Wed. Jun 19th, 2019

ਲੋਹਾਰਾ (ਮੋਗਾ) ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਲੋਕ ਸੰਗੀਤ ਮੇਲਾ 17 ਦਸੰਬਰ ਨੂੰ ਹੋਵੇਗਾ

ਲੋਹਾਰਾ (ਮੋਗਾ) ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਲੋਕ ਸੰਗੀਤ ਮੇਲਾ 17 ਦਸੰਬਰ ਨੂੰ ਹੋਵੇਗਾ

ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰਾ(ਮੋਗਾ-ਬਰਨਾਲਾ ਸੜਕ ਤੇ) ਵਿਖੇ 17 ਦਸੰਬਰ ਨੂੰ  ਬਲਵਿੰਦਰ ਸਿੰਘ ਧਾਲੀਵਾਲ ਪਰਿਵਾਰ (ਅਮਰੀਕਾ) ਵੱਲੋਂ ਕਰਵਾਇਆ ਜਾ ਰਿਹਾ ਹੈ।
ਇਸ ਮੇਲੇ ਵਿੱਚ ਤੂੰਬੀ ਦੇ ਬਾਦਸ਼ਾਹ ਯਮਲਾ ਜੱਟ ਦੇ ਸ਼ਾਗਿਰਦਾਂ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਵੀ ਵੱਡੀ ਗਿਣਤੀ ਚ ਹਿੱਸਾ ਲੈਂਦੇ ਹਨ।
ਵਰਨਣ ਯੋਗ ਗੱਲ ਇਹ ਹੈ ਕਿ ਇਸ ਪਰਿਵਾਰ ਵੱਲੋਂ ਲਗਪਗ 15 ਸਾਲ ਪਹਿਲਾਂ ਇਸ ਪਿੰਡ ਵਿੱਚ ਲਾਲ ਚੰਦ ਯਮਲਾ ਜੱਟ ਦਾ ਬੁੱਤ ਲਗਵਾ ਕੇ ਪਰਦਾ ਹਟਾਉਣ ਦੀ ਰਸਮ ਸ: ਜਗਦੇਵ ਸਿੰਘ ਜੱਸੋਵਾਲ, ਪ੍ਰੋ: ਗੁਰਭਜਨ ਸਿੰਘ ਗਿੱਲ, ਜਸਦੇਵ ਯਮਲਾ ਜੱਟ ਤੇ ਕੁਝ ਹੋਰ ਮਹੱਤਵ ਪੂਰਨ ਵਿਅਕਤੀਆਂ ਪਾਸੋਂ ਕਰਵਾਈ ਗਈ ਸੀ।
ਵਰਨਣ ਯੋਗ ਗੱਲ ਇਹ ਹੈ ਕਿ ਬਲਵਿੰਦਰ ਸਿੰਘ ਧਾਲੀਵਾਲ ਕੋਲ ਪੰਜਾਬੀ ਲੋਕ ਸੰਗੀਤ ਦਾ ਲਗਪਗ ਪੌਣੀ ਸਦੀ ਦਾ ਇਤਿਹਾਸ ਰੀਕਾਰਡਜ਼, ਕੈਸਿਟਸ, ਸੀ ਡੀਜ਼, ਪੈੱਨ ਡਰਾਈਵ ਤੇ ਕੰਪਿਊਟਰਜ਼ ਵਿੱਚ ਸੰਭਾਲਿਆ ਪਿਆ ਹੈ। ਅਤਿ ਆਧੁਨਿਕ ਮਸ਼ੀਨਾਂ ਰਾਹੀਂ ਉਹ ਇਸ ਸੰਗੀਤ ਦੀ ਪੁਣ ਛਾਣ ਕਰਕੇ ਯੂ ਟਿਊਬ ਤੇ ਹੋਰ ਸਾਧਨਾਂ ਰਾਹੀਂ ਨਿਸ਼ਕਾਮ ਵੰਡ ਰਹੇ ਹਨ।
ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਲਗਪਗ 10 ਸਾਲ ਪਹਿਲਾਂ ਕੈਲੇਫੋਰਨੀਆ(ਅਮਰੀਕਾ )ਜਾਣ ਤੋਂ ਪਹਿਲਾਂ ਇਹ ਖਜ਼ਾਨਾ ਇਕੱਠਾ ਕਰਕੇ ਲੋਹਾਰਾ ਪਿੰਡ ਚ ਆਪਣੀ ਲਾਇਬਰੇਰੀ ਸਥਾਪਤ ਕਰ ਚੁਕੇ ਸਨ। ਪਰ ਕੁਝ ਧਾੜਵੀ ਬਿਰਤੀ ਵਾਲੇ ਲੋਕਾਂ ਨੇ ਉਸ ਦੀ ਗੈਰਹਾਜ਼ਰੀ ਚ ਇਸ ਭੰਡਾਰ ਵਿੱਚ ਸੰਨ੍ਹ ਲਾ ਲਈ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਸੁਚੇਤ ਹੋਣ ਕਾਰਨ ਵਪਾਰੀਆਂ ਤੋਂ ਪਰਹੇਜ਼ ਰੱਖਦਾ ਹੈ।
ਇਸ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਤੇ ਕਈ ਹੋਰ ਸਿਰਕੱਢ ਵਿਅਕਤੀ ਪਹੁੰਚਣਗੇ।

Leave a Reply

Your email address will not be published. Required fields are marked *

%d bloggers like this: