Tue. Jul 23rd, 2019

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 91 ਸੀਟਾਂ ਤੇ ਮਤਦਾਨ ਜਾਰੀ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 91 ਸੀਟਾਂ ਤੇ ਮਤਦਾਨ ਜਾਰੀ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ”ਚ ਵੀਰਵਾਰ ਨੂੰ 20 ਸੂਬਿਆਂ ਦੀ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮਤਦਾਨ ਸਵੇਰੇ 7 ਵਜੇ ਤੋਂ ਜਾਰੀ ਹੈ ਅਤੇ ਸ਼ਾਮ 6 ਵਜੇ ਤੱਕ ਚੱਲੇਗਾ। ਪਹਿਲੇ ਪੜਾਅ ”ਚ 14 ਕਰੋੜ ਤੋਂ ਵੱਧ ਵੋਟਰ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਣਗੇ। ਮਤਦਾਨ ਲਈ ਕੁੱਲ 1,70,664 ਪੋਲਿੰਗ ਬੂਥ ਬਣਾਏ ਗਏ ਹਨ। ਪਹਿਲੇ ਪੜਾਅ ”ਤੇ ਤਹਿਤ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ”ਤੇ ਵੋਟਿੰਗ ਹੋਵੇਗੀ।

ਇਸ ਤੋਂ ਇਲਾਵਾ ਆਸਾਮ ਦੀਆਂ 5, ਬਿਹਾਰ ਦੀਆਂ 4, ਛੱਤੀਸਗੜ੍ਹ ਦੀ 1, ਜੰਮੂ-ਕਸ਼ਮੀਰ ਦੀਆਂ 2, ਮਹਾਰਾਸ਼ਟਰ ਦੀਆਂ 7, ਮਨੀਪੁਰ ਦੀਆਂ 2, ਮੇਘਾਲਿਆ ਦੀਆਂ 2, ਨਾਗਾਲੈਂਡ-ਮਿਜ਼ੋਰਮ ਦੀ 1-1, ਤੇਲੰਗਾਨਾ ਦੀਆਂ 17, ਉੱਤਰ ਪ੍ਰਦੇਸ਼ ਦੀਆਂ 8, ਉਤਰਾਖੰਡ ਦੀਆਂ 5 ਅਤੇ ਪੱਛਮੀ ਬੰਗਾਲ ਦੀਆਂ 2 ਸੀਟਾਂ ”ਤੇ ਵੋਟਿੰਗ ਹੋਵੇਗੀ। ਮਹਾਰਾਸ਼ਟਰ ਦੀ ਨਾਗਪੁਰ ਸੀਟ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ, ਚੰਦਰਪੁਰ ਤੋਂ ਰਾਜਮੰਤਰੀ ਹੰਸਰਾਜ ਅਹੀਰ, ਜੰਮੂ ਦੇ ਉੱਧਮਪੁਰ ਤੋਂ ਪੀਐੱਮਓ ”ਚ ਰਾਜਮੰਤਰੀ ਜਿਤੇੰਦਰ ਸਿੰਘ, ਅਰੁਣਾਚਲ ਪੱਛਮ ਤੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਣ ਰਿਜੀਜੂ, ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਕੇਂਦਰੀ ਰਾਜਮੰਤਰੀ ਸਤਿਆਪਾਲ ਸਿੰਘ, ਗਾਜ਼ੀਆਬਾਦ ਤੋਂ ਕੇਂਦਰੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਅਤੇ ਗੌਤਮ ਬੁੱਧ ਨਗਰ ਤੋਂ ਮਹੇਸ਼ ਸ਼ਰਮਾ ਆਪਣੀ ਕਿਸਮਤ ਆਜਮਾ ਰਹੇ ਹਨ।

Leave a Reply

Your email address will not be published. Required fields are marked *

%d bloggers like this: