Fri. May 24th, 2019

ਲੜਕੀਆਂ ਹਰੇਕ ਖੇਤਰ ‘ਚ ਨਾਮਣਾ ਖੱਟ ਰਹੀਆਂ ਹਨ,ਦੇਸ਼ ਲਈ ਮਾਣ ਵਾਲੀ ਗੱਲ-ਸਿੱਖਿਆ ਮਾਹਿਰ

ਲੜਕੀਆਂ ਹਰੇਕ ਖੇਤਰ ‘ਚ ਨਾਮਣਾ ਖੱਟ ਰਹੀਆਂ ਹਨ,ਦੇਸ਼ ਲਈ ਮਾਣ ਵਾਲੀ ਗੱਲ-ਸਿੱਖਿਆ ਮਾਹਿਰ

25-15 (1)ਤਪਾ ਮੰਡੀ 24 ਮਈ (ਨਰੇਸ਼ ਗਰਗ)-ਗਾਰਗੀ ਫਾਊਡੇਸ਼ਨ ਵੱਲੋਂ ਸਥਾਨਕ ਸਾਂਤੀ ਦੇਵੀ ਮੈਮੋਰੀਅਲ ਗਰਲਜ ਹਾਈ ਸਕੂਲ ਦੇ ਸਹਿਯੋਗ ਨਾਲ ਅੱਵਲ ਰਹਿਣ ਵਾਲੇ ਵਿਦਿਆਰਥਣਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਇਲਾਕੇ ਦੀ ਪ੍ਰਮੁੱਖ ਸਖਸੀਅਤ ਸੋਮ ਨਾਥ ਬਹਾਵਲਪੁਰੀਆ ਅਤੇ ਕੌਂਸਲਰ ਸੁਨੀਤਾ ਬਾਂਸਲ ਨੇ ਮੁੱਖ ਮਹਿਮਾਨ ਦੇ ਤੋਰ ‘ਤੇ ਸ਼ਿਰਕਤ ਕੀਤੀ। ਸਿੱਖਿਆ ਮਾਹਿਰ ਮਾਸਟਰ ਪ੍ਰੇਮ ਨਾਥ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਹਰੇਕ ਖੇਤਰ ‘ਚ ਨਾਮਣਾ ਖੱਟ ਰਹੀਆਂ ਹਨ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਸਕੂਲ ‘ਚੋਂ ਜਿਲੇ ‘ਚ ਅੱਵਲ ਆਉਣ ਵਾਲੀ ਵਿਦਿਆਰਥਣ ਨੂੰ 51ਹਜਾਰ ਰੁਪਏ ਅਤੇ ਸਬ-ਡਵੀਜਨ ਵਿੱਚੋਂ ਅੱਵਲ ਆਉਣ ਵਾਲੀ ਵਿਦਿਆਰਥਣ ਨੂੰ 21 ਹਜਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਅਤੇ ਸਕਾਊੰਟ ਟੀਮ ਦੀ ਵੀ ਪ੍ਰਸੰਸਾ ਕੀਤੀ। ਡਾ.ਗੋਬਿੰਦ ਕਾਂਤ ਦੀਕਸ਼ਤ ਨੇ ਅਪਣੇ ਸੰਖੇਪ ਸੰਬੋਧਨ ‘ਚ ਲੜਕੀਆਂ ਅੰਦਰ ਪੜਨ ਦਾ ਜਜਬਾ ਪੈਦਾ ਕਰਨ ਦੀ ਗੱਲ ਕੀਤੀ।

ਫਾਊਡੇਸ਼ਨ ਦੇ ਸੰਸਥਾਪਕ ਨੇ ਐਲਾਨ ਕੀਤਾ ਕਿ ਇਸ ਵਾਰ ਸਾਲਾਨਾ ਸਮਾਗਮ ਉਜਵਲ ਭਵਿੱਖ ਅਤੇ ਪ੍ਰਗਤੀ ਦਿਵਸ ਨਵੰਬਰ ਮਹੀਨੇ ਵਿੱਚ ਇਸੇ ਸਕੂਲ ‘ਚ ਮਨਾਇਆ ਜਾਵੇਗਾ। ਉਨਾਂ ਇਹ ਵੀ ਐਲਾਨ ਕੀਤਾ ਕਿ ਇਸ ਸਾਲ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ,ਮੈਡਲਾਂ ਤੋਂ ਇਲਾਵਾ ਤੋਹਫੇ ਦੇਕੇ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੀ ਮੁੱਖ ਅਧਿਆਪਕਾ ਸਰਿਤਾ ਮਿੱਤਲ ਨੇ ਸਕੂਲ ਨੂੰ ਦਰਪੇਸ਼ ਮੁਸ਼ਕਲਾਂ ਦਾ ਜਿਕਰ ਕਰਦਿਆਂ ਕਿਹਾ ਕਿ ਬੱਚਿਆਂ ਦੀ ਸੰਖਿਆਂ ਅਨੁਸਾਰ ਸਕੂਲ ਬਿਲਡਿੰਗ ਬਹੁਤ ਛੋਟੀ ਹੈ ਉਨਾਂ ਸਿੱਖਿਆ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ 34 ਵਿਦਿਆਰਥਣਾਂ ਦਾ ਸਨਮਾਨ ਕੌਂਸ਼ਲਰ ਸੁਨੀਤਾ ਬਾਂਸਲ,ਸੋਮ ਨਾਥ ਬਹਾਵਲਪੁਰੀ ਨੇ ਮੈਡਲ ਅਤੇ ਸਰਟੀਫਿਕੇਟ ਦੇਕੇ ਕੀਤਾ ਜਿਨਾਂ ਦਾ ਸਾਥ ਡਾ.ਗੋਬਿੰਦ ਕਾਂਤ ਦੀਕਸ਼ਤ,ਮਾਸਟਰ ਪ੍ਰੇਮ ਨਾਥ,ਧਰਮ ਪਾਲ ਕਾਂਸਲ,ਸਮਾਜ ਸੇਵੀ ਨਰੇਸ਼ ਪੱਖੋ ਅਤੇ ਫਾਊਡੇਸ਼ਨ ਦੇ ਸੰਸਥਾਪਕ ਜਨਕ ਰਾਜ ਗਾਰਗੀ ਨੇ ਦਿੱਤਾ। ਸਟੇਜ ਸੰਚਾਲਕ ਦੀ ਭੂਮਿਕਾ ਮੈਡਮ ਨੀਲਮਣੀ ਨੇ ਬਾਖੂਬੀ ਨਿਭਾਈ। ਇਸ ਸਮਾਗਮ ‘ਚ ਅੱਵਲ ਆਉਣ ਵਾਲੀਆਂ ਦੇ ਮਾਪਿਆਂ ਤੋਂ ਇਲਾਵਾ ਸਮੂਹ ਮੈਨੇਜਮੈਂਟ ਨੇ ਵਿਸ਼ੇਸ ਤੋਰ ‘ਤੇ ਸਾਮੂਲੀਅਤ ਕੀਤੀ। ਸਮਾਗਮ ‘ਚ ਮਾਪਿਆਂ ਇਸ ਗੱਲ ਦੀ ਚਰਚਾ ਰਹੀ ਕਿ ਇਹ ਉਨਾਂ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਉਨਾਂ ਦਾ ਨਾਂ ਉਨਾਂ ਦੇ ਬੱਚਿਆਂ ਨੇ ਕੀਤਾ ਹੈ ਜਿਸ ਦਾ ਸਿਹਰਾ ਉਨਾਂ ਫਾਊਡੇਸ਼ਨ ਨੂੰ ਦਿੱਤਾ।

Leave a Reply

Your email address will not be published. Required fields are marked *

%d bloggers like this: