ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.)ਦੀ ਸੂਬਾ ਕਮੇਟੀ ਮੀਟਿੰਗ ਨੇ ਨੌਜੁਆਨਾਂ ਨੂੰ ਜਥੇਬੰਦ ਕਰਨ ਲਈ ”ਸਮੇਂ ਨੂੰ ਸਰਾਭਿਆਂ ਦੀ ਲੋੜ” ਮੁਹਿੰਮ ਚਲਾਉਣ ਦਾ ਫੈਸਲਾ ਕੀਤਾ

ss1

ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.)ਦੀ ਸੂਬਾ ਕਮੇਟੀ ਮੀਟਿੰਗ ਨੇ ਨੌਜੁਆਨਾਂ ਨੂੰ ਜਥੇਬੰਦ ਕਰਨ ਲਈ ”ਸਮੇਂ ਨੂੰ ਸਰਾਭਿਆਂ ਦੀ ਲੋੜ” ਮੁਹਿੰਮ ਚਲਾਉਣ ਦਾ ਫੈਸਲਾ ਕੀਤਾ

 ਰਾਮਪੁਰਾ ਫੂਲ 23 ਸਤੰਬਰ (ਕੁਲਜੀਤ ਸਿੰਘ ਢੀੰਗਰਾ) ਲੋਕ ਸੰਗਰਾਮ ਮੰਚ, ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਬਲਵੰਤ ”ਮਖੂ” ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਹੁਣ ਤੱਕ ਦੁਨੀਆਂ ਭਰ ਦੀਆਂ ਇਨਕਲਾਬੀ ਅਤੇ ਕੌਮੀ ਮੁਕਤੀ ਲਹਿਰਾਂ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਦਿੱਤੀ ਗਈ। ਮੀਟਿੰਗ ਵਿੱਚ ਲੋਕ ਸੰਗਰਾਮ ਮੰਚ ਵੱਲੋਂ ਪਿਛਲੀ ਮੀਟਿੰਗ ਵਿੱਚ ਲਏ ਫੈਸਲਿਆਂ ਬਾਰੇ ਰਿਵਿਊ ਕੀਤਾ ਗਿਆ। ਮੰਚ ਵੱਲੋਂ ਭਗਤਾ ਭਾਈ ਕਾ ਵਿਖੇ ਕੀਤੀ ਵੋਟ ਬਾਈਕਾਟ ਕਨਵੈਂਨਸ਼ਨ ਨੂੰ ਵੀ ਆਪਣੇ ਉਦੇਸ਼ ਅਤੇ ਮੰਤਵ ਸਰਗਰਮ ਕਾਡਰ ਵਿੱਚ ਲਿਜਾਣ ‘ਤੇ ਤਸੱਲੀ ਪ੍ਰਗਟ ਕੀੇਤੀ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਅਤੇ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਦਬੜੀਖਾਨਾ ਵਿੱਚ ਕਨਵੈਂਸ਼ਨ ਅਤੇ ਢੁਡੀ ਕੇ ਅਤੇ ਕੋਠੇ ਟੱਲਵਾਲੀ (ਮਹਿਰਾਜ) ਵਿੱਚ ਨਾਟਕ ਅਤੇ ਕਾਨਫਰੰਸਾਂ ਕੀਤੀਆਂ ਗਈਆਂ। ਜਿਨਾਂ ਵਿੱਚ ਨਕਸਲਬਾੜੀ ਦੇ ਉਦੇਸ਼ ਅਤੇ ਮੰਤਵ ਲਿਜਾਣ ਬਾਰੇ ਮੀਟਿੰਗ ਨੇ ਤਸੱਲੀ ਪ੍ਰਗਟ ਕੀਤੀ।
ਮੀਟਿੰਗ ਨੇ ਅਗਲੇ ਕੰਮਾਂ ਦੀ ਵਿਉਂਤਬੰਦੀ ਵਿੱਚ 28 ਸਤੰਬਰ ਨੂੰ ਇੱਕੋ ਦਿਨ ਦਬੜੀਖਾਨਾਂ (ਫਰੀਦਕੋਟ), ਜੀਰਾ(ਫਿਰੋਜਪੁਰ) ਅਤੇ ਸਿੰਘਾਂਵਾਲਾ (ਮੋਗਾ) ਵਿੱਚ ਭਗਤ ਸਿੰਘ ਦੇ ਜਨਮ ਦਿਨ ਅਤੇ ਲੋਕ ਪੱਖੀ ਸੱਭਿਆਚਾਰ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਮਿਸ਼ਾਲ ਮਾਰਚ, ਨਾਟਕ ਅਤੇ ਕਾਨਫਰੰਸਾਂ ਕਰਨ ਦਾ ਤਹਿ ਕੀਤਾ ਹੈ। ਨਵੰਬਰ ਮਹੀਨੇ ਵਿੱਚ ਗਦਰੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਨੌਜੁਆਨਾਂ ਲਈ ” ਸਮੇਂ ਨੂੰ ਸਰਾਭਿਆਂ ਦੀ ਲੋੜ” ਮੁਹਿੰਮ ਚਲਾਉਣ ਦਾ ਤਹਿ ਕੀਤਾ। ਜਿਸ ਵਿੱਚ ਨੌਜੁਆਨਾਂ ਦੀਆ ਸਿੱਖਿਆ ਮੀਟਿੰਗਾਂ, ਚੇਤਨਾ ਕਨਵੈਂਸ਼ਨਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਗਦਰੀ ਬਾਬਿਆਂ ਅਤੇ ਸਰਾਭੇ ਹੋਰਾਂ ਦਾ ਸੁਨੇਹਾ ਨੌਜੁਆਨਾਂ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਨਾਂ ਕੰਮਾਂ ਲਈ ਵਿਸ਼ੇਸ਼ ਫੰਡ ਮੁਹਿੰਮ ਚਲਾ ਕੇ ਫੰਡ ਇਕੱਠਾ ਕਰਨ ਦਾ ਤਹਿ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋ 7 ਕਿਸਾਨ ਜਥੇਬੰਦੀਆਂ ਵੱਲੋ ਕਿਸਾਨੀ ਮੰਗਾਂ ਮਨਾਉਣ ਲਈ ਲੜੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਦਾ ਫੈਸਲਾ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਕਮੇਟੀ ਅਤੇ ਚੰਡੀਗੜ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀ ਵਿਰੋਧੀ ਫੈਸਲਿਆਂ ਦੇ ਖਿਲਾਫ ਸੰਘਰਸ਼ ਕਰ ਰਹੇ ਸਟੂਡੈਂਟਸ ਫਾਰ ਸੁਸਾਇਟੀ (ਐੱਸ.ਐੱਫ.ਐੱਫ.) ਦੇ ਆਗੂਆਂ ਖਿਲਾਫ ਪਰਚੇ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਸਟੂਡੈਂਟਸ ਫਾਰ ਸੁਸਾਇਟੀ (ਐੱਸ.ਐੱਫ.ਐੱਫ.) ਨੇ ਪਿਛਲੇ ਦਿਨੀ ਯੂਨੀਵਰਸਿਟੀ ਕੌਸਲ ਦੀਆਂ ਚੋਣਾਂ ਵਿੱਚ ਅਕਾਲੀ ਪਾਰਟੀ ਦੇ ਵਿਦਿਆਰਥੀ ਵਿੰਗ ਸੋਈ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਲਿਭਾਈ ਸੀ। ਮੀਟਿੰਗ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਡੈਮੋਕਰੈਟਿੱਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀ.ਐੱਸ.ਓ) ਅਤੇ ਇੱਕ ਹੋਰ ਵਿਦਿਆਰਥੀ ਜਥੇਬੰਦੀ ਵੱਲੋਂ ਭਾਰਤੀ ਰਾਜ ਮਸ਼ੀਨਰੀ ਵੱਲੋਂ ਕਸ਼ਮੀਰੀ ਕੌਮ ‘ਤੇ ਕੀਤੇ ਜਾ ਰਹੇ ਜੁਲਮ ਅਤੇ ਜਮਹੂਰੀ ਹੱਕਾਂ ਦੇ ਘਾਣ ਖਿਲਾਫ ਕੀਤੇ ਜਾਣ ਵਾਲੇ ਮੁਜਾਹਰੇ ਅਤੇ ਰੈਲੀ ਨੂੰ ਹਿੰਦੂ ਜਥੇਬੰਦੀਆਂ ਵੱੱਲੋ ਰੋਕਣ ਦੇ ਯਤਨਾਂ ਅਤੇ ਪੁਲਸ ਦੀ ਪੱਖਪਾਤੀ ਭੂਮਿਕਾ ਦੀ ਸਖਤ ਨਿਖੇਧੀ ਕੀਤੀ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਕਸ਼ਮੀਰ ਵਿੱਚ ਸੁਰੱਖਿਆ ਫੋਰਸਾਂ ਦਾ ਕਤਲੇਆਮ ਭਾਰਤੀ ਹਕੂਮਤ ਵੱਲੋਂ ਪੁਲਿਸ ਫੌਜ ਨੂੰ ਦਿੱਤੀਆਂ ਅਥਾਹ ਜਬਰ ਜੁਲਮ ਕਰਨ ਦੀਆਂ ਖੁਲਾਂ ਦਾ ਪ੍ਰਤੀਕਰਮ ਹੈ। ਇਸ ਦੀ ਇੱਕ ਉਦਾਹਰਣ ਪੈਲਟ ਗਨ ਦੀ ਵਰਤੋਂ ਹੈ। ਜਿਸ ਖਿਲਾਫ ਕਿਸੇ ਵੀ ਜਮਹੂਰੀ ਵਿਅਕਤੀ ਜਾਂ ਸੰਸਥਾ ਨੂੰ ਆਪਣੀ ਗੱਲ ਰੱਖਣ ਅਤੇ ਇਸ ਦਾ ਵਿਰੋਧ ਕਰਨ ਦਾ ਪੂਰਾ ਹੱਕ ਹੈ। ਇਸੇ ਤਰਾਂ ਰੋਡੇ (ਫਰੀਦਕੋਟ) ਕਾਲਜ ਦੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਦੀ ਵੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਨੇ ਮਾਟੀਦਾਰੀ (ਫੋਰਮ ਫਾਰ ਪੀਪਲਜ ਰਾਈਟ ਟੂ ਲੈਂਡ, ਲਾਈਫ ਐਂਡ ਡਿਗਨਿਟੀ) ਵੱਲੋਂ ਭਾਰਤੀ ਹਕੂਮਤ ਦੁਆਰਾ ਮੱਧ ਭਾਰਤ ਵਿੱਚ ਆਦਿਵਾਸੀਆਂ ਨੂੰ ਉਜਾੜ ਕੇ ਉੱਥੋਂ ਦਾ ਜਲ, ਜੰਗਲ ਅਤੇ ਜਮੀਨ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਦੇਣ ਲਈ ਸਥਾਨਕ ਗੁੰਡਾ ਗਿਰੋਹਾਂ, ਪੁਲਿਸ, ਅਰਧ ਫੌਜੀ ਬਲਾਂ ਅਤੇ ਫੌਜ ਵੱਲੋਂ ਢਾਹੇ ਜਾ ਰਹੇ ਜਬਰ ਖਿਲਾਫ, 26 ਸਤੰਬਰ 2016 ਨੂੰ 2 ਵਜੇ ਕੰਸਟੀਟਿਊਸ਼ਨ ਕਲੱਬ ਨਵੀਂ ਦਿੱਲੀ ਵਿਖੇ ”ਲੋਕਾਂ ਖਿਲਾਫ ਜੰਗ ਨੂੰ ਬੰਦ ਕਰੋ”ਦੇ ਨਾਹਰੇ ਤਹਿਤ ਹੋ ਰਹੇ ਸੈਮੀਨਾਰ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ ਗਿਆ।

Share Button

Leave a Reply

Your email address will not be published. Required fields are marked *