Fri. Sep 20th, 2019

ਲੋਕ ਸਭਾ ਚੋਣਾਂ ‘ਚ ਤੈਅ ਰਾਸ਼ੀ ਤੋਂ ਵੱਧ ਖਰਚ ਕਰ ਕੇ ਬੁਰੇ ਫਸੇ ਸੰਨੀ ਦਿਓਲ

ਲੋਕ ਸਭਾ ਚੋਣਾਂ ‘ਚ ਤੈਅ ਰਾਸ਼ੀ ਤੋਂ ਵੱਧ ਖਰਚ ਕਰ ਕੇ ਬੁਰੇ ਫਸੇ ਸੰਨੀ ਦਿਓਲ

ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਹਲਕੇ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਬੇਸ਼ੱਕ ਜਿੱਤ ਗਏ ਹਨ, ਪਰ ਵਿਵਾਦ ਹਾਲੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ ਹਨ । ਹੁਣ ਸੰਨੀ ਦਿਓਲ ਚੋਣ ਕਮਿਸ਼ਨ ਦੇ ਰਾਡਾਰ ‘ਤੇ ਹਨ । ਦਰਅਸਲ, ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਖਰਚਾ ਉਨ੍ਹਾਂ ਵੱਲੋਂ ਤੈਅ ਕੀਤੀ ਗਈ ਰਾਸ਼ੀ ਤੋਂ ਜਿਆਦਾ ਹੈ । ਜਿਸ ਕਾਰਨ ਚੋਣ ਕਮਿਸ਼ਨ ਵੱਲੋਂ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ । ਦਰਅਸਲ, ਚੋਣ ਕਮਿਸ਼ਨ ਵੱਲੋਂ ਲੋਕਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਕੁੱਲ ਖਰਚੇ ਦੀ ਸੀਮਾ 70 ਲੱਖ ਰੁਪਏ ਤੈਅ ਕੀਤੀ ਗਈ ਸੀ । ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਵੀ ਇਹ ਸਾਫ਼ ਕਿਹਾ ਗਿਆ ਸੀ ਕਿ ਜੋ ਕਿ ਇਸ ਤੋਂ ਵੱਧ ਰਾਸ਼ੀ ਖਰਚ ਕਰੇਗਾ, ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ।

ਇਸ ਮਾਮਲੇ ਵਿੱਚ ਗੁਰਦਾਸਪੁਰ ਹਲਕੇ ਤੋਂ ਚੋਣਾਂ ਜਿੱਤ ਚੁੱਕੇ ਸੰਨੀ ਦਿਓਲ ਦਾ ਕੁੱਲ ਖਰਚਾ 86 ਲੱਖ ਤੋਂ ਜਿਆਦਾ ਪਾਇਆ ਗਿਆ ਹੈ । ਜਿਸ ਕਾਰਨ ਸੰਨੀ ਦਿਓਲ ਤੋਂ ਇਸ ਸਾਰੇ ਖਰਚੇ ਦਾ ਹਿਸਾਬ ਮੰਗਿਆ ਗਿਆ ਹੈ । ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸੰਸਦੀ ਹਲਕੇ ਅੰਦਰ ਖੜ੍ਹੇ 15 ਉਮੀਦਵਾਰਾਂ ਵੱਲੋਂ ਚੋਣ ਸਮੇਂ ਕੀਤੇ ਗਏ ਖਰਚੇ ਦਾ ਹਿਸਾਬ ਕਿਤਾਬ ਇਕੱਤਰ ਕੀਤਾ ਜਾ ਰਿਹਾ ਹੈ। ਖਰਚਾ ਅਬਜ਼ਰਬਰ ਗੁਰਦਾਸਪੁਰ ਵਿੱਚ ਸਾਰੇ ਖਰਚਿਆਂ ਦੀ ਨਜ਼ਰਸਾਨੀ ਕਰ ਰਹੇ ਹਨ।

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਚੋਣ ਪ੍ਰਚਾਰ 17 ਮਈ ਦੀ ਸ਼ਾਮ ਨੂੰ 5 ਵਜੇ ਖਤਮ ਹੋ ਗਿਆ ਸੀ ਤੇ 18 ਮਈ ਤੱਕ ਸਨੀ ਦਿਓਲ ਦਾ ਖਰਚਾ 70 ਲੱਖ ਤੋਂ ਟੱਪ ਗਿਆ ਸੀ । ਇਸ ਬਾਰੇ ਸੰਸਦੀ ਚੋਣ ਰਿਟਰਨਿੰਗ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਨੀ ਦਿਓਲ ਨੂੰ 24 ਮਈ ਨੂੰ ਨੋਟਿਸ ਵੀ ਭੇਜਿਆ ਸੀ ਕਿ ਤੁਹਾਡਾ ਖਰਚਾ 70 ਲੱਖ ਟੱਪ ਗਿਆ ਹੈ।

ਪਠਾਨਕੋਟ ਜਿਲ੍ਹੇ ਦੇ ਏਆਰਓ ਵੱਲੋਂ ਦਿੱਤੇ ਗਏ ਡਾਟਾ ਵਿੱਚ ਵੀ ਹੀ ਦਿਖਾਈ ਦੇ ਰਿਹਾ ਹੈ । ਸੰਨੀ ਦਿਓਲ ਵੱਲੋਂ 86 ਲੱਖ ਤੋਂ ਜਿਆਦਾ ਖਰਚ ਕਰਨ ਦੇ ਸਵਾਲ ‘ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਫਿਲਹਾਲ ਇਹ ਮਾਮਲਾ ਪ੍ਰੋਸੈੱਸ ਵਿੱਚ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ ਵਿੱਚ ਡਿਟੇਲ ਫਾਈਨਲ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

%d bloggers like this: