ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕਾਂਗਰਸ ਦੀ ਟਿਕਟ ਲਈ ਮਨੀਸ਼ ਤਿਵਾੜੀ ਦਾ ਪੱਲੜਾ ਭਾਰੀ

ਮਨੀਸ਼ ਤਿਵਾੜੀ, ਜੈਵੀਰ ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ, ਅਮਰਪ੍ਰੀਤ ਲਾਲੀ, ਰਾਣਾ ਕੰਵਰਪਾਲ ਸਿੰਘ, ਲਵ ਕੁਮਾਰ ਗੋਲਡੀ।

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕਾਂਗਰਸ ਦੀ ਟਿਕਟ ਲਈ ਮਨੀਸ਼ ਤਿਵਾੜੀ ਦਾ ਪੱਲੜਾ ਭਾਰੀ
ਹਾਈਕਮਾਂਡ ਵਲ਼ੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੇ ਵੀ ਨਾਮ ਤੇ ਚਰਚਾ

ਮਨੀਸ਼ ਤਿਵਾੜੀ, ਜੈਵੀਰ ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ, ਅਮਰਪ੍ਰੀਤ ਲਾਲੀ, ਰਾਣਾ ਕੰਵਰਪਾਲ ਸਿੰਘ, ਲਵ ਕੁਮਾਰ ਗੋਲਡੀ।

ਗੜ੍ਹਸ਼ੰਕਰ 31 ਮਾਰਚ (ਅਸ਼ਵਨੀ ਸ਼ਰਮਾ) ਭਾਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ ਤੋ ਕਾਂਗਰਸ ਵਲ਼ੋਂ ਆਪਣਾ ਉਮੀਦਵਾਰ ਐਲਾਨ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਦਾ ਕਾਰਨ ਹਾਈਕਮਾਂਡ ਵਲ਼ੋਂ ਜੇਤੂ ਉਮੀਦਵਾਰ ਨੂੰ ਹੀ ਇੱਥੋਂ ਚੋਣ ਲੜਨ ਲਈ ਉਤਾਰਨ ਕਾਰਨ ਹੋ ਰਿਹਾ ਹੈ। ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਕਾਂਗਰਸ ਦੇ ਟਿਕਟ ਦੀ ਦਾਅਵੇਦਾਰੀ ਕਰਨ ਵਾਲਿਆਂ ਦੀ ਲਾਈਨ ਲੰਮੀ ਹੈ ਪਰ ਫਿਰ ਵੀ ਕਾਂਗਰਸ ਦੇ ਮਨੀਸ਼ ਤਿਵਾੜੀ, ਜੈਵੀਰ ਸ਼ੇਰਗਿੱਲ, ਅਨੂਪ ਸੋਨੀ, ਅਮਰਪ੍ਰੀਤ ਸਿੰਘ ਲਾਲੀ, ਯਾਦਵਿੰਦਰ ਸਿੰਘ ਕੰਗ ਵਿੱਚ ਕਾਟੇ ਦੀ ਟੱਕਰ ਚੱਲ ਰਹੀ ਹੈ। ਦਾਵੇਦਾਰਾ ਨੂੰ ਛੱਡਕੇ ਕਾਂਗਰਸ ਹਾਈਕਮਾਂਡ ਕਿਸੇ ਲੋਕਲ ਆਗੂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਪਿਛਲੀਆਂ ਲੋਕ ਸਭਾ ਚੌਣਾ ਦੌਰਾਨ ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ 30 ਹਜ਼ਾਰ ਤੋ ਜ਼ਿਆਦਾ ਵੋਟਾਂ ਨਾਲ ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੋ ਹਾਰ ਗਏ ਸਨ। ਇਸ ਲਈ ਹਾਈਕਮਾਂਡ ਉਮੀਦਵਾਰ ਤਹਿ ਕਰਨ ਤੋ ਪਹਿਲਾ ਜ਼ਮੀਨੀ ਪੱਧਰ ਤੇ ਸਰਵੇ ਤੇ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਦੀ ਰਾਏ ਅਤੇ 9 ਵਿਧਾਨ ਸਭਾ ਹਲ਼ਕਿਆ ਦੇ ਵਿਧਾਇਕਾ, ਸਾਬਕਾ ਵਿਧਾਇਕਾ ਅਤੇ ਹਲ਼ਕਿਆ ਵਿੱਚ ਕੰਮਕਾਜ ਕਰ ਰਹੇ ਆਗੂਆਂ ਦੀ ਸਹਿਮਤੀ ਨਾਲ ਹੀ ਉਮੀਦਵਾਰ ਦਾ ਐਲਾਨ ਕਰੇਗੀ।
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋ ਇਸ ਵਾਰ 26 ਕਾਂਗਰਸੀਆ ਨੇ ਟਿਕਟ ਲਈ ਅਪਲਾਈ ਕੀਤਾ ਸੀ ਜ਼ਿਹਨ ਵਿੱਚੋਂ 6-7 ਹੀ ਟਿਕਟ ਲੈਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਬਾਕੀ ਆਗੂਆਂ ਵਿੱਚ ਕਈਆਂ ਨੇ ਤਾਂ ਸਿਰਫ਼ ਆਪਣਾ ਨਾਮ ਲੋਕਾਂ ਵਿੱਚ ਲਿਆਉਣ ਲਈ ਹੀ ਅਪਲਾਈ ਕੀਤਾ ਸੀ ਤਾਂ ਕਿ ਸ਼ਾਇਦ ਇਸ ਲਈ ਹੀ ਆਉਣ ਵਾਲੇ ਸਮੇਂ ਵਿੱਚ ਪਾਰਟੀ ਕੋਈ ਅਹੁਦਾ ਉਹਨਾ ਨੂੰ ਦੇ ਦੇਵੇ। ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸੀ ਦਾਅਵੇਦਾਰ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ, ਕੇਂਦਰੀ ਸਪੋਕਸਮੈਨ ਜੈਵੀਰ ਸਿੰਘ ਸ਼ੇਰਗਿੱਲ, ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ, ਅਨੂਪ ਸੋਨੀ, ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਵਿੱਚ ਟਿਕਟ ਨੂੰ ਲੈ ਕੇ ਜ਼ੋਰ ਅਜ਼ਮਾਈ ਚੱਲ ਰਹੀ ਹੈ। ਮੁਨੀਸ਼ ਤਿਵਾੜੀ ਜਿੱਥੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਧੀ ਨਾਲ ਬੇਹੱਦ ਕਰੀਬੀ ਸਮਝੇ ਜਾਂਦੇ ਹਨ ਉੱਥੇ ਹਲਕੇ ਵਿੱਚ ਉਹਨਾ ਨਾਲ ਕਿਸੇ ਦਾ ਵੀ ਵਿਰੋਧ ਨਹੀਂ ਹੇ। ਗੜ੍ਹਸ਼ੰਕਰ ਤੋ ਲੈ ਕੇ ਐਸ.ਐਸ.ਨਗਰ ਤੱਕ ਮਨੀਸ਼ ਤਿਵਾੜੀ ਲਈ ਸਾਰੇ ਕਾਂਗਰਸੀ ਇੱਕਜੁੱਟ ਹੋ ਸਕਦੇ ਹਨ। ਜੈਵੀਰ ਸ਼ੇਰਗਿੱਲ ਦੇ ਰਾਹੁਲ ਗਾਧੀ ਨਾਲ ਨਜ਼ਦੀਕੀਆਂ ਭਾਵੇਂ ਜ਼ਰੂਰ ਹਨ ਪਰ ਹਲਕੇ ਵਿੱਚ ਉਹਨਾ ਦੀ ਪਕੜ ਮਜ਼ਬੂਤ ਨਹੀਂ ਹੈ ਪਰ ਵਿਰੋਧ ਵੀ ਨਹੀਂ ਹੈ। ਅਨੂਪ ਸੋਨੀ ਲਈ ਰਸਤਾ ਮੁਸ਼ਕਲ ਹੈ ਤਾਂ ਹੀ ਹਾਈਕਮਾਂਡ ਹੱਥ ਪਿੱਛੇ ਨੂੰ ਖਿੱਚ ਰਹੀ ਹੈ। ਸੰਦੀਪ ਸੰਧੂ ਕਾਂਗਰਸ ਦੇ ਵਧੀਆ ਰਣਨੀਤੀਕਾਰ ਅਤੇ ਹਰ ਚੌਣਾ ਵਿੱਚ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਹਨ ਉਹਨਾ ਦੀ ਦਿੱਲੀ ਤੱਕ ਮਜ਼ਬੂਤ ਪਕੜ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਦੀਕੀ ਅਤੇ ਹਲਕੇ ਅੰਦਰ ਕੋਈ ਵੀ ਵਿਰੋਧ ਨਾ ਹੋਣਾ ਉਹਨਾ ਦੇ ਹਿੱਤ ਵਿੱਚ ਜਾਂਦਾ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਟਿਕਟ ਦੀ ਦੌੜ ਵਿੱਚ ਪੂਰੀ ਤਰਾ ਨਾਲ ਸ਼ਾਮਲ ਹਨ। ਯੂਥ ਆਗੂ ਹੋਣ ਕਾਰਨ ਉਹਨਾ ਦੀ ਪਕੜ ਦਾਅਵੇਦਾਰੀ ਲਈ ਮਜ਼ਬੂਤ ਮਨੀ ਜਾ ਸਕਦੀ ਹੈ, ਵੈਸੇ ਵੀ ਅਨੂਪ ਸੋਨੀ ਨੂੰ ਪਿੱਛੇ ਕਰ ਕੇ ਸ਼੍ਰੀਮਤੀ ਅੰਬਿਕਾ ਸੋਨੀ ਉਹਨਾ ਨੂੰ ਅਸ਼ੀਰਵਾਦ ਦੇ ਸਕਦੇ ਹਨ ਪਰ ਹਲਕੇ ਦੇ ਸੀਨੀਅਰ ਨੇਤਾਵਾਂ ਤੋ ਹਾਂ ਕਰਵਾਉਣ ਵਿੱਚ ਉਹਨਾ ਨੂੰ ਦਿੱਕਤ ਆ ਸਕਦੀ ਹੈ। ਯਾਦਵਿੰਦਰ ਸਿੰਘ ਕੰਗ ਦੀ ਅਗਵਾਈ ਉਹਨਾ ਦੇ ਪਿਤਾ ਜਗਮੋਹਨ ਸਿੰਘ ਕੰਗ ਕਰ ਰਹੇ ਹਨ ਜੱਦੋ ਕਿ ਉਹਨਾ ਦੀ ਪਕੜ ਪੰਜਾਬ ਤੋ ਲੈ ਕੇ ਦਿੱਲੀ ਤੱਕ ਮਜ਼ਬੂਤ ਹੈ। ਇਸ ਤੋ ਇਲਾਵਾ ਹਲਕੇ ਵਿੱਚ ਕੀਤੇ ਸਰਵੇ ਮੁਤਾਬਿਕ ਟਿਕਟ ਲੋਕਲ ਆਗੂ ਨੂੰ ਦੇਣ ਦੀ ਗਲ ਅੱਗੇ ਆਉਣ ਕਾਰਨ ਹਾਈਕਮਾਂਡ ਹਲਕੇ ਦੇ ਮਜ਼ਬੂਤ ਜਨਅਧਾਰ ਵਾਲੇ ਵਿਧਾਨ ਸਭਾ ਸਪੀਕਰ ਰਾਣਾ ਕੰਵਰ ਪਾਲ ਸਿੰਘ, ਗੜ੍ਹਸ਼ੰਕਰ ਤੋ 2 ਵਾਰ ਵਿਧਾਇਕ ਰਹੇ ਤੇ ਸੂਬਾ ਜਰਨਲ ਸਕੱਤਰ ਲਵ ਕੁਮਾਰ ਗੋਲਡੀ ਅਤੇ ਹੁਸ਼ਿਆਰਪੁਰ ਤੋ ਲੋਕ ਸਭਾ ਮੈਂਬਰ ਰਹੇ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਵੀ ਵਿਚਾਰ ਕਰ ਸਕਦੀ ਹੈ। ਰਾਣਾ ਕੰਵਰ ਪਾਲ ਸਿੰਘ ਦਾ ਹਲਕੇ ਅੰਦਰ ਮਜ਼ਬੂਤ ਜੰਨਅਧਾਰ ਤਾਂ ਹੈ ਹੀ ਤੇ ਉਹ ਚੰਗੇ ਬੋਲਣ ਵਾਲੇ ਨੇਤਾ ਕਾਰਨ ਕਿਟ ਉਹਨਾ ਦੇ ਹਿੱਸਾ ਆ ਸਕਦੀ ਹੈ। ਲਵ ਕੁਮਾਰ ਗੋਲਡੀ ਦੀ ਹਲਕੇ ਵਿੱਚ ਪੈਂਦੇ ਸਾਰੇ ਵਿਧਾਨ ਸਭਾ ਹਲ਼ਕਿਆ ਵਿੱਚ ਸੀਨੀਅਰ ਅਤੇ ਜੂਨੀਅਨ ਨੇਤਾਵਾਂ ਅਤੇ ਵਿਧਾਇਕਾ ਨਾਲ ਚੰਗੇ ਸਬੰਧ ਹੋਣ ਕਾਰਨ ਕਿਸੇ ਨੂੰ ਵੀ ਉਹਨਾ ਦੇ ਨਾਮ ਤੇ ਇਤਰਾਜ਼ ਨਹੀਂ ਹੋ ਸਕਦਾ ਅਤੇ ਰਾਜਨੀਤੀ ਵਿੱਚ ਸਰੀਫ ਨੇਤਾ ਹੋਣ ਕਾਰਨ ਹਾਈਕਮਾਂਡ ਦੀ ਪਸੰਦ ਹੋ ਸਕਦੇ ਹਨ।

Leave a Reply

Your email address will not be published. Required fields are marked *

%d bloggers like this: