ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਲੋੜ ਹੈ ਕਿਸਾਨੀ ਹੱਕਾਂ ਦੀ ਆਵਾਜ਼ ਨੂੰ ਪੂਰੀ ਦੁਨੀਆਂ ਸਾਹਮਣੇ ਇੱਕ ਮਿਸਾਲ ਵਜੋਂ ਪੇਸ਼ ਕਰਨ ਦੀ

ਲੋੜ ਹੈ ਕਿਸਾਨੀ ਹੱਕਾਂ ਦੀ ਆਵਾਜ਼ ਨੂੰ ਪੂਰੀ ਦੁਨੀਆਂ ਸਾਹਮਣੇ ਇੱਕ ਮਿਸਾਲ ਵਜੋਂ ਪੇਸ਼ ਕਰਨ ਦੀ

ਕੁਦਰਤ ਨੇ ਬਹੁਤ ਵਧੀਆ ਨਿਯਮਬੱਧ ਤਰੀਕੇ ਨਾਲ ਜ਼ਿੰਦਗੀ ਨੂੰ ਸਿਰਜਿਆ ਹੈ। ਇਸ ਜ਼ਿੰਦਗੀ ਨੂੰ ਜਿਊਣ ਲਈ ਕੁਝ ਅਸੂਲਾਂ ਦੀ ਪਾਲਣਾ ਕਰਨਾ ਤੇ ਇੱਕ ਸੀਮਿਤ ਹੱਦਬੰਦੀ ਵਿੱਚ ਵਿਚਰਨਾ ਵੀ ਕੁਦਰਤ ਦਾ ਇੱਕ ਨਿਯਮ ਹੈ। ਪਰ ਇਤਿਹਾਸ ਗਵਾਹ ਹੈ ਸੱਤਾ ਦੇ ਨਸ਼ੇ ਚ ਡੁੱਬੇ ਕੁਰਸੀ ਉੱਪਰ ਬੈਠੇ ਕਈ ਹਾਕਮ ਜਨਤਾ ਤੇ ਜ਼ੁਲਮ ਕਰਨ ਲੱਗ ਪੈਂਦੇ ਹਨ। ਇਹ ਜ਼ੁਲਮ ਇਸ ਹੱਦ ਤੱਕ ਵੱਧ ਜਾਦੇਂ ਹਨ ਕਿ ਆਮ ਜਨਤਾ ਦਾ ਜਿਊਣਾ ਮੌਤ ਤੋਂ ਵੀ ਔਖਾ ਹੋ ਜਾਂਦਾ। ਇਸ ਸਮੇਂ ਜਾਂ ਤਾਂ ਆਮ ਜਨਤਾ ਹਾਲਾਤਾਂ ਨਾਲ ਸਮਝੌਤਾ ਕਰਕੇ ਗ਼ੁਲਾਮੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਸਮਝ ਲੈਦੇਂ ਹਨ ਜਾਂ ਫੇਰ ਇਹੋ ਜਿਹੀ ਸਥਿਤੀ ਇੱਕ ਇਨਕਲਾਬ ਪੈਦਾ ਕਰਦੀ ਹੈ ਜਿਸ ਵਿੱਚ ਹਰ ਕੋਈ ਇਸ ਜ਼ੁਲਮ ਤੇ ਗ਼ੁਲਾਮੀ ਨੂੰ ਗਲੋਂ ਲਾਹਕੇ ਆਪਣੇ ਹੱਕਾਂ ਵਾਸਤੇ ਲੜਨ ਲਈ ਅੱਗੇ ਆਉਂਦਾ ਹੈ। ਜੁਲਮ ਤੇ ਇਨਕਲਾਬੀ ਸੰਘਰਸ਼ ਸਦੀਆਂ ਤੋਂ ਨਾਲ ਨਾਲ ਚਲਦੇ ਆ ਰਹੇ ਹਨ। ਜਿਸ ਵਿੱਚ ਇਤਿਹਾਸ ਆਪਣੇ ਆਪ ਨੂੰ ਦਹੁਰਾਉਂਦੇ ਹੋਏ ਇੱਕ ਧਿਰ ਨੂੰ ਜ਼ੁਲਮ ਕਰਨ ਵਾਲੀ ਹਾਕਮ ਧਿਰ ਤੇ ਦੂਸਰੀ ਨੂੰ ਆਪਣੇ ਹੱਕਾਂ ਲਈ ਲੜਨ ਵਾਲੀ ਧਿਰ ਵਜੋਂ ਪੇਸ਼ ਕਰਦਾ ਹੈ।

ਸ਼ੁਰੂ ਵਿੱਚ ਜ਼ੁਲਮ ਦੇ ਨਾਮ ਤੇ ਆਮ ਜਨਤਾ ਨੂੰ ਸਰੀਰਕ ਤੌਰ ਤੇ ਗ਼ੁਲਾਮ ਬਣਾਉਣਾ ਤੇ ਕਰ ਦੇ ਨਾਮ ਤੇ ਆਰਥਿਕ ਲੁੱਟ ਕਰਨਾ ਸ਼ਾਮਿਲ ਸੀ। ਸਮੇਂ ਸਮੇਂ ਤੇ ਲੁੱਟ ਆਪਣਾ ਰੂਪ ਬਦਲਦੀ ਰਹੀ। ਹਰ ਸਮੇਂ ਕੋਈ ਨਾ ਕੋਈ ਸੂਰਮਾਂ ਇਸ ਜ਼ੁਲਮ ਨੂੰ ਖ਼ਤਮ ਕਰਨ ਲਈ ਜਨਮ ਲੈਂਦਾ ਰਿਹਾ। ਇਹ ਸਿਲਸਿਲਾ ਪੀੜੀ ਦਰ ਪੀੜੀ ਚਲਦਾ ਆ ਰਿਹਾ। ਕਹਿਣ ਨੂੰ ਤਾਂ ਭਾਵੇਂ ਅਸੀਂ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਹਾਂ। ਪਰ ਜਿਸ ਦੇਸ਼ ਦਾ ਕਾਨੂੰਨ ਚੰਦ ਲੋਕਾਂ ਤੇ ਕੁਰਸੀਆਂ ਦੇ ਰੁਤਬੇ ਦਾ ਗ਼ੁਲਾਮ ਹੋਵੇ ਉੱਥੇ ਕੋਈ ਆਜ਼ਾਦ ਕਿਵੇ ਹੋ ਸਕਦਾ। ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਸਮੇਂ ਸਮੇਂ ਤੇ ਸਾਨੂੰ ਗ਼ੁਲਾਮ ਬਨਾਉਣ ਲਈ ਵਿਦੇਸ਼ੀ ਤਾਕਤਾਂ ਵੱਲੋਂ ਹਮਲੇ ਹੁੰਦੇ ਰਹੇ ਹਨ। ਹਰ ਸੂਬਾ ਤੇ ਰਿਆਸਤ ਆਪਣੀ ਤਾਕਤ ਅਨੁਸਾਰ ਜ਼ੁਲਮ ਦਾ ਸਾਹਮਣਾ ਕਰਦੇ ਆਏ ਹਨ। ਪਰ ਜਦੋਂ ਵੀ ਜ਼ੁਲਮ ਨੂੰ ਖਤਮ ਕਰਨ ਦੀ ਗੱਲ ਤੁਰਦੀ ਹੈ ਤਾ ਪੰਜਾਬ ਦੇ ਯੋਧਿਆਂ ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਬਾਕੀ ਸਾਰਿਆਂ ਨਾਲੋਂ ਵੱਖਰੀਆਂ ਜਾਪਦੀਆਂ ਹਨ ਕਿਉਂਕਿ ਜੋ ਅਣਖ ਤੇ ਦਲੇਰੀ ਇਸ ਕੌਮ ਦੇ ਜਰਨੈਲਾਂ ਹਿੱਸੇ ਆਈ ਹੈ ਉਹ ਸ਼ਾਇਦ ਕਿਸੇ ਹੋਰ ਕੌਮ ਦੇ ਹਿੱਸੇ ਨਹੀਂ ਆਈ।

ਆਪਣੇ ਹੱਕਾਂ ਲਈ ਲੜਨ ਤੇ ਦੂਸਰਿਆਂ ਨੂੰ ਜ਼ੁਲਮ ਤੋਂ ਬਚਾਉਣ ਦਾ ਸਫ਼ਰ ਬਹੁਤ ਪੁਰਾਣਾ ਹੈ। ਜਦੋਂ ਵੀ ਦੁਨੀਆਂ ਜਿੱਤਣ ਦਾ ਸੁਪਨਾ ਤੇ ਤਾਕਤ ਰੱਖਣ ਵਾਲੇ ਮਹਾਨ ਜਰਨੈਲ ਸਿਕੰਦਰ ਦੀ ਗੱਲ ਚਲਦੀ ਹੈਂ ਤੇ ਉਸ ਸਮੇਂ ਸਾਡੇ ਮਹਾਨ ਯੋਧੇ ਪੋਰਸ ਨੂੰ ਕੋਈ ਯਾਦ ਕਰੇ ਬਿਨਾ ਕਿਵੇ ਰਹਿ ਸਕਦਾ। ਕਿਉਂਕਿ ਇਸ ਯੋਧੇ ਨੇ ਹੀ ਸਿਕੰਦਰ ਨੂੰ ਆਪਣੀਆਂ ਸੀਮਾਵਾਂ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਸੀ ਤੇ ਆਖਰ ਨੂੰ ਸਿਕੰਦਰ ਨੇ ਆਪਣਾ ਰਸਤਾ ਬਦਲ ਲਿਆ ਸੀ। ਸਾਡੇ ਗੁਰੂਆਂ ਦੀ ਕੁਰਬਾਨੀ ਤੋਂ ਬਾਅਦ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਸਮੇਂ ਦੇ ਨਾਲ ਨਾਲ ਪੰਜਾਬ ਦੀ ਧਰਤੀ ਤੇ ਇੱਥੋਂ ਦੇ ਜੰਮਪਲ ਲੋਕਾਂ ਨੇ ਬਹੁਤ ਕੁਝ ਵੇਖਿਆ। ਇੱਥੋਂ ਦੇ ਲੋਕਾਂ ਨੇ ਕਦੇ 47 ਦੀ ਵੰਡ ਤੇ ਕਦੇ 84 ਦਾ ਕਤਲੇਆਮ ਆਪਣੇ ਪਿੰਡੇ ਉੱਤੇ ਹੰਢਾਇਆ ਹੋਇਆ। ਇਸ ਲਈ ਇਸ ਦਰਦ ਨੂੰ ਇਨ੍ਹਾਂ ਤੋਂ ਵੱਧ ਹੋਰ ਕੌਣ ਮਹਿਸੂਸ ਕਰ ਸਕਦਾ। ਹਰ ਕਤਲੇਆਮ, ਨਸਲਕੁਸ਼ੀ ਤੇ ਜ਼ੁਲਮ ਲਈ ਸਮੇਂ ਦੀਆਂ ਸਰਕਾਰਾਂ ਜਿੰਮੇਵਾਰ ਹੁੰਦੀਆਂ ਜੋ ਇਨਸਾਨੀਅਤ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਧਰਮ , ਰੰਗ ਰੂਪ ਤੇ ਨਸਲੀ ਭੇਦਭਾਵ ਦੇ ਰਾਹੀਂ ਗੁੰਮਰਾਹ ਕਰਕੇ ਉਨ੍ਹਾਂ ਉੱਪਰ ਜ਼ੁਲਮ ਕਰਦੀਆਂ ਹਨ। ਸਾਡਾ ਦੇਸ਼ ਵੀ ਕੁਝ ਇਹੋ ਜਿਹੇ ਦੌਰ ਵਿਚੋਂ ਹੀ ਗੁਜਰ ਰਿਹਾ ਹੈ। ਕੇਂਦਰ ਦੀ ਸਰਕਾਰ ਵੱਲੋਂ ਕਿਸਾਨੀ ਨੂੰ ਖਤਮ ਕਰਨ ਲਈ ਕਾਨੂੰਨ ਦੇ ਨਾਮ ਉੱਪਰ ਬਣਾਈਆਂ ਗਈਆਂ ਮਾਰੂ ਨੀਤੀਆਂ ਦੇਸ਼ ਦੇ ਕਿਸਾਨ ਦਾ ਕਤਲੇਆਮ ਕਰਨ ਬਰਾਬਰ ਹਨ। ਇਨ੍ਹਾਂ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਦਾ ਰਸਤਾ ਚੁਣਿਆ। ਆਉ ਇਸ ਪੂਰੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇ।

ਜਿਸ ਸਮੇਂ ਪੂਰੀ ਦੁਨੀਆਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਸੀ ਉਸ ਸਮੇਂ ਜ਼ਾਲਮ ਸਰਕਾਰਾਂ ਨੇ ਆਮ ਜਨਤਾ ਦੀ ਰੱਜ ਕੇ ਲੁੱਟ ਕੀਤੀ ਤੇ ਇਸ ਸਮੇਂ ਦੌਰਾਨ ਹੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਬਿਨਾਂ ਸੂਬਾ ਸਰਕਾਰਾਂ ਦੀ ਸਹਿਮਤੀ ਦੇ ਕੇਦਰ ਸਰਕਾਰ ਨੇ ਬਿੱਲ ਪਾਸ ਕਰ ਦਿੱਤੇ ਜੋਕਿ ਬਾਅਦ ਵਿੱਚ ਮਾਣਯੋਗ ਰਾਸ਼ਟਰਪਤੀ ਦੀ ਸਹਿਮਤੀ ਕਰਕੇ ਕਾਨੂੰਨ ਵਿੱਚ ਬਦਲ ਗਏ। ਕੇਂਦਰ ਦੀ ਸਰਕਾਰ ਭਾਵੇ ਇਸ ਕਾਨੂੰਨ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ ਪਰ ਹੁਣ ਇਸ ਕਾਨੂੰਨ ਦੀ ਸਚਾਈ ਤੋਂ ਹਰ ਕੋਈ ਵਾਕਿਫ਼ ਹੋ ਚੁੱਕਾ। ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਸਾਹਮਣੇ ਤੋਂ ਚਲਾਉਣ ਵਾਲੇ ਚਿਹਰੇ ਹੋਰ ਤੇ ਪਿੱਛੇ ਤੋਂ ਕੰਟਰੋਲ ਕਰਨ ਵਾਲੇ ਚਿਹਰੇ ਹੋਰ ਹਨ। ਸਮੇਂ ਦੀਆਂ ਸਰਕਾਰਾਂ ਮਾਰੂ ਨੀਤੀਆਂ ਦੀ ਆੜ ਚ ਸਾਡੇ ਦੇਸ਼ ਦੇ ਕਿਸਾਨ ਨੂੰ ਕੁਝ ਬਿਜਨੈਸਮੈਨ ਅਮੀਰ ਪਰਿਵਾਰਾਂ ਦਾ ਗੁਲਾਮ ਬਣਾ ਰਹੀਆਂ ਹਨ। ਪੰਜਾਬ ਦੇ ਕਿਸਾਨਾਂ ਨੇ ਆਪਣੀ ਹੋਂਦ ਬਚਾਉਣ ਲਈ ਭਾਜਪਾ ਦੀ ਸਰਕਾਰ ਤੇ ਅੰਡਾਨੀ , ਅੰਬਾਨੀ ਵਰਗੇ ਅਮੀਰ ਕਾਰੋਬਾਰੀਆਂ ਵਿਰੁੱਧ ਸਿੱਧਾ ਸੰਘਰਸ਼ ਸ਼ੁਰੂ ਕਰ ਦਿੱਤਾ। ਇਸ ਸੰਘਰਸ਼ ਦੀ ਸ਼ੁਰੂਆਤ ਪੰਜਾਬ ਦੇ ਟੋਲ ਪਲਾਜਿਆ ਨੂੰ ਮੁਫ਼ਤ ਕਰਵਾਉਣ ਤੋਂ ਸ਼ੁਰੂ ਹੋਕੇ ਦਿੱਲੀ ਤੱਕ ਪਹੁੰਚ ਗਈ।

ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਇਸ ਸਮੇਂ ਸੰਘਰਸ਼ ਆਪਣੇ ਜੋਰਾਂ ਤੇ ਸੀ। ਬਜ਼ੁਰਗ ਕਿਸਾਨਾਂ ਤੇ ਜਥੇਬੰਦੀਆਂ ਦੀ ਅਗਵਾਈ ਚ ਨੋਜਵਾਨਾਂ ਦਾ ਹੌਂਸਲਾ ਵੇਖਣ ਵਾਲਾ ਸੀ। ਇਸ ਸੰਘਰਸ਼ ਵਿੱਚ ਹਰਿਆਣੇ ਦੇ ਕਿਸਾਨਾਂ ਨੇ ਬਹੁਤ ਵੱਧ ਚੜਕੇ ਸਾਥ ਦਿੱਤਾ। ਹੁਣ ਇਸ ਸੰਘਰਸ਼ ਦੀ ਲੜਾਈ ਵਿੱਚ ਹਰ ਦੇਸ਼ ਤੇ ਹਰ ਧਰਮ ਜਾਤ ਦੇ ਲੋਕ ਸ਼ਾਮਿਲ ਹੋ ਚੁੱਕੇ ਹਨ। ਹੁਣ ਕਿਸਾਨਾਂ ਦੀ ਇਹ ਲੜਾਈ ਸਭ ਤੋਂ ਲੰਬੇ ਅੰਦੋਲਨ ਵਜੋਂ ਇੱਕ ਰਿਕਾਰਡ ਬਣ ਚੁੱਕੀ ਹੈ। ਹੁਣ ਲੋੜ ਹੈ ਇਸ ਲੜਾਈ ਦੀ ਅਗਵਾਈ ਸਿਆਣਪ ਨਾਲ ਕਰਨ ਦੀ ਕਿਉਂਕਿ ਸਰਕਾਰ ਝੁਕਣ ਤੋਂ ਪਹਿਲਾਂ ਹਰ ਸੰਭਵ ਕੋਸ਼ਿਸ਼ ਕਰੂ ਕਿ ਕਿਸੇ ਤਰੀਕੇ ਕਿਸਾਨਾਂ ਦੀ ਏਕਤਾ ਨੂੰ ਖਤਮ ਕੀਤਾ ਜਾਵੇ। ਇਸ ਸਮੇਂ ਹਰ ਵਰਗ ਦੇ ਲੋਕ ਕਿਸਾਨਾਂ ਨਾਲ ਖੜੇ ਹਨ ਇਸ ਸਮੇਂ ਧਰਮ, ਜਾਤ-ਪਾਤ ਦੇ ਆਧਾਰ ਤੇ ਕੀਤੀ ਜਾਣ ਵਾਲੀ ਨਫ਼ਰਤ ਦੀ ਸਿਆਸਤ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਹਰ ਧਰਮ ਤੇ ਹਰ ਸੂਬੇ ਦਾ ਨਾਗਰਿਕ ਅੱਜ ਕਿਸਾਨ ਦੇ ਨਾਲ ਹੈ। ਇਸ ਲਈ ਸਭ ਨੂੰ ਚਾਹੀਦਾ ਇਸ ਅੰਦੋਲਨ ਨੂੰ ਧਾਰਮਿਕ ਰੰਗ ਦੇ ਕੇ ਕਮਜ਼ੋਰ ਨਾ ਕਰੋ ,ਸਾਡਾ ਇਹ ਕਦਮ ਸਰਕਾਰ ਨੂੰ ਸਿੱਧੇ ਜਾਂ ਅਸਿੱਧੇ ਰੂਪ ਨਾਲ ਦਖ਼ਲ ਦੇਣ ਲਈ ਰਸਤੇ ਖੋਲ ਦੇਵੇਗਾ। ਅਸੀਂ ਆਪਣੇ ਵਿਚਾਰਕ ਮਤਭੇਦ ਬੈਠਕੇ ਸੁਲਝਾ ਸਕਦੇ ਹਾਂ।

ਹੁਣ ਵੇਲਾ ਇੱਕ ਮੰਚ ਤੇ ਇੱਕ ਝੰਡੇ ਥੱਲੇ ਇਕੱਠੇ ਹੋਕੇ ਕਿਸਾਨੀ ਰੰਗ ਚ ਰੰਗੇ ਜਾਣ ਦਾ। ਧਰਮ ਨੂੰ ਆਧਾਰ ਬਣਾਕੇ ਕਿਵੇ ਸਿਆਸਤ ਹੋ ਸਕਦੀ ਹੈ ਆਉ ਇਸ ਗੱਲ ਨੂੰ ਸਮਝਣ ਲਈ ਇੱਕ ਉਦਾਹਰਣ ਦੀ ਮਦਦ ਲੈਦੇਂ ਹਾਂ, ਮੰਨ ਲਵੋ ਕੋਈ ਆਗੂ ਕਿਸਾਨੀ ਏਕਤਾ ਜ਼ਿੰਦਾਬਾਦ ਤੇ ਉਸਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਦਾ ਨਾਅਰਾ ਸਭ ਨਾਲ ਸਾਂਝਾ ਕਰਦਾ। ਜੋ ਸਿੱਖ ਕੌਮ ਤੇ ਪੰਜਾਬੀਆਂ ਨੂੰ ਸਮਝਦੇ ਹਨ ਉਨ੍ਹਾਂ ਲਈ ਇਹ ਇੱਕ ਆਮ ਵਰਤਾਰਾ ਹੋ ਸਕਦਾ ਪਰ ਸਿਆਸੀ ਰੰਗਤ ਇਸਨੂੰ ਆਧਾਰ ਬਣਾਕੇ ਸਾਡੀ ਏਕਤਾ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਕੋਈ ਕਹੇਗਾ ਕਿਸਾਨੀ ਦਾ ਨਾਅਰਾ ਗੁਰੂਆਂ ਦੀ ਫਤਿਹ ਤੋਂ ਅੱਗੇ ਰੱਖ ਕੇ ਧਰਮ ਦਾ ਅਪਮਾਨ ਕੀਤਾ ਗਿਆ ਕੋਈ ਕੁਝ ਹੋਰ ਕਹੇਗਾ। ਇਸ ਤਰ੍ਹਾਂ ਅਸੀਂ ਵੰਡੇ ਜਾਵਾਂਗੇ ਪਰ ਹੁਣ ਵੇਲਾ ਇੱਕਠੇ ਹੋਕੇ ਵਿਉਤਬੰਦੀ ਕਰਨ ਦਾ ਹੈ ਤਾਂਕਿ ਇਸ ਲੜਾਈ ਨੂੰ ਜਿੱਤ ਵਿੱਚ ਬਦਲਿਆ ਜਾ ਸਕੇ। ਸਾਡਾ ਹਰ ਕਦਮ ਸਰਕਾਰ ਲਈ ਪਰੇਸ਼ਾਨੀ ਬਣਨਾ ਚਾਹੀਦਾ ਇਸਦੇ ਨਾਲ ਨਾਲ ਸਾਨੂੰ ਇਹ ਵੀ ਯਕੀਨੀ ਬਣਾਉਣਾ ਪਊ ਕਿ ਸਾਡੇ ਕਦਮਾਂ ਨਾਲ ਇੱਥੋਂ ਦੀ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਇਸ ਸਮੇਂ ਹਰ ਕਿਸੇ ਦਾ ਸਾਥ ਸਾਡੀ ਆਵਾਜ਼ ਬਣ ਸਕਦਾ। ਨੋਜਵਾਨ ਯਕੀਨੀ ਬਣਾਉਣ ਕਿ ਇਸ ਸੰਘਰਸ਼ ਵਿੱਚ ਹੁੱਲੜਬਾਜੀ ਵਰਗੀਆਂ ਸ਼ਰਾਰਤਾਂ ਨਾ ਹੋਣ ਕਿਉਂਕਿ ਅਸੀਂ ਕਿਸੇ ਨੂੰ ਕੋਈ ਵੀ ਮੌਕਾ ਨਹੀਂ ਦੇਣਾ ਚਾਹੁੰਦੇ। ਹਰ ਧੀ ਭੈਣ ਦੀ ਇੱਜ਼ਤ ਤੇ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਤਾਂਕਿ ਅਸੀਂ ਹੱਕਾਂ ਦੀ ਲੜਾਈ ਜਿੱਤਣ ਤੋਂ ਇਲਾਵਾ ਇਸ ਦਿੱਲੀ ਨੂੰ ਦੱਸ ਸਕੀਏ ਕਿ ਅਸੀਂ ਉੱਚੇ ਕਿਰਦਾਰਾਂ ਵਾਲੀ ਕੌਮ ਦੇ ਵਾਰਿਸ ਹਾਂ। ਸਾਡੇ ਆਦਰਸ਼ ਸਾਡੇ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਰਾਭੇ ਵਰਗੇ ਹਨ ।

ਅਸੀਂ ਲੈਨਿਨ ਵਰਗੇ ਕਾ੍ਤੀਕਾਰੀ ਯੋਧੇ ਦੇ ਸ਼ਾਂਤਮਈ ਸੰਘਰਸ਼ ਤੋਂ ਵੀ ਜਾਣੂ ਹਾਂ ਜੋ ਕਿਹਾ ਕਰਦਾ ਸੀ ਕਿ ਜਿਸ ਦਿਨ ਅਸੀਂ ਕਿਤਾਬਾਂ ਦੀ ਤਾਕਤ ਨੂੰ ਸਮਝ ਗਏ ਉਸ ਦਿਨ ਬੰਦੂਕਾਂ ਨਹੀ ਚੁੱਕਾਂਗੇ। ਤੇ ਉਸੇ ਲੈਨਿਨ ਨੂੰ ਪੜਕੇ ਹਥਿਆਰਾਂ ਤੇ ਵਿਚਾਰਾਂ ਦੀ ਤਾਕਤ ਤੋਂ ਜਾਣੂ ਭਗਤ ਸਿੰਘ ਦੇ ਵਾਰਿਸ ਹਾਂ। ਅਸੀਂ ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ ਸਾਨੂੰ ਪਤਾ ਸਾਂਤੀ ਵਿੱਚੋਂ ਕਦੇ ਸੰਘਰਸ਼ ਪੈਦਾ ਨੀ ਹੋਇਆ ਪਰ ਸੰਘਰਸ਼ ਹਮੇਸ਼ਾ ਹੀ ਸਾਂਤੀ ਪੈਦਾ ਕਰਨ ਦੀ ਤਾਕਤ ਰੱਖਦਾ। ਅਸੀਂ ਬਿਨਾ ਕਿਸੇ ਜਾਨੀ ਮਾਲੀ ਨੁਕਸਾਨ ਦੇ ਆਪਣੇ ਹੱਕਾਂ ਦੀ ਆਵਾਜ਼ ਏਨੀ ਬੁਲੰਦ ਕਰ ਦੇਵਾਂਗੇ ਕਿ ਸਰਕਾਰ ਨੂੰ ਸਾਡੇ ਸੰਘਰਸ਼ ਅੱਗੇ ਗੋਡੇ ਟੇਕਣੇ ਪੈਣਗੇ। ਸਾਡਾ ਇਹ ਸੰਘਰਸ਼ ਦੁਨੀਆਂ ਲਈ ਮਿਸਾਲ ਬਣੇਗਾ ਤਾਕਿ ਕੋਈ ਵੀ ਦੁਬਾਰਾ ਤੋਂ ਸਾਡੇ ਹੱਕ ਲੁੱਟਣ ਦੀ ਕੋਸ਼ਿਸ਼ ਨਾ ਕਰੇ, ਅਸੀਂ ਲੜੀਏ ਚਾਹੇ ਨਾ ਪਰ ਸਰਕਾਰਾਂ ਯਾਦ ਰੱਖਣ ਸਾਡੀਆਂ ਰਗਾਂ ਚ ਵਗਣ ਵਾਲਾ ਖੂਨ ਜਰਨੈਲਾਂ ਦਾ ਖੂਨ ਆ । ਅਸੀਂ ਦੇਸ਼ ਤੇ ਆਪਣੇ ਹੱਕਾਂ ਲਈ ਹਮੇਸ਼ਾ ਮੂਹਰੇ ਹੋਕੇ ਲੜਦੇ ਆਏ ਹਾਂ ਤੇ ਲੜਦੇ ਰਹਾਂਗੇ।

ਅਤਿੰਦਰਪਾਲ ਸਿੰਘ ਸੰਗਤਪੁਰਾ
81468 08995

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: