ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਲੋੜਵੰਦਾ ਦੀ ਮੱਦਦ ਕਰਨ ਆਈ ਜਿੰਦਗੀ ਜਿੰਦਬਾਦ ਟੀਮ ਦਾ ਰਾਮਜੀਤ ਬਰੇਟਾ ਨੇ ਕੀਤਾ ਧੰਨਵਾਦ

ਲੋੜਵੰਦਾ ਦੀ ਮੱਦਦ ਕਰਨ ਆਈ ਜਿੰਦਗੀ ਜਿੰਦਬਾਦ ਟੀਮ ਦਾ ਰਾਮਜੀਤ ਬਰੇਟਾ ਨੇ ਕੀਤਾ ਧੰਨਵਾਦ

2-22

ਬਰੇਟਾ 1 ਜੂਨ(ਰੀਤਵਾਲ/ ਦੀਪ) ਕਿਸਾਨ ਖਤਮ ਹੋ ਜਾਂਦਾ ਪਰ ਕਰਜ ਖਤਮ ਨਹੀਂ ਹੁੰਦਾ, ਇਹੀ ਕੁੱਝ ਹੋਇਆ ਬਹਾਦਰਪੁਰ ਦੇ ਸਿਕੰਦਰ, ਨਾਲ ਮਾਂ ਬਾਪ ਕਰਜ ਦੇ ਬੋਝ ਥੱਲੇ ਖਤਮ ਹੋ ਗਏ, ਪਰ ਕਰਜ ਦਾ ਭਾਰ ਪੈ ਇੱਕ ਮਾਸੂਮ ਸਿਕੰਦਰ ਤੇ, ਘਰ ਭਾਰ ਵਿੱਕ ਗਿਆ, ਡੇਢ ਕੀਲਾ ਜਮੀਨ ਤੇ ਕਰਜ 8 ਲੱਖ, ਜਿਸਦਾ ਹੱਲ ਸਰਕਾਰਾ ਕੋਲ ਵੀ ਨਹੀਂ, ਪਰ ਇਸ ਬੱਚੇ ਲਈ ਫਰੀਸਤਾ ਬਣ ਕੇ ਬਹੁੜਿਆ ਸੋਸ਼ਲ ਮੀਡੀਆ, ਜਿਸਦੀ ਆਵਾਜ ਨੇ ਉਸਦੀ ਜਿੰਦਗੀ ਨੂੰ ਕਰਜਾ ਮੁਕਤ ਕਰਨ ਵਿੱਚ ਪਹਿਲ ਕੀਤੀ, ਸਿਕੰਦਰ ਦਾ ਸਾਢੇ ਚਾਰ ਲੱਖ ਕਰਜਾ ਖਤਮ ਹੋ ਗਿਆ, ਉਸਦੀ ਪੜਾਈ ਦਾ ਖਰਚਾ ਇੱਕ ਪਰਿਵਾਰ ਨੇ ਲੈ ਲਿਆ, ਕਨੇਡਾ ਤੋ ਇੱਕ ਪਰਿਵਾਰ ਨੇ ਉਸਨੂੰ ਗੋਦ ਲੈਣ ਦੀ ਇੱਛਾ ਪ੍ਰਗਟਾਈ ਹੈ, ਇਹ ਸਭ ਹੋਇਆ ਉਹਨਾਂ ਦਾਨੀ ਸੱਜਣਾ ਕਰਕੇ ਜੋ ਦਾਨ ਧਰਮ ਦਾ ਮਤਲਬ ਸਮਝਦੇ ਨੇ ਮਨੁੱਖਤਾ ਦੀ ਸੇਵਾ ਨਾ ਕਿ ਧਰਮ ਦੇ ਨਾਮ ਤੇ ਸੀਮੇਂਟ ਇੱਟਾਂ ਦੀਆ ਇਮਾਰਤਾਂ ਬਣਾ ਕੇ ਉੱਪਰ ਸੋਨਾ ਚੜਾਉਣ ਨੂੰ, ਕਈ ਪਿੰਡਾਂ ਵਿੱਚ ਵੇਹਲੜ ਬੰਦਿਆਂ ਦੇ ਤਾਂਸ ਖੇਡਣ ਲਈ ਧਰਮਸ਼ਾਲਾ, ਕੁਰਸੀਆਂ ਦੇਣ, ਲੀਡਰਾਂ ਨਾਲ ਫੋਟੋਆਂ ਕਰਵਾਉਣ ਲਈ ਨਸ਼ੇ ਪੱਤਾ ਵਾਲੇ ਟੂਰਨਾਮੈਂਟ ਕਰਵਾਉਣ ਨੂੰ ਹੀ ਦਾਨ ਸਮਝਦੇ ਨੇ, ਦਾਨ ਉਹ ਹੈ ਜਿਸ ਨਾਲ ਕਿਸੇ ਦੀ ਜਿੰਦਗੀ ਚ ਰੌਸ਼ਨੀ ਹੋਵੇ, ਕੱਲ ਸਿਕੰਦਰ ਨੂੰ ਮਹਿਸੂਸ ਹੋਇਆ ਕਿ ਉਹ ਇਕੱਲਾ ਨਹੀ , ਬਹੁਤ ਖੁੱਸ ਸੀ, ਬਹੁਤ ਬਹੁਤ ਧੰਨਵਾਦ ਗੁਰਚੇਤ ਚਿੱਤਰਕਾਰ, ਪ੍ਰਕਾਸ਼ ਗਾਸ਼ੋ ਦਾ ਜੋ ਮਨੁੱਖਤਾ ਦੀ ਸੇਵਾ ਲਈ ਹੋਕਾ ਦਿੰਦੇ ਰਹਿੰਦੇ ਨੇ, ਤੇ ਉਹਨਾ ਬਾਹਰਲੇ ਦੇਸ਼ਾ ਵਿੱਚ ਬੈਠੇ ਵੀਰ ਜੋ ਪੰਜਾਬ ਦੇ ਦਰਦੀ ਨੇ ਤੇ ਦਾਨ ਭੇਜਦੇ ਨੇ ਪੰਜਾਬ ਦੇ ਜਰੂਰਤਮੰਦਾ ਲਈ, ਤੇ ਸਾਬਾਸੀ ਦੇ ਹੱਕਦਾਰ ਨੇ ਬਹਾਦਰਪੁਰ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਬਹਾਦਰਪੁਰ, ਰਾਮਜੀਤ ਬਰੇਟਾ, ਆਸ਼ੂ ਬਰੇਟਾ, ਜੋਰਾ ਚੋਹਾਨ, ਸੰਸਾਰ ਸਿੰਘ ਚੌਹਾਨ, ਜਸਵਿੰਦਰ ਸਿੰਘ ਦਹੀਆ, ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਜਲਾਲਦੀਵਾਲ ਦੇ ਮੈਬਰ, ਡਾਕਟਰ ਹਰਮਿੰਦਰ ਸਿੰਘ ਸਿੱਧੂ, ਨਿੰਮਾ, ਗੋਲੂ, ਜਿੰਦਾ, ਕਿਰਨਪਰੀਤ, ਸੁੱਖਨੈਬ ਸਿੰਘ, ਸੁਖਜਿੰਦਰ ਲੋਪੋ, ਗੁਰਮੀਤ ਲੋਪੋ, ਇਹਨਾਂ ਸਾਰਿਆ ਦਾ ਲੋੜਵੰਦਾ ਦੀ ਮੱਦਦ ਕਰਨ ਦੇ ਲਈ ਧੰਨਵਾਦ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: