ਲੋਕ ਸਭਾ ਮੈਬਰ ਚੰਦੂਮਾਜਰਾ ਦਾ 7 ਅਪ੍ਰੈਲ ਨੂੰ ਹੋਵੇਗਾ ਵਿਸੇਸ ਸਨਮਾਨ

ss1

ਲੋਕ ਸਭਾ ਮੈਬਰ ਚੰਦੂਮਾਜਰਾ ਦਾ 7 ਅਪ੍ਰੈਲ ਨੂੰ ਹੋਵੇਗਾ ਵਿਸੇਸ ਸਨਮਾਨ
ਇਲਾਕੇ ਦੀ ਸੰਗਤ ਵਧੀਆ ਸੰਸਦ ਮੈਬਰ ਦੇ ਤੌਰ ਤੇ ਕਰੇਗੀ ਉਨਾ ਦਾ ਸਨਮਾਨ: ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ 2 ਅਪ੍ਰੈਲ (ਦਵਿੰਦਰਪਾਲ ਸਿੰਘ/ ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਤੋ ਮੈਬਰ ਲੋਕ ਸਭਾ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇਸ਼ ਦੀ ਵਕਾਰੀ ਸੰਸਥਾ ਫੇਮ ਇੰਡੀਆ ਵਲੋ ਕਰਵਾਏ ਗਏ ਸਰਵੇਖਣ ਦੋਰਾਨ ਵਧੀਆ ਸੰਸਦ ਮੈਬਰ ਐਲਾਨੇ ਜਾਣ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੀ ਸੰਗਤ ਵਲੋ 7 ਅਪ੍ਰੈਲ ਨੂੰ ਉਨਾ ਦਾ ਵਿਸੇਸ ਸਨਮਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਇੱਕ ਮੀਟਿੰਗ ਤੋ ਬਾਅਦ ਕੀਤਾ।

   ਉਨਾ ਕਿਹਾ ਕਿ ਪ੍ਰੋ.ਚੰਦੂਮਾਜਰਾ ਵਲੋ ਸਵੇਰੇ 9 ਵਜੇ ਸਾਰਿਆ ਤੋ ਪਹਿਲਾ ਸੁਕਰਾਨੇ ਵਜੋ ਮੱਥਾ ਟੇਕਿਆ ਜਾਵੇਗਾ। ਇਸ ਤੋ ਬਾਅਦ ਮਾਤਾ ਨਾਨਕੀ ਨਿਵਾਸ ਵਿਖੇ ਇੱਕ ਸਮਾਗਮ ਤੋ ਬਾਅਦ ਇਲਾਕੇ ਵਲੋ ਉਨਾ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਈ ਚਾਵਲਾ ਨੇ ਕਿਹਾ ਕਿ ਪ੍ਰੋ.ਚੰਦੂਮਾਜਰਾ ਆਪਣੇ ਚਾਰ ਸਾਲਾ ਦੇ ਕਾਰਜਕਾਲ ਦੌਰਾਨ ਰਿਕਾਰਡ ਕਾਰਜ ਕੀਤੇ ਹਨ ਜ਼ੋ ਕਿਸੇ ਵੀ ਸੰਸਦ ਮੈਬਰ ਵਲੋ ਨਹੀ ਕੀਤੇ ਗਏ ਅਤੇ ਉਹ ਪੰਜਾਬ ਦੇ ਇਸ ਐਵਾਰਡ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਲੋਕ ਸਭਾ ਮੈਬਰ ਬਣ ਗਏ ਹਨ। ਇਸ ਮੋਕੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਪਰਮਜੀਤ ਸਿੰਘ ਸਰੋਆ, ਮੇੈਨੇਜਰ ਰਣਜੀਤ ਸਿੰਘ, ਰਣਵੀਰ ਸਿੰਘ ਕਲੋਤਾ, ਸਾਬਕਾ ਪ੍ਰਧਾਨ ਰਾਮ ਸਿੰਘ, ਮਨਜੀਤ ਸਿੰਘ ਬਾਸੋਵਾਲ, ਜਰਨੈਲ ਸਿੰਘ ਸੂਰੇਵਾਲ, ਸਤਨਾਮ ਸਿੰਘ ਝੱਜ, ਨਿਰਮਲ ਸਿੰਘ ਹਰੀਵਾਲ, ਗੁਰਬਚਨ ਸਿੰਘ ਲੋਦੀਪੁਰ, ਸੰਦੀਪ ਸਿੰਘ ਕਲੋਤਾ, ਦਵਿੰਦਰ ਸਿੰਘ, ਠੇਕੇਦਾਰ ਜਰਨੈਲ ਸਿੰਘ, ਤਾਰਾ ਸਿੰਘ ਬੁਰਜ, ਗੁਲਜਾਰ ਸਿੰਘ ਬੁਰਜ, ਐਡਵੋਕੇਟ ਹਰਦੇਵ ਸਿੰਘ ਹੈਪੀ, ਲਵਪ੍ਰੀਤ ਸਿੰਘ ਪ੍ਰਚਾਰਕ, ਮਨਿੰਦਰਪਾਲ ਸਿੰਘ ਮਨੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *