ਲੋਕ ਮੁੱਦੇ

ss1

ਲੋਕ ਮੁੱਦੇ

ਲੰਬੀ ਲਾਇਨ ਚ ਲੱਗ ਕੇ
ਲਈ ਪਰਚੀ ਤੇ
ਦਵਾਈ ਤਾਂ ਲਿਖੀ ਜਾਂਦੀ ਹੈ
ਪਰ ਮਿਲਦੀ ਨਹੀਂ
ਚਿੱਟੇ ਹਸਪਤਾਲਾਂ ਚੋਂ
ਆਪਣੇ ਬੱਚੇ ਨਹੀਂ ਭੇਜਦੇ ਅਧਿਆਪਕ
ਲੀਡਰ ਤਾਂ ਕਿੱਥੋਂ ਭੇਜਣ
ਇੱਟਾਂ ਰੋੜਿਆਂ ਦੇ ਬਣੇ ਸਕੂਲਾਂ ਚ
ਐੱਕਸ.ਵਾਈ.ਜ਼ੈੱਡ ਦੇ ਚੱਕਰਾਂ ਚ
ਸੁਰੱਖਿਆ ਕਰਮੀ ਨਹੀਂ ਬੱਚਦੇ
ਜੋ ਰਾਹ ਜਾਂਦੇ ਦੀ ਜਾਨ ਬਚਾ ਸਕਣ
ਕਿਸੇ ਅਣਹੋਣੀ ਤੋਂ
ਰੁਜ਼ਗਾਰ ਦੇ ਮੌਕੇ ਵਾਧੂ ਹੋਣ
ਜੇ ਸੋਚਿਆ ਜਾਵੇ
ਢਿੱਡ ਭਰਨ ਤੋਂ ਵੱਧ ਕੇ
ਲੀਡਰਾਂ ਤਰਫ਼ੋਂ
ਪਰ ਅਮਰੂਦਾਂ ਵਾਂਗ ਨੇ
ਲੋਕਤੰਤਰ ਦੇ ਮੇਲੇ ਚ
ਸਾਡੇ ਲੋਕ ਲੀਡਰਾਂ ਲਈ
ਤੇ ਮੇਲੇ ਚ
ਅਮਰੂਦਾਂ ਨੂੰ ਕੌਣ ਪੁੱਛਦਾ
ਧਰਮਾਂ ਦੇ,ਜਾਤਾਂ ਦੇ
ਅਖੌਤੀ ਮੁੱਦਿਆਂ ਦੇ ਨਾਂ ਤੇ
ਲੋਕਾਂ ਦੇ ਹੱਡਾਂ ਦੀ ਧੂਣੀ ਤੇ
ਵੋਟਾਂ ਸੇਕਦੇ ਲੀਡਰ
ਕਿੱਥੋਂ ਸੋਚਣਗੇ
ਸਿਹਤ, ਸਿੱਖਿਆ, ਸੁਰੱਖਿਆ
ਤੇ ਰੁਜ਼ਗਾਰ ਬਾਰੇੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰਬਰ : 092560-66000

Share Button

Leave a Reply

Your email address will not be published. Required fields are marked *