Sun. Sep 15th, 2019

ਲੋਹੜੀ ਵਾਲੀ ਰਾਤ ਅੰਮ੍ਰਿਤਸਰ ‘ਚ ਦੋ ਲੋਕਾਂ ਦੀ ਹੱਤਿਆ

ਲੋਹੜੀ ਵਾਲੀ ਰਾਤ ਅੰਮ੍ਰਿਤਸਰ ‘ਚ ਦੋ ਲੋਕਾਂ ਦੀ ਹੱਤਿਆ

ਪੰਜਾਬ ਦੇ ਜ਼ਿਲੇ ਅੰਮ੍ਰਿਤਸਰ ”ਚ ਅਲੱਗ-ਅਲੱਗ ਜਗਾ ਦੋ ਲੋਕਾਂ ਦੀ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਿਸ ਥਾਣਾ ਭਿੰਡੀ ਸੈਦਾ ਦੇ ਅਧੀਨ ਆਉਂਦੇ ਪਿੰਡ ਸੈਦਪੁਰ ਕਲਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਕੇ ਭਰਾ ਨੇ ਭਰਾ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਬਿਆਨਾਂ ”ਚ ਦੱਸਿਆ ਕਿ ਉਸਦੇ ਪਤੀ ਧਰਮ ਸਿੰਘ ਤੇ ਜੇਠ ਨਾਨਕ ਸਿੰਘ ਦਾ ਡੇਢ ਮਰਲਾ ਜ਼ਮੀਨ ਨੂੰ ਲੈ ਕੇ ਦਾ ਝਗੜਾ ਚੱਲਦਾ ਆ ਰਿਹਾ ਸੀ। ਇਸ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਝਗੜਾ ਹੋ ਚੁੱਕਾ ਸੀ। ਇਸੀ ਵਿਵਾਦ ਨੂੰ ਲੈ ਕੇ ਐਂਤਵਾਰ ਰਾਤ ਜੇਠ ਨਾਨਕ ਸਿੰਘ ਤੇ ਉਸਦਾ ਪਰਿਵਾਰ ਆ ਕੇ ਮੇਰੇ ਪਤੀ ਨਾਲ ਝਗੜਨ ਲੱਗੇ ਤੇ ਨਾਨਕ ਸਿੰਘ ਨੇ ਗੁੱਸੇ ਵਿਚ ਆ ਕੇ ਮੇਰੇ ਪਤੀ ਦੀ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ,ਜਿਸ ਕਾਰਨ ਉਸਦੀ ਮੌਤ ਹੋ ਗਈ। ਇਸਦੇ ਇਲਾਵਾ ਅਮ੍ਰਿੰਤਸਰ ਦੇ ਸੁਲਤਾਨਵਿੰਡ ਇਲਾਕੇ ”ਚ ਬੀਤੀ ਰਾਤ ਰਸਤੇ ”ਚ ਲੋਹੜੀ ਦੀ ਧੂਣੀ ਬਾਲ ਕੇ ਨੌਜਵਾਨ ਭੰਗੜਾ ਪਾ ਰਹੇ ਸਨ ਜਦੋਂ ਉਨਾਂ ਕੋਲੋਂ ਕੰਵਲਜੀਤ ਸਿੰਘ ਨੇ ਅੱਗੇ ਜਾਣ ਲਈ ਰਾਹ ਮੰਗਿਆਂ ਤਾਂ ਉਨਾਂ ਨੇ ਕਿਰਚਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਕੰਵਲਜੀਤ ਸਿੰਘ ਸੁਲਤਾਨਵਿੰਡ ਇਲਾਕੇ ਦਾ ਹੀ ਰਹਿਣ ਵਾਲਾ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: