ਲੋੜ ਪੈਣ ਤੇ ਸਿੱਖਾਂ ਨੂੰ ਵਰਤਣਾ ਗਾਂਧੀ ਵਾਦੀ ਨੀਤੀਆਂ ਦਾ ਅਹਿਮ ਹਿੱਸਾਂ-ਭਾਈ ਚੱਕ

ss1

ਲੋੜ ਪੈਣ ਤੇ ਸਿੱਖਾਂ ਨੂੰ ਵਰਤਣਾ ਗਾਂਧੀ ਵਾਦੀ ਨੀਤੀਆਂ ਦਾ ਅਹਿਮ ਹਿੱਸਾਂ-ਭਾਈ ਚੱਕ

25-1 (2)
ਫਰੀਦਕੋਟ/ਦੁਬਈ,25 ਅਗਸਤ (ਜਗਦੀਸ਼ ਕੁਮਾਰ ਬਾਂਬਾ ) ਪੰਜਾਬ ਦੀਆਂ ਵਿਧਾਨ ਸਭਾਂ ਦੀਆਂ ਆਂ ਰਹੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਹਰ ਪਾਰਟੀ ਆਪੋ ਆਪਣਾ ਜੋਰ ਲਾ ਰਹੀ,ਜੋ ਉਹਨਾਂ ਦਾ ਹੱਕ ਵੀ ਹੈ,ਪਰ ਲੋਕਾਂ ਦੀਆਂ ਭਾਵਨਵਾਂ ਨੂੰ ਲੁੱਟਣ ਲਈ ਰਿਵਾਇਤੀ ਪਾਰਟੀਆਂ ਦੀ ਤਰਾਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਖੇਡਾ-ਖੇਡ ਰਹੀ ਹੈ। ਜਿਸ ਦੇ ਤਹਿਤ ਦਿਲੀ ਵਿੱਚ ਕੇਜਰੀਵਾਲ ਦੀ ਪਾਰਟੀ ਵਿੱਚ ਚਾਰ ਸਿੱਖ ਐਮ.ਐਲ.ਏ ਜਿੱਤੇ ਹੋਏ ਹਨ। ਉਹਨਾਂ ਵਿੱਚੋ ਕਿਸੇ ਇਕ ਵਿੱਚ ਵੀ ਮੰਤਰੀ ਪਦ ਲਈ ਕੇਜਰੀਵਾਲ ਸਾਹਿਬ ਨੂੰ ਕਾਬਲੀਅਤ ਨਜ਼ਰ ਨਹੀ ਸੀ ਆਈ ਹੁਣ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਭਾਈ ਜਰਨੈਲ ਸਿੰਘ ਖਾਲਸਾਂ ਵਿਚ ਕਾਬਲੀਅਤ ਨਜ਼ਰ ਆ ਰਹੀ ਹੈ,ਜਿਸ ਨੂੰ ਪੰਜਾਬ ਭੇਜ ਕੇ ਅਹਿਮ ਜਿੰਮੇਵਾਰੀ ਦਿੱਤੀ ਜਾ ਰਹੀ ਹੈ,ਜੋ ਪੰਜਾਬ ਵਾਸੀਆਂ ਨਾਲ ਇਕ ਤਰ•ਾਂ ਦਾ ਧੋਖਾਂ ਹੈ,ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਇਕ ਪ੍ਰੈਸ ਨੋਟ ਰਾਹੀ ਕਹੇ।,ਉਨ•ਾਂ ਕਿਹਾਂ ਕੇ ਸਿੱਖਾਂ ਨੂੰ ਔਖੇ ਸਮੇ ਵਰਤਣਾ ਗਾਂਧੀ ਵਾਦੀ ਨੀਤੀਆਂ ਦਾ ਇੱਕ ਹਿੱਸਾਂ ਹੈ,ਜਿਸ ਦੇ ਤਹਿਤ ਭਾਈ ਜਰਨੈਲ ਸਿੰਘ ਨੂੰ ਪੰਜਾਬ ਵਿੱਚ ਜਿੰਮੇਦਾਰੀ ਦਿੱਤੀ ਹੈ,ਜਿਸ ਨੂੰ ਅਸੀ ਪੰਜਾਬ ਵਾਸੀ 69 ਸਾਲ ਤੋ ਨਹੀ ਸਮਝ ਸਕੇ।,ਜਿਵੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਗਾਂਧੀ ਨੇ ਵਰਤਿਆ ਹੈ,ਉਸੇ ਤਰਾਂ ਪੰਜਾਬ ਚੋਣਾਂ ਜਿੱਤਣ ਲਈ ਕੇਜਰੀਵਾਲ ਵੀ ਆਪਣੇ ਸਿੱਖ ਐਮ.ਐਲ.ਏ ਨੂੰ ਵਰਤ ਰਹੇ ਹਨ। ਉਹਨਾਂ ਕਿਹਾਂ ਅਗ਼ਰ ਭਾਈ ਜਰਨੈਲ਼ ਸਿੰਘ ਵਿੱਚ ਐਨੀ ਕਾਬਲੀਅਤ ਕੇਜਰੀਵਾਲ ਸਾਹਿਬ ਨੂੰ ਨਜ਼ਰ ਆਉਦੀ ਹੈ ਤਾਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਕਿਉ ਨਹੀ ਲਿਆਂ ਗਿਆ। ਭਾਈ ਚੱਕ ਨੇ ਅਖੀਰ ਵਿੱਚ ਸਪੱਸ਼ਟ ਕਰਦਿਆਂ ਕਿਹਾਂ ਕੇ ਭਾਈ ਜਰਨੈਲ ਸਿੰਘ ਨੂੰ ਪੰਜਾਬ ਦੀਆਂ ਚੋਣਾਂ ਵਿੱਚ ਅਹਿਮ ਜਿੰਮੇਵਾਰੀ ਦੇਣ ਦੇ ਅਸੀ ਬਿਲਕੁਲ ਵਿਰੋਧੀ ਨਹੀ,ਪਰ ਸਾਡਾ ਕਹਿਣ ਦਾ ਮਤਲਬ ਦਿੱਲੀ ਵਿੱਚ ਭਾਈ ਜਰਨੈਲ਼ ਸਿੰਘ ਨੂੰ ਮੰਤਰੀ ਮੰਡਲ ਵਿੱਚ ਨਾ ਲੈਣਾ ਸਿੱਖਾਂ ਨਾਲ ਬੇਇੰਨਸਾਫ਼ੀ ਹੈ ਅਤੇ ਲੋੜ ਪੈਣ ਤੇ ਸਿੱਖਾਂ ਨੂੰ ਮੁੱਢ ਤੋ ਵਰਤਣਾ ਗਾਂਧੀਵਾਦੀ ਨੀਤੀਆਂ ਦਾ ਹਿਸਾਂ ਹੈ। ਉਹਨਾਂ ਪੰਜਾਬ ਦੇ ਲੋਕਾਂ ਨਾਲ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾਂ ਕੇ ਜਿਸ ਕੇਜਰੀਵਾਲ ਨੇ ਸਿੱਖਾਂ ਨੂੰ ਮੰਤਰੀ ਬਣਾਉਣ ਦੀ ਲੋੜ ਨਹੀ ਸਮਝੀ,ਉਸ ਕੇਜਰੀਵਾਲ ਨੂੰ ਸਾਡੇ ਸਿੱਖ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹੋਏ ਫਿਰਦੇ ਹਨ।

Share Button

Leave a Reply

Your email address will not be published. Required fields are marked *