ਲੋੜਵੰਦ ‘ਤੇ ਬੇਸਹਾਰਾ ਵਿਅਕਤੀ ਦੀ ਮੱਦਦ ਕਰਨਾ ਸਭ ਤੋਂ ਵੱਡਾ ਪੁੰਨ : ਹਰਪ੍ਰੀਤ ਸਿੰਘ ਸਿੱਧੂ ਪ੍ਰਧਾਨ

ss1

ਲੋੜਵੰਦ ‘ਤੇ ਬੇਸਹਾਰਾ ਵਿਅਕਤੀ ਦੀ ਮੱਦਦ ਕਰਨਾ ਸਭ ਤੋਂ ਵੱਡਾ ਪੁੰਨ : ਹਰਪ੍ਰੀਤ ਸਿੰਘ ਸਿੱਧੂ ਪ੍ਰਧਾਨ

FDK 1
ਫ਼ਰੀਦਕੋਟ/ਕੈਲੀਫੋਰਨੀਆਂ 29 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਸ੍ਰੋਮਣੀ ਅਕਾਲੀ ਦਲ ਕੈਲੀਫੋਰਨੀਆਂ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਬੀਤੇਂ ਦਿਨੀਂ ਬੇਸਹਾਰਾਂ ‘ਤੇ ਲੋੜਵੰਦਾਂ ਵਿਅਕਤੀਆਂ ਲਈ ਲੰਗਰ ਲਗਾਇਆ ਗਿਆ,ਜਿਸ ਵਿੱਚ ਪੰਜਾਬ ਤੋਂ ਐਸ.ਜੀ.ਪੀ.ਸੀ ਮੈਂਬਰ ਜਗਰਾਜ ਸਿੰਘ ਦੌਧਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਉਪਰੰਤ ਲੋੜਵੰਦ ਵਿਅਕਤੀਆਂ ਲਈ ਲਗਾਏ ਗਏ ਲੰਗਰ ਦੀ ਸ਼ਲਾਘਾ ਕੀਤੀ। ਉਕਤ ਮੌਕੇ ਹਰਪ੍ਰੀਤ ਸਿੰਘ ਸਿੱਧੂ ਯੂਥ ਪ੍ਰਧਾਨ ਕੈਲੀਫੋਰਨੀਆਂ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਨੇਕ ਕਮਾਈ ਵਿੱਚ ਹਰ ਮਹੀਨੇ ਦਸਵੰੰਧ ਕੱਢ ਕੇ ਲੋੜਵੰਦ ਵਿਅਕਤੀਆਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਬੇਸ਼ਹਾਰਾਂ ਲੋਕਾਂ ਨੂੰ ਸਹਾਰਾ ਮਿਲ ਸਕੇ। ਉਨਾਂ ਕਿਹਾ ਕਿ ਕੈਲੀਫੋਰਨੀਆਂ ਸ਼ਹਿਰ ਅੰਦਰ ਸ੍ਰੋਮਣੀ ਅਕਾਲੀ ਦਲ ਵੱਲੋਂ ਲੰਗਰ ਲਗਾਉਣ ਦਾ ਮੁੱਖ ਮੁਕਸਦ ਜਿੱਥੇ ਲੋੜਵੰਦ ਵਿਅਕਤੀਆਂ ਦੀ ਹਰ ਸੰਭਵ ਮੱਦਦ ਕਰਨ ਦਾ ਪ੍ਰਣ ਕੀਤਾ ਗਿਆ ਹੈ,ਉੱਥੇ ਹੀ ਸਾਡੇ ਗੁਰੂਆ ਵੱਲੋਂ ਦਰਸਾਏ ਗਏ ਮਾਰਗ ‘ਤੇ ਚੱਲਦਿਆਂ ਸਿੱਖਾ ਦੀ ਵੱਖਰੀ ਪਹਿਚਾਣ ਕਰਵਾਉਣਾ ਸੀ ਕਿਉਂਕਿ ਸਿੱਖ ਕੌਮ ਵੀ ਹਰ ਜਗਾਂ ‘ਤੇ ਅਮਨ ਸ਼ਾਤੀ ਦੀ ਦਵਾਅ ਮੰਗਦੀ ਹੈ ਤਾਂ ਜੋ ਅਮਰੀਕਾ ਅੰਦਰ ਆਏ ਦਿਨ ਹੋ ਰਹੇ ਨਸਲੀ ਹਮਲਿਆ ਨੂੰ ਠੱਲ ਪੈ ਸਕੇ । ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ ਦੇ ਭਰਾ ਅਮਨਦੀਪ ਸਿੰਘ ਸਿੱਧੂ ਸਮੇਤ ਟੋਨੀ ਗਿੱਲ, ਮਨਪ੍ਰੀਤ ਧਾਲੀਵਾਲ,ਇੰਦਰਜੀਤ ਨਾਗਰਾ,ਰਾਜਪਾਲ ਗਿੱਲ,ਦਵਿੰਦਰ ਸਿੰਘ, ਧਰਮ ਸੱਗੂ, ਕਰਨ ਸੱਗੂ, ਕੁਮਾਰ ਸੰਜੀਵ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਤਨ ਮਨ ‘ਤੇ ਧਨ ਨਾਲ ਹਰ ਤਰਾਂ ਦੀ ਸਹਾਇਤਾ ਕਰਦੇ ਹੋਏ ਲੰਗਰ ਦੌਰਾਨ ਵੱਧ ਚੜ ਕੇ ਜਿੱਥੇ ਹਿੱਸਾ ਲਿਆ ਉੱਥੇ ਹੀ ਕੀਤੇ ਜਾ ਰਹੇ  ਕਾਰਜ ਦੀ ਸ਼ਲਾਘਾ ਕੀਤੀ ।

Share Button

Leave a Reply

Your email address will not be published. Required fields are marked *