ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਲੋੜਵੰਦ ਦੀ ਆਰਥਿਕ ਸਹਾਇਤਾ ਕੀਤੀ

ਲੋੜਵੰਦ ਦੀ ਆਰਥਿਕ ਸਹਾਇਤਾ ਕੀਤੀ

28-18 (2)
ਝਬਾਲ 27 ਜੂਨ (ਹਰਪ੍ਰੀਤ ਸਿੰਘ ਝਬਾਲ): ਪਿੰਡ ਝਬਾਲ ਪੁੱਖਤਾ ਵਾਸੀ ਸੁਖਦੇਵ ਸਿੰਘ ਜਿਸ ਦੇ ਭੇਦ ਭਰੀ ਬਿਮਾਰੀ ਨਾਲ ਬੀਤੇ ਦਿਨੀ ਮੌਤ ਹੋ ਗਈ ਸੀ ਉਸਦੀ ਵਿਧਵਾ ਅਮਰਜੀਤ ਕੌਰ ਦੀ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ ਅਤੇ ਸਰਪੰਚ ਗੁਰਿੰਦਰ ਸਿੰਘ ਬਾਬਾ ਲੰਗਾਹ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਕਿੰਦਾ ਦੀ ਅਗਵਾਈ ’ਚ ਆਰਥਿਕ ਸਹਾਇਤਾ ਕੀਤੀ ਗਈ। ਇਸ ਮੌਕੇ ਪਿੰਡ ਦੇ ਮੋਹਤਬਰਾਂ ਮੈਂਬਰ ਪੰਚਾਇਤ ਅਵਤਾਰ ਸਿੰਘ, ਪ੍ਰਧਾਨ ਸੁਰਜਨ ਸਿੰਘ, ਤੇਜਿੰਦਰ ਸਿੰਘ ਰੂਬੀ, ਹੀਰਾ ਸਿੰਘ ਟੈਂਟ ਹਾਊਸ ਵਾਲੇ, ਲਖਵਿੰਦਰ ਸਿੰਘ ਬੋਰਾਂ ਵਾਲੇ, ਡਾ. ਤਰਸੇਮ ਸਿੰਘ, ਕਿੱਟੂ ਠੇਕੇਦਾਰ, ਮੈਂਬਰ ਪੰਚਾਇਤ ਰਛਪਾਲ ਸਿੰਘ, ਪ੍ਰਧਾਨ ਸਰਵਨ ਸਿੰਘ, ਲਾਲੀ ਮਲਵਈ, ਪ੍ਰਧਾਨ ਜੋਗਿੰਦਰ ਸਿੰਘ ਅਤੇ ਚਾਚਾ ਜਗਤਾਰ ਸਿੰਘ ਦੀ ਹਾਜ਼ਰੀ ’ਚ ਵਿਧਵਾ ਅਮਰਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਸੁਖਦੇਵ ਸਿੰਘ ਦੀ ਭੇਦਭਰੀ ਬਿਮਾਰੀ ਨਾਲ ਬੀਤੇ ਦਿਨ ਮੌਤ ਹੋ ਗਈ ਸੀ ਜਦੋਂ ਕਿ ਉਸ ਦੇ ਕੁਝ ਸਮਾਂ ਪਹਿਲਾਂ ਦੋ ਲੜਕੇ ਵੀ ਰੱਬ ਨੂੰ ਪਿਆਰੇ ਚੁੱਕੇ ਹਨ। ਉਸਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਪੀਣ ਵਾਲਾ ਪਾਣੀ ਜਿਥੇ ਬਹੁਤ ਹੀ ਦੂਸ਼ਿਤ ਹੋ ਚੁੱਕਾ ’ਤੇ ਇਸ ਵਿਹੜੇ ਦੇ ਲੋਕ ਕਾਲਾ ਪੀਲੀਆ, ਟੀਬੀ ਅਤੇ ਅੰਤੜੀਆਂ ਦੇ ਰੋਗ ਨਾਲ ਪ੍ਰਭਾਵਿਤ ਹੋ ਰਹੇ ਹਨ ਉਥੇ ਹੀ ਸ਼ਿਹਤ ਵਿਭਾਗ ਜਾਂ ਪ੍ਰਸ਼ਾਸ਼ਨ ਵੱਲੋਂ ਇਸ ਵਿਹੜੇ ਦੇ ਨਰੀਖਣ ਲਈ ਕੋਈ ਉਪਰਾਲਾ ਨਹੀ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂਆਂ ਜਸਬੀਰ ਸਿੰਘ ਸਵਰਗਾਪੁਰੀ, ਪ੍ਰਧਾਨ ਸਰਵਨ ਸਿੰਘ ਅਤੇ ਪ੍ਰਧਾਨ ਬਲਵਿੰਦਰ ਸਿੰਘ ਕਿੰਦਾ ਨੇ ਆਖਿਆ ਕਿ ਉਕਤ ਮਾਮਲਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੇ ਧਿਆਨ ’ਚ ਲਿਆ ਕਿ ਜਲਦ ਹੀ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਥਾਨਕ ਆਗੂਆਂ ਦੀ ਟੀਮ ਗਠਤ ਕਰਕੇ ਲੋਕਾਂ ਨੂੰ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇਗੀ।

Leave a Reply

Your email address will not be published. Required fields are marked *

%d bloggers like this: