ਲੜਕੀਆ ਆਪਣੀ ਜਿੰਮੇਵਾਰੀ ਨੂੰ ਪਛਾਣ ਕੇ ਸਖਤ ਮਿਹਨਤ ਕਰ ਰਹੀਆ ਹਨ-ਭੱਲਾ

ਲੜਕੀਆ ਆਪਣੀ ਜਿੰਮੇਵਾਰੀ ਨੂੰ ਪਛਾਣ ਕੇ ਸਖਤ ਮਿਹਨਤ ਕਰ ਰਹੀਆ ਹਨ-ਭੱਲਾ

5-22
ਭਗਤਾ ਭਾਈ ਕਾ 1 ਜੂਨ (ਸਵਰਨ ਸਿੰਘ ਭਗਤਾ)ਵਿਦਿਅਕ ਖੇਤਰ ਦੀਆ ਵੱਖ- ਵੱਖ ਜਮਾਤਾਂ ਅਤੇ ਕੋਰਸਾ ਆਦਿ ਦੇ ਵਿੱਚ ਘੋਸਿਤ ਨਤੀਜਿਆ ਵਿੱਚ ਲੜਕੀਆਂ ਦੁਆਰਾ ਹਾਸਿਲ ਕੀਤੀਆ ਪ੍ਰਾਪਤੀਆ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਲੜਕੀਆ ਆਪਣੀ ਜਿੰਦਗੀ,ਮਾਪਿਆ ਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪਛਾਣ ਕੇ ਸਖਤ ਮਿਹਨਤ ਕਰ ਰਹੀਆ ਹਨ ਇਨਾਂ ਸਬਦਾਂ ਦਾ ਪ੍ਰਗਟਾਵਾ ਉਮੀਦ ਸੋਸਲ ਵੈਲਫੇਅਰ ਆਰਗੇਨਾਈਜੇਸਨ ਰਾਮਪੁਰਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਸਰਕਾਰੀ ਹਾਈ ਸਕੂਲ (ਲੜਕੀਆਂ)ਕੋਠਾ ਗੁਰੂ ਵਿਖੇ 10 ਵੀਂ ਜਮਾਤ ਵਿੱਚੋ 80% ਤੋ ਉਪਰ ਅੰਕ ਹਾਸਿਲ ਕਰਨ ਵਾਲੀਆ ਲੜਕੀਆ ਦੇ ਵਿਸੇਸ ਸਨਮਾਨ ਸਮਾਰੋਹ ਦੋਰਾਨ ਕੀਤਾ।ਜਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ (ਲੜਕੀਆ)ਕੋਠਾ ਗੁਰੂ ਦਾ ਹਰ ਸਾਲ ਦੀ ਤਰਾਂ ਇਸ ਸਾਲ ਦਸਵੀ ਜਮਾਤ ਦਾ ਨਤੀਜਾ ਸਾਨਦਾਰ ਰਿਹਾ ਹੈ ਜਿੱਥੇ ਕਿ ਸਕੂਲ ਦੀਆ ਗਿਆਰਾਂ ਲੜਕੀਆ ਨੇ 80% ਤੋ ਉਪਰ ਅੰਕ ਪ੍ਰਾਪਤ ਕੀਤੇ।ਸਮਾਗਮ ਦੋਰਾਨ ਸਕੂਲ ਦੀਆ ਵਿਦਿਆਰਣਾਂ ਅਮਨਜੋਤ ਕੌਰ,ਪ੍ਰਭਜੋਤ ਕੌਰ,ਰਮਨਦੀਪ ਕੌਰ,ਅਮਨਪ੍ਰੀਤ ਕੌਰ,ਰਾਣੀ ਕੌਰ,ਸੋਨੀਆ,ਲਵਪ੍ਰੀਤ ਕੌਰ,ਗੁਰਵਿੰਦਰ ਕੌਰ,ਕਰੀਨਾ ਗੋਇਲ ,ਰਮਨਦੀਪ ਕੌਰ ਅਤੇ ਕੁਲਵਿੰਦਰ ਕੌਰ ਨੂੰ ਵਧੀਆ ਅੰਕ ਪ੍ਰਾਪਤ ਕਰਨ ਤੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮੇ ਚੇਅਰਮੈਨ ਸਾਧੂ ਸਿੰਘ,ਮੁਖ ਅਧਿਆਪਕ ਹਰਦੇਵ ਸਿੰਘ,ਹਰਮੰਦਰ ਸਿੰਘ ਗਿੱਲ,ਹਰਪ੍ਰੀਤ ਕੌਰ ,ਪਨਿੰਦਰਜੀਤ ਕੌਰ,ਮਨਜਿੰਦਰ ਕੌਰ ਭੱਲਾਾ,ਵੀਨਾ ਰਾਨੀ,ਪਿੰਕੀ ਰਾਣੀ,ਕੁਮਾਰੀ ਅੰਜਨਾ,ਰਜਨੀ,ਸੀਮਾ ਅਰੋੜਾ,ਕਰਮਜੀਤ ਕੌਰ,ਪਰਮਿੰਦਰ ਕੋਰ,ਵੀਰਪਾਲ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: