Mon. May 27th, 2019

ਲੋਕ ਗਠਜੋੜ ਦੀਆਂ ਨੀਤੀਆਂ ਤੋਂ ਖੁਸ਼ : ਸੇਖਵਾਂ

ਲੋਕ ਗਠਜੋੜ ਦੀਆਂ ਨੀਤੀਆਂ ਤੋਂ ਖੁਸ਼ : ਸੇਖਵਾਂ

ਧਾਰੀਵਾਲ : ਮਸੀਹ ਲੋਕ ਸੇਵਾ ਦਲ ਦੀ ਵਿਸ਼ੇਸ ਮੀਟਿੰਗ ਐੱਨਆਰਆਈ ਦਿਲਬਰ ਮਸੀਹ ਦੇ ਪ੫ਬੰਧਾਂ ਹੇਠ ਮਾਡਲ ਟਾਊਨ ਵਿਖੇ ਹੋਈ ਜਿਸ ‘ਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੫ਕਾਸ਼ ਸਿੰਘ ਬਾਦਲ ਵੱਲੋਂ ਆਪਣੇ ਰਾਜਕਾਲ ਸਮੇਂ ਪ੍ਰਭੂ ਇਯਸੂ ਮਸੀਹ ਦਾ ਦਿਹਾੜਾ ਸਰਕਾਰੀ ਪੱਧਰ ‘ਤੇ ਹਰ ਸਾਲ ਮਨਾਉਣਾ ਮਸੀਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰੇ ਨੂੰ ਐੱਸਸੀ ਵਰਗ ਵਾਲੀਆਂ ਸਹੂਲਤਾਂ ਜਿਵੇਂ ਲੜਕੀਆਂ ਦੇ ਵਿਆਹ ‘ਤੇ ਸ਼ਗੁਨ ਸਕੀਮ, ਬਿਜਲੀ ਬਿੱਲਾਂ ‘ਚੋਂ ਰਿਆਤਾਂ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਆਟਾ ਦਾਲ ਸਕੀਮ ਆਦਿ ਲੋਕ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੇ ਹਨ ਤੇ ਇਹ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਸਤੰਸ਼ਟ ਹਨ। ਮੀਟਿੰਗ ਦੌਰਾਨ ਐੱਨਆਰਆਈ ਦਿਲਬਰ ਮਸੀਹ ਨੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਸੀਹ ਲੋਕ ਸੇਵਾ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ ਤੇ ਆਉਂਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਪਾਰਟੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਅੰਦਰ ਭੇਜਾਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਜਨਰਲ ਸੱਕਤਰ ਸੁਖਪ੫ੀਤ ਸਿੰਘ ਚਾਹਲ, ਪ੫ਧਾਨ ਰੌਕੀ ਸੂਦ, ਧੰਮਾ ਮਸੀਹ ਕੋਟ ਸੰਤੋਖ ਰਾਏ, ਲਖਬੀਰ ਮਸੀਹ, ਸਲੈਤੀ ਮਸੀਹ, ਬਿਟੂ ਮਸੀਹ, ਮਨੇਸੀਅਲ, ਮੰਗਤ ਰਾਮ, ਸਤੀਸ਼ ਕੁਮਾਰ, ਸਨੀ, ਦੇਵਾਨੰਦ ਤੇ ਵਿਸ਼ਾਲ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: