ਲੋਕ ਸੇਵਾ ਤਹਿਤ ਹੀ ਫਿਰ ਬਣੇਗੀ ਅਕਾਲੀ ਦਲ ਦੀ ਸਰਕਾਰ ਟੀਟੂ ਭੈਲ

ss1

ਲੋਕ ਸੇਵਾ ਤਹਿਤ ਹੀ ਫਿਰ ਬਣੇਗੀ ਅਕਾਲੀ ਦਲ ਦੀ ਸਰਕਾਰ ਟੀਟੂ ਭੈਲ

18-7 (6)
ਲੰਬੀ, 18 ਮਈ (ਆਰਤੀ ਕਮਲ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿਚ ਹਰ ਅਕਾਲੀ ਆਗੂ ਲੋਕ ਸੇਵਾ ਵਿਚ ਲੱਗਾ ਹੈ ਅਤੇ ਇਸੇ ਲੋਕ ਸੇਵਾ ਤਹਿਤ ਹੀ ਆਉਣ ਵਾਲੀ ਸਰਕਾਰ ਵੀ ਅਕਾਲੀ ਦਲ ਦੀ ਹੋਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਨਰਿੰਦਰ ਸਿੰਘ ਭੈਲ ਅਤੇ ਯੂਥ ਅਕਾਲੀ ਆਗੂ ਟੀਟੂ ਭੈਲ ਨੇ ਪਿੰਡ ਸ਼ਾਮਖੇੜਾ ਵਿਖੇ ਪਿੰਡ ਦੇ ਲੋਕਾਂ ਨੂੰ ਪੈਨਸ਼ਨਾਂ ਵੰਡਣ ਸਮੇਂ ਕੀਤਾ । ਉਹਨਾਂ ਕਿਹਾ ਕਿ ਸਰਕਾਰ ਦੇ ਪੈਨਸ਼ਨ ਸਕੀਮ ਨੂੰ ਪੰਚਾਇਤਾਂ ਰਾਹੀ ਨਗਦ ਦੇਣ ਦੇ ਫੈਸਲੇ ਤੋਂ ਲੋਕ ਪੂਰੀ ਤਰਾਂ ਸਤੁੰਸ਼ਟ ਹਨ ਅਤੇ ਪੰਚਾਇਤਾਂ ਵੀ ਪੂਰੀ ਜਿੰਮੇਵਾਰੀ ਅਤੇ ਸੇਵਾ ਭਾਵ ਨਾਲ ਸਰਕਾਰ ਦਾ ਲੋਕਾਂ ਨਾਲ ਕੀਤਾ ਇਹ ਵਾਅਦਾ ਨਿਭਾ ਰਹੀਆਂ ਹਨ। ਇਸ ਮੌਕੇ ਹਾਜਰ ਲਾਭਪਾਤਰੀਆਂ ਨੇ ਵੀ ਕਿਹਾ ਕਿ ਪਹਿਲਾਂ ਕੰਪਨੀਆਂ ਦੇ ਮੁਲਾਜਮ ਬਹੁਤ ਪਰੇਸ਼ਾਨ ਕਰਦੇ ਸਨ ਤੇ ਕਈ ਕਈ ਮਹੀਨੇ ਪੈਨਸ਼ਨ ਨਹੀ ਦਿੰਦੇ ਸਨ ਪਰ ਹੁਣ ਨਗਦ ਪੈਨਸ਼ਨ ਹਰ ਮਹੀਨੇ ਮਿਲ ਜਾਂਦੀ ਹੈ ਜਿਸ ਨਾਲ ਰੋਟੀ ਟੁੱਕ ਦਾ ਗੁਜਾਰਾ ਚਲਦਾ ਰਹਿੰਦਾ ਹੈ ।

Share Button

Leave a Reply

Your email address will not be published. Required fields are marked *