ ਪਾਰ ਨਾ ਕਰੇ

ਲੜਕੀ ਕਿਸੇ ਨੂੰ ਪਾਉਣ ਲਈ ਕਦੀ ਅਪਨੀ ਹੱਦ ਪਾਰ ਨਾ ਕਰੇ

ਬਹੁਤ ਬੁਰਾ ਲੱਗਿਆ ਜਦੋਂ ਅੱਜ ਪਹਿਲ਼ੀ ਵਾਰ ਮਹਿਸੂਸ ਹੋਇਆ ਕਿ ਅਪਨਾ ਪੰਜਾਬ ‘ਜਿਸਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਦਾ ਸੀ , ਜਿੱਥੇ ਸਹੀਦ ਭਗਤ ਸਿੰਘ ਵਰਗਿਆ ਨੇ ਜਨਮ ਲਿਆ , ਗੂਰੁ ਨਾਨਕ ਦੇਵ ਜੀ ਵਰਗੀਆਂ ਮਹਾਨ ਸਖਸ਼ੀਅਤਾ ਪੰਜਾਬ ਹੋਈਆ ‘ ਅੱਜ ਇੰਨਾਂ ਥੱਲੇ ਗਿਰ ਚੱੁਕਿਆ ਕਿ ਕੋਈ ਉਸਨੂੰ ਵਾਪਿਸ ਚੁੱਕ ਹੀ ਨਹੀ ਸਕਦਾ । ਹਰ ਪਾਸੇ ਨਸ਼ੇ, ਬੇਰੁਜਗਾਰੀ, ਕੁਰੱਪਸ਼ਨ, ਬਲਾਤਕਾਰ, ਆਤਮ ਹੱਤਿਆ ਹੋਰ ਵੀ ਬਹੁਤ ਕੁਝ ਗਲਤ ਹੋ ਰਿਹਾ ਸਮਾਜ ਵਿੱਚ ਪਰ ਇਸਦਾ ਜਿੰਮੇਵਾਰ ਕੋਣ ਆ ਕਦੇ ਸੋਚਿਆ ?…
ਬਸ ਸਾਰਾ ਦਿਨ ਫੇਸਬੁੱਕ ਤੇ ਚਿਪਕੇ ਰਹਿਣਾ , ਉਹ ਕੁੜੀ ਨਾਲ ਗੱਲ ਕਰ ਲਈ ਉਹ ਮੁੰਡੇ ਨਾਲ ਗੱਲ ਕਰ ਲਈ..ਸਟੇਟਸ ਪਾ ਦਿੱਤੇ ਸਾਰਾ ਦਿਨ ਆਸ਼ਕੀ ਤੇ ਹੀ ਜੋਰ ਦਿੰਦੇ ਰਹਿਣਾ । ਬਹੁਤ ਮੁੰਡਿਆ ਨੂੰ ਦੇਖਦੀ ਹਾ ਮੈ , ਰਿਵਾਲਵਰ ਫੜ ਫੜ ਕੇ ਫੋਟੋਆਂ ਔਪਲੋਡ ਕਰਦੇ ਆ ਕਾਹਦੇ ਲਈ ਬਸ ਸਿਰਫ ਕੁੜੀਆ ਨੂੰ ਦਿਖਾਉਣ ਲਈ..ਕਦੇ ਚੰਗੇ ਕੰਮ ਲਈ ਵਰਤਿਆ ਇਹ ? ਕੀ ਕਦੀ ਜਿੱਥੇ ਗਲਤ ਕੰਮ ਜਾਂ ਬਲਾਤਕਾਰ ਹੋ ਰਹੇ ਹੁੰਦੇ ਹਨ ਉਹ ਰੋਕਿਆ ਕਦੇ ? ਕਦੀ ਆਪਣੇ ਮਾਂ ਬਾਪ ਬਾਰੇ ਸੋਚਿਆ ਕਿ ਉਸਨੂੰ ਤੁਹਾਡੇ ਤੋਂ ਕੀ ਉਮੀਦਾਂ ? ਬੱਸ ਸਾਰਾ ਵਿਹਲਪੁਣਾ ਫੇਸਬੁੱਕ ਤੇ ਹੀ ਕੱਢਣਾ। ਉਹ ਸੱਚ ਇੱਕ ਗੀਤ ਵੀ ਆਇਆ ਨਾ ..’ਅੱਖ ਮਿਤਰਾ ਦੀ ਕਰਦੀ ਸ਼ਿਕਾਰ ਏ ਨਾ’ my foot.. ਹੁਣ ਤੱਕ ਤਾਂ ਕੁੜੀ ਦੀ ਅੱਖ ਸ਼ਿਕਾਰ ਕਰਦੀ ਸੀ ਹੁਣ ਮੁੰਡੇ ਦੀ ਵੀ ਕਰਨ ਲੱਗ ਗਈ .ਹਾਸਾ ਆਉਂਦਾ ਮੈਨੂੰ ਤਾ ਇਹੋ ਜੇ ਗੀਤਾਂ ਤੇ । ਕੁੜੀਆਂ ਜੰਮਣ ਤੋਂ ਡਰਨਾ ਅਤੇ ਕੁੜੀਆ ਨੂੰ ਮਾੜਾ ਵੀ ਕਹਿਣਾ ਤੇ ਉਹਨਾਂ ਬਿਨਾ ਸਰਦਾ ਵੀ ਨਹੀ ਫਿਰ । ਜੇ ਇੰਨੀਆ ਹੀ ਮਾੜੀਆ ਤਾਂ ਕਿਉ ਭੱਜਦੇ ਹੋ ਉਨਾਂ ਪਿੱਛੇ ? ਕੋਈ ਕੰਮ ਕਰੋ…
ਕੁੜੀਆ ਲਈ ਵੀ ਸਲਾਹ ਕਿੱਸੇ ਨੂੰ ਪਾਉਣ ਲਈ ਕਦੇ ਆਪਣੀ ਹੱਦ ਨੂੰ ਪਾਰ ਨਾ ਕਰੋ..ਜੋ ਤੂਹਾਨੁੰ ਦਿਲੋਂ ਚਾਹੁੰਦਾ ਉਹ ਤੁਹਾਨੂੰ ਕਦੇ ਨਹੀ ਛੱਡੇਗਾ..ਪਰ ਜਿਸ ਨੇ ਛੱਡਣਾ ਉਸਨੇ ਅਪਨਾ ਮਤਲਬ ਕਢਕੇ  ਛੱਡ ਹੀ ਜਾਣਾ ਹੈ । ਸੋ ਮੈਂ ਵੀ ਇਕ ਫੇਸਬੁੱਕ ਤੇ ਆਉਣ ਵਾਲੀ ਲੜਕੀ ਸਾਰਿਆਂ ਨੂੰ ਇਹੀ ਕਹਾਗੀ ਕਿ ਜੇ ਕਿਸੇ ਨੂੰ ਕੁਝ ਗਲਤ ਬੋਲਿਆ ਹੋਵੇ ਤਾਂ ਮੈਨੂੰ ਮਾਫ ਕਰ ਦਿਉ ਆਪਣੀ ਦੋਸਤ ਸਮਝ ਕੇ..ਮੈਂ ਸਿਰਫ ਤੁਹਾਨੂੰ aware ਕਰਨ ਲਈ ਲਿਖਿਆ ਇਹ ਸਭ..🙏🙏

ਮੰਨਤ ਕੋਰ ਫੇਸਬੁੱਕ ਵਾਲੀ

Share Button

Leave a Reply

Your email address will not be published. Required fields are marked *

%d bloggers like this: