Mon. Aug 19th, 2019

ਲੋਕ ਸੇਵਾ ਸੰਸਥਾ ਵੱਲੋਂ ਪੂਰੀ ਤਰ੍ਹਾਂ ਅਪਾਹਿਜ ਦੀ ਮੱਦਦ ਦਾ ਐਲਾਨ

ਲੋਕ ਸੇਵਾ ਸੰਸਥਾ ਵੱਲੋਂ ਪੂਰੀ ਤਰ੍ਹਾਂ ਅਪਾਹਿਜ ਦੀ ਮੱਦਦ ਦਾ ਐਲਾਨ
ਸਰਕਾਰ ਜਾਂ ਕਿਸੇ ਸੰਸਥਾ ਵੱਲੋਂ ਅਜੇ ਤੱਕ ਨਹੀਂ ਪੁੱਛੀ ਗਈ ਸੀ ਪੀੜਿਤ ਦੀ ਬਾਤ

31-49ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਸਮਾਜ ਸੇਵਾ ਨੂੰ ਸਮਰਪਿਤ ਭਗਤਸਰ ਸੰਸਥਾ ਦੇ ਦੂਜੇੇ ਮੁਖੀ ਅਤੇ ਉੱਘੇ ਸਮਾਜ ਸੇਵਕ ਭਾਈ ਬਲਵੀਰ ਸਿੰਘ ਨਥੇਹੇ ਵਾਲਿਆਂ ਵੱਲੋਂ ਇੱਕ ਗ਼ਰੀਬ ਅਪਾਹਿਜ ਨੂੰ ਹਰ ਮਹੀਨੇ ਲੋੜੀਂਦਾ ਸਮਾਨ ਦੇਣਦੇ ਨਾਲ ਨਾਲ ਇੱਕ ਬੱਚੇ ਦੀ ਪੜ੍ਹਾਈ ਦਾ ਖਰਚਾ ਸੰਸਥਾ ਵੱਲੋਂ ਦੇਣ ਦਾ ਐਲਾਨ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਈ ਬਲਵੀਰ ਸਿੰਘ ਦੱਸਿਆ ਕਿ ਪਿਛਲੇ ਸਮੇਂ ਅਚਾਨਕ ਰੇੇਲ ਗੱਡੀ ਹੇਠ ਆਉਣ ਕਾਰਨ ਦੋਵੇਂ ਹੱਥ ਪੈਰ ਗਵਾ ਚੁੱਕੇ 38 ਸਾਲਾ ਨੌਜਵਾਨ ਲੱਖਾ ਸਿੰਘ ਨੂੰ ਜਦ ਉਹ ਮਿਲੇ ਤਾਂ ਉਹਨਾਂ ਦੀ ਤਰਸਯੋਗ ਹਾਲਤ ਦੇਖ ਕੇ ਅੱਖਾਂ ਨਮ ਹੋ ਗਈਆਂ। ਉਹਨਾਂ ਦੱਸਿਆ ਕਿ ਲੱਖਾ ਸਿੰਘ ਗ਼ਰੀਬ ਮਜ੍ਹਬੀ ਸਿੱਖ ਪਰਿਵਾਰ ਨਾਲ ਸਬੰਧਿਤ ਦੋ ਬੱਚਿਆਂ ਦਾ ਬਾਪ ਹੈ ਜੋ ਕਿ ਪਿਛਲੇ ਛੇ ਕੁ ਮਹੀਨੇ ਪਹਿਲਾਂ ਮਾਨਸਾ ਵਿਖੇ ਅਚਾਨਕ ਮਾਲ ਗੱਡੀ ਦੀ ਲਪੇਟ ‘ਚ ਆਉਣ ਕਾਰਨ ਆਪਣੇ ਦੋਵੇਨ ਹੱਤ ਅਤੇ ਪੈਰ ਗਵਾ ਚੁੱਕਾ ਹੈ।
ਰੋਟੀ ਦੀ ਬੁਰਕੀ ਅਤੇ ਬੱਚਿਆਂ ਦੀ ਪੜ੍ਹਾਈ ਤੋਂ ਮੁਥਾਜ਼ ਪੀੜਿਤ ਦੀ ਪਤਨੀ ਮਨਦੀਪ ਕੌਰ ਨੇ ਭਾਈ ਬਲਵੀਰ ਸਿੰਘ ਨੂੰ ਦੱਸਿਆ ਕਿ ਅੱਜ ਤੱਕ ਉਹਨਾਂ ਦੀ ਕਿਸੇ ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਮੱਦਦ ਕਰਨੀ ਤਾਂ ਦੂਰ ਦੀ ਗੱਲ ਸਗੋਂ ਕਦੇ ਆ ਕੇ ਬਾਤ ਵੀ ਨਹੀਂ ਪੁੱਛੀ। ਮਨਦੀਪ ਕੌਰ ਦੇ ਦੱਸਣ ਮੁਤਾਬਿਕ ਉਹਨਾਂ ਨੇ ਆਪਣਾ ਮਕਾਨ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਪਤੀ ਦਾ ਇਲਾਜ਼ ਕਰਵਾਇਆ ਅਤੇ ਉਹ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ।
ਅਜਿਹਾ ਸੁਣਦਿਆਂ ਹੀ ਭਾਈ ਬਲਵੀਰ ਸਿੰਘ ਜੀ ਨੇ ਲੋਕ ਸੇਵਾ ਸੰਸਥਾ (ਰਜਿ.) ਨਥੇਹਾ ਦੇ ਮੁਖੀ ਵਜੋਂ ਆਪਣਾ ਫ਼ਰਜ਼ ਪਛਾਣਦੇ ਹੋਏ ਜਿੱਥੇ ਪੀੜਿਤ ਪਰਿਵਾਰ ਨੂੰ ਹਰ ਮਹੀਨੇ ਸੰਸਥਾ ਵੱਲੋਂ ਲੋੜੀਂਦਾ ਸਮਾਨ ਤੁਰਮਤ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਉੱਥੇ ਪੀੜਿਤ ਦੇ ਇੱਕ ਬੱਚੇ ਤਨਵੀਰ ਸਿੰਘ ਦੀ ਪੜ੍ਹਾਈ ਦਾ ਖਰਚ ਵੀ ਸੰਸਥਾ ਵੱਲੋਂ ਕਰਨ ਦਾ ਐਲਾਨ ਕੀਤਾ। ਪੀੜਿਤ ਲੱਖਾ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਨੇ ਭਾਈ ਬਲਵੀਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਭਾਈ ਸਾਹਿਬ ਦਾ ਖੁਦ ਚੱਲਕੇ ਉਹਨਾਂ ਦੇ ਕੋਲ ਚੱਲਕੇ ਆਉਣਾ ਇਹ ਸਿੱਧ ਕਰਦਾ ਹੈ ਕਿ ਮਨੁੱਖਤਾ ਅਜੇ ਜਿਉਂਦੀ ਹੈ।

Leave a Reply

Your email address will not be published. Required fields are marked *

%d bloggers like this: