ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਲੋੜਵੰਦਾਂ ਦੇ ਮਦਦਗਾਰ ਡਾ: ਇੰਦਰਜੀਤ ਜੱਸਲ (ਐਂਡੀ) ਸਦੀਵੀ ਵਿਛੋੜਾ ਦੇ ਗਏ

ਲੋੜਵੰਦਾਂ ਦੇ ਮਦਦਗਾਰ ਡਾ: ਇੰਦਰਜੀਤ ਜੱਸਲ (ਐਂਡੀ) ਸਦੀਵੀ ਵਿਛੋੜਾ ਦੇ ਗਏ

ਹਰਦਮ ਮਾਨ

ਸਰੀ, 25 ਮਾਰਚ 2021- ਬਹੁਤ ਹੀ ਖੁਸ਼ਦਿਲ, ਮਿਲਣਸਾਰ ਅਤੇ ਲੋੜਵੰਦਾਂ ਦੇ ਮਦਦਗਾਰ ਡਾ: ਇੰਦਰਜੀਤ ਜੱਸਲ (ਐਂਡੀ) ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ 42 ਸਾਲ ਦੇ ਸਨ ਅਤੇ ਸਰੀ ਵਿਖੇ ਆਪਣਾ ਕਲੀਨਿਕ ਚਲਾ ਰਹੇ ਸਨ।

ਡਾ. ਇੰਦਰਜੀਤ ਜੱਸਲ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਸਰੀਰ ਵਿਗਿਆਨ ਵਿੱਚ ਬੈਚਲਰ ਆਫ਼ ਸਾਇੰਸ (ਆਨਰਜ਼) ਪਾਸ ਕੀਤੀ ਅਤੇ ਫਿਰ ਉਹ ਆਪਣੀ ਅਗਲੇਰੀ ਪੜ੍ਹਾਈ ਲਈ ਆਸਟਰੇਲੀਆ ਚਲੇ ਗਏ। ਉਨ੍ਹਾਂ ਨੇ 2005 ਵਿੱਚ ਸਿਡਨੀ ਯੂਨੀਵਰਸਿਟੀ ਤੋਂ ਬੈਚੁਲਰ ਆਫ ਮੈਡੀਸਨ ਅਤੇ ਬੈਚੁਲਰ ਆਫ ਸਰਜਰੀ (ਐਮ ਬੀ ਬੀ ਐਸ) ਨਾਲ ਗ੍ਰੈਜੂਏਸ਼ਨ ਕੀਤੀ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਫੈਮਲੀ ਮੈਡੀਕਲ ਰੈਜ਼ੀਡੈਂਸੀ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਪਹਿਲਾਂ ਹੋਪ, ਬੀ ਸੀ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਫਿਰ ਸਰੀ ਵਿਖੇ ਆ ਗਏ। ਡਾਕਟਰ ਹੋਣ ਦੇ ਨਾਲ ਨਾਲ ਉਹ ਬਹੁਤ ਹੀ ਰਹਿਮ ਦਿਲ ਇਨਸਾਨ ਸਨ।

ਉਹ ਆਪਣੇ ਪਿੱਛੇ ਪਤਨੀ ਨਵਜੋਤ, ਅਤੇ ਤਿੰਨ ਪੁੱਤਰ ਕਵੀਨ, ਕਰਮ ਅਤੇ ਕਵੀਰ ਤੋਂ ਇਲਾਵਾ ਪਿਤਾ ਮਹਿੰਦਰ ਸਿੰਘ ਜੱਸਲ ਅਤੇ ਮਾਤਾ ਸਤਿੰਦਰ ਕੌਰ ਜੱਸਲ, ਭੈਣ ਮੀਨਾ (ਰੋਨ), ਜੀਜਾ ਸੈਮ (ਵਿੰਮੀ), ਭਾਬੀ ਰੀਨਾ (ਅਸ਼ੋਕ) ਦਾ ਵੱਡਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਸਸਕਾਰ ਐਤਵਾਰ 28 ਮਾਰਚ ਨੂੰ ਹੋਵੇਗਾ। ਦੁਖੀ ਪਰਿਵਾਰ ਨੇ ਮੌਜੂਦਾ ਹਾਲਾਤ ਨੂੱ ਧਿਆਨ ਵਿਚ ਰਖਦਿਆਂ ਆਪਣੇ ਸ਼ੁੱਭਚਿੰਤਕਾਂ ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਹਿਤ ਘਰ ਰਹਿ ਕੇ ਹੀ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: