ਲੋਕ ਗੀਤ

ss1

ਲੋਕ ਗੀਤ

ਠੰਢੀ ਸਰਦ ਕੋਠੜੀ ਖੋਲਾਂ, ਅੱਜ ਮੇਰਾ ਵੀਰ ਆਉਗਾ।
ਕਿਤੇ ਬੋਲ ਵੇ ਸਰਵਣਾ ਵੀਰਾ, ਹਾਕਾਂ ਮਾਰਾ ਛੱਤ ‘ਤੇ ਖੜੀ।
ਬੋਤਾ ਵੀਰ ਦਾ ਨਜ਼ਰ ਨਾ ਆਵੇ, ਉੱਡਦੀ ਧੂੜ ਦਿਸੇ।
ਕੰਨੀਂ ਨੱਤੀਆਂ ਸੰਧੂਰੀ ਸਿਰ ਸਾਫ਼ਾ, ਨੀ ਔਹ ਵੀਰ ਮੇਰਾ ਕੁੜੀਓ।
ਤੇਰੇ ਬੈਠਣੇ ਨੂੰ ਪੰਲੰਘ ਨਵਾਰੀ, ਹੱਥ ਨਾਲ਼ ਝੱਲਾਂ ਪੱਖੀਆਂ।
ਤੇਰੇ ਬੋਤੇ ਨੂੰ ਗੰਵਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ।
ਦੁੱਧ, ਘਿਉ ਤੇ ਸ਼ੱਕਰ ਵਿੱਚ ਪਾਈ, ਆਹ ਲੈ ਵੀਰਾ ਖਾ ਲੈ ਸੇਵੀਆਂ।
ਸ਼ੱਕਾਂ ਪੂਰਦੇ ਅੰਮਾ ਦੇ ਜਾਏ, ਚਾਚੇ ਤਾਏ ਮਤਲਬ ਦੇ।
ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿ ਜਾਈਂ ਵੀਰਨਾ।
ਪੰਜ ਭਾਈਆਂ ਦੀ ਭੈਣ ਮੈਂ ਤੁਹਾਡੀ, ਮੈਨੂੰ ਕੀ ਹੋਰ ਰੱਬ ਚਾਹੀਦਾ।
ਸਹੁੰ ਰੱਬ ਦੀ ਤੈਨੂੰ `ਦਾਤੇਵਾਸੀਆ` ਹੱਸਦਾ ਤੂੰ ਰਹੇਂ ਵਸਦਾ।

ਅਮਨ ਦਾਤੇਵਾਸੀਆ
94636-09540

Share Button

Leave a Reply

Your email address will not be published. Required fields are marked *