Tue. Feb 25th, 2020

ਲੋੋਕਾਂ ਵਿੱਚ ਵੋਟ ਪਾਉਣ ਦੀ ਦਿਲਚੱਸਪੀ ਘਟਦੀ ਪਈ ਹੈ

ਲੋੋਕਾਂ ਵਿੱਚ ਵੋਟ ਪਾਉਣ ਦੀ ਦਿਲਚੱਸਪੀ ਘਟਦੀ ਪਈ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਹੁਣੇ ਜਿਹੇ ਦਿਲੀ ਵਿਧਾਨ ਸਭਾ ਚੋਣਾਂ ਹੋਕੇ ਹਟੀਆਂ ਹਨ ਅਤੇ ਖਬਰਾਂ ਮੁਤਾਬਿਕ ਮਸਾਂ ਅਧੇ ਵੋਟਰ ਵੋਟਾਂ ਪਾਉਣ ਆਏ ਹਨ ਅਤੇ ਬਾਕੀ ਵੋਟਰਾਂ ਨੇ ਵੋਟ ਪਾਉਣ ਦੀ ਦਿਲਚਸਪੀ ਹੀ ਨਹੀਂ ਦਿਖਾਈ। ਦਿਲੀ ਵਿਧਾਨ ਸਭਾ ਦੀਆਂ ਚੋਣਾਂ ਇਸ ਵਕਤ ਬਹੁਤ ਹੀ ਖਾਸ ਸਨ ਕਿਉਂਕਿ ਸਾਡੀ ਕੌਮੀ ਸਰਕਾਰ ਵਿਰੁਧ ਇਸ ਵਕਤ ਸਾਰੀਆਂ ਵਿਰੋਧੀ ਪਾਰਟੀਆਂ ਇਕਠੀਆਂ ਹੋ ਗਈਆਂ ਸਨ ਅਤੇ ਭਾਜਪਾ ਨੂੰ ਹਰਾਉਣ ਲਈ ਹਰ ਯਤਨ ਕੀਤਾ ਜਾ ਰਿਹਾ ਸੀ। ਆਮ ਆਦਮੀ ਪਾਰਟੀ ਵਾਲੇ ਵੀ ਲੋਕਾਂ ਪਾਸ ਇਹ ਆਖ ਰਹੇ ਸਨ ਕਿ ਅਗਰ ਉਨ੍ਹਾਂ ਦੇ ਕੀਤੇ ਕੰਮ ਲੋਕਾਂ ਨੂੰ ਪਸੰਦ ਹਨ ਤਾਂ ਆਮ ਆਦਮੀ ਨੂੰ ਵੋਟ ਪਾਉਣ ਅਤੇ ਅਗਰ ਲੋਕਾਂ ਨੂ ਆਮ ਆਦਮੀ ਦੇ ਕੀਤੇ ਕੰਮ ਪਸੰਦ ਨਹੀਂ ਹਨ ਤਾਂ ਵੋਟ ਨਾ ਹੀ ਪਏ ਪਾਉਣ। ਸਰਕਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਸਾਰੀਆਂ ਹੀ ਸਾਰੇ ਕੰਮ ਛਡਕੇ ਦਿਲੀ ਆ ਗਈਆਂ ਸਨ ਅਤੇ ਹਰ ਪਾਸੇ ਪਰਚਾਰ ਹੀ ਪਰਚਾਰ ਕੀਤਾ ਜਾ ਰਿਹਾ ਸੀ।ਦਿਲੀ ਪੜ੍ਹ੍ਹੇ ਲਿਖੇ ਲੋਕਾਂ ਦਾ ਸ਼ਹਿਰ ਹੈ। ਪਰ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਅਗਰ ਵੋਟਰ ਵੋਟਾਂ ਪਾਉਣ ਨਹੀਂ ਆਏ ਤਾਂ ਇਸ ਦਾ ਕਾਰਣ ਲਭਣਾ ਚਾਹੀਦਾ ਹੈ। ਇਹ ਵੋਟਰਾਂ ਦੀ ਗਿਣਤੀ ਘਟ ਜਾਣਾ ਬਹੁਤ ਹੀ ਵਡੀ ਖਤਰੇ ਦੀ ਨਿਸ਼ਾਨੀ ਹੈ। ਅਗਰ ਵੋਟ ਪਾਉਣ ਲੋਕ ਹੀ ਨਹੀਂ ਆਉਣਗੇ ਤਾਂ ਫਿਰ ਇਹ ਵਾਲਾ ਮੁਲਕ ਪਰਜਾਤੰਤਰ ਕਿਵੇਂ ਅਖਵਾਏਗਾ।

ਜਦ ਵੋਟਰ ਪਰਜਾਤੰਤਰ ਵਿੱਚ ਆਪਣਾ ਅਧਿਕਾਰ ਵਰਤ ਰਹੇ ਹਨ ਅਤੇ ਆਪਣੀ ਸਰਕਾਰ ਆਪ ਚੁਣ ਰਹੇ ਹਨ ਤਾਂ ਹਰ ਵੋਟਰ ਆਕੇ ਵੋਟ ਪਾਵੇ ਅਤੇ ਆਪਣਾ ਵਿਧਾਇਕ ਚੁਣੇ। ਲੋਕਾਂ ਨੇ ਆਪ ਤਾਂ ਵਿਧਾਨ ਸਭਾ ਵਿੱਚ ਜਾਕੇ ਨਹੀਂ ਬੈਠਣਾ ਅਤੇ ਆਪਣਾ ਨੁਮਾਇੰਦਾ ਭੇਜਣਾ ਹੈ ਤਾਂ ਇਸ ਹਕ ਦੀ ਪੂਰਤੀ ਲਈ ਵੋਟ ਪਾਉਣਾ ਲਾਜ਼ਮੀ ਹੈ। ਅਸਾਂ ਹਾਲਾਂ ਤਕ ਵੋਟ ਪਾਉਣਾ ਅਧਿਕਾਰ ਤਾਂ ਬਣਾ ਦਿਤਾ ਹੈ, ਪਰ ਹਾਲਾਂ ਤਕ ਅਸੀਂ ਵੋਟ ਪਾਉਣਾ ਲਾਜ਼ਮੀ ਨਹੀਂ ਕਰ ਸਕੇ। ਕਾਰਨ ਕੀ ਹੈ, ਇਸ ਦਾ ਖੁਲਾਸਾ ਅਜ ਤਕ ਕਿਸੇ ਨਹੀਂ ਕੀਤਾ। ਹੋ ਸਕਦਾ ਹੈ ਇਹ ਵੀ ਰਾਜਸੀ ਲੋਕਾਂ ਦੀ ਕੋਈ ਚਾਲ ਹੋਵੇ।

ਰਾਜਸੀ ਲੋਕਾਂ ਦੀ ਸਮਝ ਵਿੱਚ ਇਹ ਗਲ ਤਾਂ ਆ ਹੀ ਗਈ ਹੈ ਕਿ ਉਹ ਲੋਕਾਂ ਦੇ ਨੁਮਾਇੰਦੇ ਨਹੀਂ ਹਨ ਬਲਕਿ ਕਿਸੇ ਵਿਅਕਤੀਵਿਸ਼ੇਸ਼ ਵਲੋਂ ਥਾਪੇ ਗਏ ਹਨ ਅਤੇ ਇਸ ਕਰਕੇ ਲੋਕੀਂ ਇਹ ਸਮਝਦੇ ਪਏ ਹਨ ਕਿ ਅਗਰ ਇਹ ਆਦਮੀ ਉਨ੍ਹਾਂ ਦਾ ਨੁਮਾਇੰਦਾ ਹੀ ਨਹੀਂ ਹੈ ਤਾਂ ਵੋਟ ਕਾਸ ਲਈ ਪਾਈ ਜਾਵੇ। ਹਾਲਾਂ ਕਾਫੀ ਸਮਾਂ ਲਗਣ ਦਾ ਖਤਰਾ ਬਣਿਆ ਪਿਆ ਹੈ ਜਦ ਇਹ ਉਮੀਦਵਾਰ ਆਪ ਲੋਕਾਂ ਦੀ ਰਾਏ ਲੈਕੇ ਖੜੇ ਹੋਇਆ ਕਰਨਗੇ। ਆਪ ਹੀ ਲੋਕਾਂ ਨੂੰ ਦਸਿਆ ਕਰਨਗੇ ਕਿ ਅਗਰ ਉਹ ਚੁਣੇ ਜਾਂਦੇ ਹਨ ਤਾਂ ਉਹ ਆਪਣੇ ਇਲਾਕੇ ਲਈ ਇਹ ਇਹ ਕੰਮ ਕਰਨਗੇ ਅਤੇ ਪੂਰੀ ਕੌਮ ਦੀਆਂ ਇਹ ਇਹ ਵਾਲੀਆਂ ਸਮਸਿਆਵਾਂ ਹਲ ਕਰਨ ਦਾ ਯਤਨ ਕਰਨਗੇ। ਇਹ ਵਿਚਾਰੇ ਤਾਂ ਕਿਸੇ ਵਿਅਕਤੀਵਿਸ਼ੇਸ਼ ਨੇ ਨਾਮਜ਼ਦ ਕੀਤੇ ਹਨ ਅਤੇ ਹਾਲਾਂ ਤਕ ਕਿਸੇ ਵੀ ਵਿਅਕਤੀਵਿਸ਼ੇਸ਼ ਨੇ ਇਹ ਰਾਜ ਲੋਕਾਂ ਨਾਲ ਸਾਂਝਾ ਨਹੀ ਕੀਤਾ ਕਿ ਕਿਸ ਆਧਾਰ ਉਤੇ ਇਹ ਵਾਲਾ ਉਮੀਦਵਾਰ ਖੜਾ ਕੀਤਾ ਹੈ। ਲੋਕਾਂ ਦੀ ਸਮਝ ਵਿੱਚ ਬਸ ਇਤਨਾ ਹੀ ਆ ਰਿਹਾ ਹੈ ਕਿ ਇਹ ਵਾਲਾ ਉਮੀਦਵਾਰ ਕਿਸੇ ਵਿਅਕਤੀਵਿਸ਼ੇਸ਼ ਨੇ ਆਪਣਾ ਸਪੋਰਟਰ ਖੜਾ ਕੀਤਾ ਹੈ ਅਤੇ ਇਹ ਵਾਲਾ ਉਮੀਦਵਾਰ ਲੋਕਾਂ ਲਈ ਨਹੀਂ ਖੜਾ ਕੀਤਾ ਜਾ ਰਿਹਾ। ਵਿਅਕਤੀਵਿਸ਼ੇਸ਼ ਉਸੇ ਆਦਮੀ ਦੀ ਚੋਣ ਕਰਦੇ ਆ ਰਹੇ ਹਨ ਜਿਹੜੇ ਬਸ ਜੀ ਹਜ਼ੂਰ ਹੀ ਕਰਨ ਜੋਗੇ ਹੋਣ ਅਤੇ ਕਦੀ ਵੀ ਕਿੰਤੂ ਪ੍ਰੰਤੂ ਨਾ ਕਰਨ।

ਲੋਕਾਂ ਦੀ ਸਮਝ ਵਿੱਚ ਇਹ ਗਲ ਵੀ ਆ ਗਈ ਹੈ ਕਿ ਇਹ ਪਾਰਟੀਆਂ ਬਸ ਕੁਝ ਹੀ ਵਿਅਕਤੀਵਿਸ਼ੇਸ਼ਾਂ ਦੇ ਟੋਲੇ ਹਨ ਅਤੇ ਇਹ ਵਿਅਕਤੀਵਿਸ਼ੇਸ਼ ਬਸ ਰਾਜ ਕਰਨ ਆਉਂਦੇਿ ਹਨ ਅਤੇ ਆਪਣੀਆਂ ਚਮ ਦੀਆਂ ਚਲਾਉਣਾ ਜਾਣਦੇ ਹਨ। ਕਦੀ ਕਦੀ ਲੋਕਾਂ ਦੀ ਗਲ ਵੀ ਕਰਨੀ ਪੈਂਦੀ ਹੈ ਅਤੇ ਉਹ ਕਰ ਵੀ ਜਾਂਦੇ ਹਨ। ਪਰ ਅਜ ਤਕ ਸਾਡੀਆਂ ਸਮਸਿਆਵਾਂ ਕਿਸੇ ਵਿਗਿਆਨਕ ਢੰਗ ਨਾਲ ਸੁਲਝਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲੋਕਾਂ ਨੇ ਇਹ ਵੀ ਦੇਖ6 ਲਿਆ ਹੈ ਕਿ ਕੁਝ ਪਾਰਟੀਆਂ ਤਾਂ ਬਸ ਖਾਨਦਾਨੀ ਹੀ ਰਹਿ ਗਈਆਂ ਹਨ ਅਤੇ ਇਹ ਖਾਨਦਾਨ ਰਾਜ ਕਰਨਾ ਚਾਹ ਰਹੇ ਹਨ । ਲੋਕਾਂ ਨੇ ਇਹ ਵੀ ਦੇਖ ਲਿਆ ਹੈ ਕਿ ਇਹ ਸਾਰੇ ਦੇ ਸਾਰੇ ਰਾਜਸੀ ਲੋਕੀਂ ਇਕ ਹੀ ਗਰੁਪ ਹਨ ਅਤੇ ਦੌਸਤਾਨ ਮੈਚ ਹੀ ਖੇਡੀ ਜਾਂਦੇ ਹਨ। ਅਸੀਂ ਲੋਕੀਂ ਤਾਂ ਬਸ ਦਰਸਿ਼ਕ ਜਿਹੇ ਬਣ ਗਏ ਹਾਂ, ਵਾਰੋ ਵਾਰੀ ਇਹ ਰਾਜਸੀ ਲੋਕੀਂ ਰਾਜ ਕਰਨ ਆ ਜਾਂਦੇ ਹਨ ਅਤੇ ਪੰਜ ਸਾਲ ਦਾ ਸਮ ਪੂਰਾ ਕਰਕੇ ਚਲੇ ਜਾਂਦੇ ਹਨ। ਲੋਕਾਂ ਇਹ ਵੀ ਦੇਖ ਲਿਆ ਹੈ ਕਿ ਜਿਹੜਾ ਹਾਰ ਜਾਂਦਾ ਹੈ ਉਹ ਵੀ ਪੰਜ ਸਾਲ ਚੁਪ ਕਰਕੇ ਨਹੀਂ ਬੈਠਦਾ ਬਲਕਿ ਸਾਡੇ ਮੁਲਕ ਵਿੱਚ ਜਲਸੇ,ਜਲੂ੍ਵਸ, ਰੈਲੀਆਂ, ਹੜਤਾਲਾਂ ਆਦਿ ਫਿਰ ਵੀ ਚਲਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਨ੍ਵੰ ਕਦੀ ਕੋਈ ਖਿਚੀ ਜਾਂਦਾ ਹੈ ਕਦੀ ਕੋਈ ਚਿਚੀ ਜਾਂਦਾ ਹੈ ਅਤੇ ਕਈ ਵਾਰ ਵਿਚਾਰੇ ਸੋਟੀਆਂ ਖਾਕੇ ਘਰ ਆਉਂਦੇ ਹਨ।

ਇਹ ਹਾਲਾਤ ਬਣ ਆਏ ਹਨ ਅਤੇ ਇਹ ਹਾਲਾਤ ਕੋਈ ਅਜ ਦੇ ਨਹੀਂ ਬਣ ਆਏ ਉਦੋਂ ਦੇ ਹੀ ਹਨ ਜਦ ਤੋਂ ਇਹ ਵੋੁਟਾ ਦਾ ਸਿਲਸਿਲਾ ਚਲਿਆ ਹੈ। ਅਸਾਂ ਦੇਖ ਲਿਆ ਹੈ ਕਿ ਅਸੀਂ ਵੋਟਾਂ ਪਾਕੇ ਸਰਕਾਰ ਵਿੱਚ ਕੋਈ ਖਾਸ ਤਬਦੀਲੀ ਨਹੀ ਲਿਆ ਰਹੇ ਬਲਕਿ ਰਾਜਸੀ ਲੋਕਾਂ ਦੀ ਵਾਰੀਂ ਜਿਹੀ ਬਝ ਗਈ ਹੈ ਅਤੇ ਇਕ ਸੈਟ ਚਲਾ ਜਾਂਦਾਹੈ ਦੂਜਾ ਸੈਟ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਸਾਡੇ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ। ਇਹ ਗਲਾਂ ਦੇਖਕੇ ਵੋਟਾ ਦੀ ਗਿਣਤੀ ਘਟਦੀ ਜਾ ਰਹੀ ਹੈ।

ਵੋਟਾਂ ਦੀ ਗਿਣਤੀ ਘਟਣਾ ਠੀਕ ਠਾਕ ਜਿਹੀ ਗਲ ਨਹੀਂ ਹੈ। ਲਗਦਾ ਹੈ ਵੋਟਾਂਦੀ ਗਿਣਤੀ ਘਟ ਜਾਣ ਨਾਲ ਰਾਜਸੀ ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਵੀ ਹੋ ਸਕਦਾ ਹੈ ਕਿ ਰਾਜਸੀ ਲੋਕੀਂ ਆਪ ਹੀ ਚਾਹ ਰਹੇ ਹਨ ਕਿ ਵੋਟਰਾਂ ਦੀ ਗਿਣਤੀ ਘਟ ਹੀ ਰਵੇ ਤਾਂ ਠੀਕ ਠਾਕ ਹੈ। ਇਹ ਜਿਹੜੇ ਲੋਕੀਂ ਵੋਟ ਨਹੀਂ ਪਾਉਣ ਜਾ ਰਹੇ, ਮਤਲਬ ਇਹ ਨਿਕਲਦਾ ਹੈ ਕਿ ਇਹ ਉਮੀਦਵਾਰਾਂ ਨੂੰ ਆਪਣਾ ਨਹੀਂ ਸਮਝ ਰਹੇ ਜਾਂ ਪਸੰਦ ਹੀ ਨਹੀਂ ਕਰ ਰਹੇ। ਅਤੇ ਅਗਰ ਇਹ ਕਾਨ੍ਵੰਨ ਵੀ ਬਣ ਜਾਵੇ ਕਿ ਵੋਟਰ ਇਹ ਵੀ ਆਖ ਸਕੇ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰ ਰਿਹਾ ਤਾਂ ਲਗਦਾ ਹੈ ਨਤੀਜਾ ਇਹ ਵੀ ਨਿਕਲ ਸਕਦਾ ਹੈ ਕਿ ਇਲਾਕੇ ਦਾ ਕੋਈ ਵੀ ਉਮੀਦਵਾਰ ਨਾ ਚੁਣਿਆ ਜਾਵੇ। ਇਸੇ ਲਈ ਇਹ ਨਾ ਵਾਲਾ ਵੋਟਰ ਦਾ ਸਿਲਸਿਲਾ ਇਹ ਰਾਜਸੀ ਲੋਕੀਂ ਦਾਖਲ ਹੀ ਨਹੀਂ ਹੋਣ ਦੇ ਪਾ ਰਹੇ। ਰਾਜਸੀ ਲੋਕਾਂ ਦੀ ਆਪ ਵੀ ਸਮਝ ਵਿੱਚ ਆ ਗਿਆ ਹੈ ਕਿ ਉਹ ਲੋਕਾਂ ਦੇ ਨੁਮਾਇੰਦੇ ਨਹੀਂ ਹਨ ਅਤੇ ਇਸ ਕਰਕੇ ਇਹ ਜਿਹੜਾ ਵੀ ਸਿਲਸਿਲਾ ਚਲ ਰਿਹਾ ਹੈ ਇਹੀ ਚਲਦਾ ਰਹਿਣਾ ਹੈ ਅਤੇ ਅਸੀਂ ਪੰਜਾਬ ਵਿੱਚ ਇਕ ਵਾਰੀਂ ਵੋਟਾ ਨਾ ਪਾਉਣ ਵਾਲਾ ਸਿਲਸਿਲਾ ਵੀ ਵਰਤਕੇ ਦੇਖ ਲਿਆ ਸੀ ਅਤੇ ਸਰਕਾਰ ਉਦੋਂ ਵੀ ਬਣ ਗਈ ਸੀ ਅਤੇ ਪੂਰੇ ਪੰਜ ਸਾਲ ਕੰਮ ਕਰਦੀ ਰਹੀ ਸੀ। ਇਸ ਕਰਕੇ ਇਸ ਮੁਲਕ ਵਿੱਚ ਕਦੀ ਵੀ ਵੋਟਾ ਪਾਉਣਾ ਡਿੳ੍ਵਟੀ ਨਹੀਂ ਬਣ ਸਕਦੀ ਅਤੇ ਵੋਟਾਂ ਭਾਂਵੇਂ ਦਸ ਪ੍ਰਤੀਸ਼ਤ ਵੀ ਪੈਣ ਸਰਕਾਰਾਂ ਬਣਦੀਆਂ ਰਹਿਣਗੀਆਂ ਅਤੇ ਚਲਦੀਆਂ ਵੀ ਰਹਿਣਗੀਆਂ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: