ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਗੋਡੇ ਤੇ ਲੱਗੀ ਸੱਟ

ss1

ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਗੋਡੇ ਤੇ ਲੱਗੀ ਸੱਟ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਯੂਥ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ ਸੇਖੋਂ

18-3418-34ਸ਼੍ਰੀ ਅਨੰਦਪੁਰ ਸਾਹਿਬ, 17 ਜੂਨ (ਪ੍ਰਿੰਸ): ਪੰਜਾਬ ਦੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੋਡੇ ਤੇ ਸੱਟ ਲਗ ਗਈ ਜਿਸ ਕਰਕੇ ਉਨਾਂ ਨੂੰ ਇਲਾਜ ਲਈ ਸਥਾਨਕ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਵਿਖੇ ਲਿਆਊਂਦਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦੱਲ ਦੇ ਚਲ ਰਹੇ ਕੈਂਪ ਦੋਰਾਨ ਉਹ ਵਿਸ਼ੇਸ਼ ਤੋਰ ਤੇ ਯੂਥ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਉਨਾਂ ਯੂਥ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਜਿਉਂ ਹੀ ਉਹ ਸੰਬੋਧਨ ਕਰਕੇ ਸਟੇਜ ਤੋ ਥੱਲੇ ਉਤਰਨ ਲੱਗੇ ਤਾਂ ਉਨਾਂ ਦਾ ਪੈਰ ਸਲਿਪ ਹੋ ਗਿਆ ਤੇ ਉਹ ਗਿਰ ਗਏ। ਸੇਖੋਂ ਨੂੰ ਤੁਰੰਤ ਵਿਰਾਸਤ ਏ ਖਾਲਸਾ ਦੇ ਕਾਰਜਕਾਰੀ ਇੰਜਨੀਅਰ ਭੁਪਿੰਦਰ ਸਿੰਘ ਚਾਨਾ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨਅਰ ਇੰਦਰਜਤ ਸਿੰਘ ਨੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਉਂਦਾ ਅਤੇ ਐਮਰਜੈਂਸੀ ਵਿਚ ਦਾਖਲ ਕਰਵਾਇਆ। ਜਿਥੇ ਸੀਨੀਅਰ ਮੈਡੀਕਲ ਅਫਸਰ ਸੁਨੀਤਾ ਨੱਢਾ, ਡਾ:ਰਣਵੀਰ ਸਿੰਘ, ਡਾ:ਸਵਰਨਜੀਤ ਸਿੰਘ ਆਦਿ ਟੀਮ ਨੇ ਉਨਾਂ ਦਾ ਚੈਕਅਪ ਕੀਤਾ। ਮੁੱਢਲੀ ਸਹਾਇਤਾ ਤੋ ਬਾਅਦ ਉਹ ਆਪ ਤੁਰ ਕੇ ਗੱਡੀ ਤੱਕ ਆਏ ਤੇ ਚਲੇ ਗਏ। ਮੋਕੇ ਤੇ ਐਸ ਡੀ ਐਮ ਅਮਰਜੀਤ ਬੈਂਸ ਵੀ ਤੁਰੰਤ ਪਹੁੰਚ ਗਏ।

Share Button

Leave a Reply

Your email address will not be published. Required fields are marked *