ਲੋਕ ਗਾਇਕੀ ਵਿਚ ਉੱਭਰਦਾ ਸਿਤਾਰਾ ਅਤੇ ਪੰਜਾਬੀ ਗਾਇਕੀ ਦੀ ਸ਼ਾਨ: ਪੰਮੀ ਸੈਣੀ

ss1

ਲੋਕ ਗਾਇਕੀ ਵਿਚ ਉੱਭਰਦਾ ਸਿਤਾਰਾ ਅਤੇ ਪੰਜਾਬੀ ਗਾਇਕੀ ਦੀ ਸ਼ਾਨ: ਪੰਮੀ ਸੈਣੀ

ਅੱਜ ਦੇ ਦੌਰ ਦੀ ਗਾਇਕੀ ਵਿੱਚ ਅਣਗਿਣਤ ਗਾਇਕ ਅਜਿਹੇ ਹਨ। ਜਿੰਨਾ ਦਾ ਸੁਰਤਾਲ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ। ਅਜਿਹੇ ਗਾਇਕ ਅੱਜ ਦੇ ਸਮੇ ਵਿੱਚ ਹਿੱਟ ਵੀ ਹਨ। ਪਰ ਇਹੋ ਜਿਹੀ ਕਾਲੀ ਹਨੇਰੀ ਵਿੱਚ ਕੁਝ ਅਜਿਹੇ ਸਿੱਖਿਅਤ ਤੇ ਸੁਰੀਲੇ ਗਾਇਕ ਵੀ ਹਨ। ਜਿਨਾ ਨੇ ਕਿ ਪੰਜਾਬੀ ਗਾਇਕੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ ਜਿਨਾਂ ਵਿੱਚੋਂ ਇੱਕ ਨਾਮ ਗਾਇਕ ਪੰਮੀ ਸੈਣੀ ਦਾ ਵੀ ਆਉਂਦਾ ਹੈ। ਸ਼੍ਰੀ ਆਨੰਦਪੁਰ ਸਾਹਿਬ ਦੇ ਨਜਦੀਕੀ ਪਿੰਡ ਨਿੱਕੂਵਾਲ ਦਾ ਜੰਮਪਲ ਪਿਤਾ ਸ੍ਰੀ ਧਿਆਨ ਸਿੰਘ ਤੇ ਮਾਤਾ ਸੁਰਜੀਤ ਕੌਰ ਦਾ ਲਾਡਲਾ ਪੰਮੀ ਸੈਣੀ ਜਿੱਥੇ ਗਾਇਕੀ ਦੀਆਂ ਪੌੜੀਆਂ ਚੜਦਾ ਜਾ ਰਿਹਾ ਹੈ ਉੱਥੇ ਆਪਣੇ ਪਿੰਡ ਨਿੱਕੂਵਾਲ ਦਾ ਨਾਮ ਰੌਸ਼ਨ ਕਰ ਰਿਹਾ ਹੈ। ਕਿਸਾਨੀ ਪਰਿਵਾਰ ਚ ਜਨਮਿਆ ਪੰਮੀ ਸੈਣੀ ਦਾ ਰੁਝਾਨ ਸੁਰੂ ਤੋ ਹੀ ਸੰਗੀਤ ਵੱਲ ਸੀ। ਧਾਰਮਿਕ ਤੇ ਸੱਭਿਆਚਾਰਕ ਗਤੀਵਿਧੀਆ ਵਿੱਚ ਸਮੂਲੀਅਤ ਕਰਦਾ ਕਰਦਾ ਕਦੋਂ ਪਰਪੱਕ ਗਾਇਕ ਬਣ ਗਿਆ ਜਿਸ ਦੀ ਗਵਾਹੀ ਉਸ ਦੇ ਪਲੇਠੇ ਗੀਤ ਸਾਹ ਨੇ ਭਰੀ ਹੈ। ਬਹੁ ਕਲਾਵਾਂ ਦਾ ਸੁਮੇਲ ਪੰਮੀ ਜਿੱਥੇ ਇੱਕ ਗਾਇਕ ਹੈ ਉੱਥੇ ਇੱਕ ਵਧੀਆ ਗੀਤਕਾਰ ਤਬਲਾ ਵਾਦਕ ਢਾਡੀ ਵੀ ਹੈ ਤੇ ਆਪਣੇ ਟੇਲੈਂਟ ਨੂੰ ਬਾਖੂਬੀ ਨਿਭਾੳਂਦਾ ਵੀ ਹੈ। ਪੰਮੀ ਸੈਣੀ ਨੇ ਗਾਇਕੀ ਵਿੱਚ ਪੈਰ ਬਕਾਇਦਾ ਸਿੱਖ ਕੇ ਧਰਿਆ ਹੈ । ਬੰਨਗੜ ਘਰਾਣੇ ਦੇ ਜਨਾਬ ਰਸੀਦ ਅਹਿਮਦ ਗਾਂਧੀ ਜੀ ਦਾ ਸਾਗਿਰਦ ਪੰਮੀ ਤਬਲਾ ਉਸਤਾਦ ਬਲਜੀਤ ਸਿੰਘ ਵਿੱਕੀ, ਢੱਡ ਉਸਤਾਦ ਜਗਤ ਸਿੰਘ ਅਸਮਾਨਪੁਰੀ ਗੀਤਕਾਰੀ ਵਿੱਚ ਜੱਗਾ ਨਿੱਕੂਵਾਲ ਨੂੰ ਵੀ ਆਪਣਾ ਉਸਤਾਦ ਮੰਨਦਾ ਹੈ। ਜਿਨਾ ਕਰਕੇ ਪੰਮੀ ਨੇ ਬਹੁ ਕਲਾਵਾਂ ਵਿੱਚ ਸੰਪੂਰਨਤਾ ਹਾਸਿਲ ਕੀਤੀ ਜਿਸ ਦੀ ਮਿਸਾਲ ਸਾਹ ਗੀਤ ਨਾਲ ਤੁਹਾਡੇ ਸਾਹਮਣੇ ਹੈ।
ਪੰਮੀ ਸੈਣੀ ਪੜਾਈ ਪੱਖੋ ਬੀ ਏ ਆਰਟਸ, ਬੀ ਏ ਮਿਊਜਿਕ। ਗਿਆਨੀ, ਪਾਸ ਹੈ। ਭਵਿੱਖ ਵਿੱਚ ਪੰਮੀ ਕੁਝ ਡਿਊਟ ਤੇ ਸਿੰਗਲ ਟਰੈਕ ਲੈਕੇ ਆ ਰਿਹਾ ਹੈ ਜਿਨਾ ਤੇ ਪੰਮੀ ਨੂੰ ਬਹੁਤ ਉਮੀਦਾਂ ਹਨ। ਰੱਬ ਕਰਕੇ ਪੰਮੀ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰੇ।

ਦਵਿੰਦਰਪਾਲ ਸਿੰਘ
ਵਿਸ਼ੇਸ਼ ਪ੍ਰਤੀਨਿੱਧ ਸ਼੍ਰੀ ਅਨੰਦਪੁਰ ਸਾਹਿਬ
ਮੋਬ:9915713231
ਈ ਮੇਲ-: davinderpals90@gmail.com

Share Button

Leave a Reply

Your email address will not be published. Required fields are marked *