ਲੋਕ ਆਪਣੇ ਦਮ ‘ਤੇ ਉਠਾਉਣ ਬਿਟਕੁਆਇਨ ਦਾ ਜ਼ੋਖਮ : ਅਰੁਣ ਜੇਤਲੀ

ss1

ਲੋਕ ਆਪਣੇ ਦਮ ‘ਤੇ ਉਠਾਉਣ ਬਿਟਕੁਆਇਨ ਦਾ ਜ਼ੋਖਮ : ਅਰੁਣ ਜੇਤਲੀ

ਅੱਜ ਸਰਕਾਰ ਨੇ ਇੱਕ ਵਾਰ ਫਿਰ ਆਪਣਾ ਰੁੱਖ ਸਪੱਸ਼ਟ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਇਹ ਕਾਨੂੰਨੀ ਤੌਰ ‘ਤੇ ਮਾਨਤਾ ਨਹੀਂ ਹੈ ਅਤੇ ਸਰਕਾਰ ਦੀ ਤਰਫ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਭਰਪਾਈ ਨਹੀਂ ਕੀਤੀ ਜਾਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਵਿੱਚ ਸਾਰੇ ਪ੍ਰਸ਼ਨਾਂ ਦੇ ਜਵਾਬ ਵਿੱਚ ਕਿਹਾ ਕਿ ਰਿਜਰਵ ਬੈਂਕ ਅਤੇ ਸਰਕਾਰ ਪਹਿਲੇ ਵੀ ਇਹ ਕਹਿ ਚੁੱਕੀ ਹੈ  ਅਤੇ ਅੱਜ ਫਿਰ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਬਿਟਕੁਆਇਨ ਵਰਗੀ ਆਭਾਸੀ ਮੁਦਰਾ ਕਾਨੂੰਨੀ ਰੂਪ ਵਿੱਚ ਮਾਨਤਾ ਪ੍ਰਾਪਤ ਨਹੀਂ ਹੈ ਅਤੇ ਸਰਕਾਰ ਦਾ ਇਸ ਮੁਦਰਾ ਨੂੰ ਬਣਾਉਣ ਦਾ ਕੋਈ ਵਿਚਾਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਧੋਖਾ ਖਾਣ ਵਾਲਿਆਂ ਨੂੰ ਸਰਕਾਰ ਕਿਸੇ ਤਰ੍ਹਾਂ ਦੀ ਭਰਪਾਈ ਨਹੀਂ ਕਰੇਗੀ ਅਤੇ ਇਸ ਮੁਦਰਾ ਵਿੱਚ ਵਿਵਹਾਰ ਕਰਨ ਵਾਲੇ ਲੋਕ ਖੁਦ ਹੀ ਇਸ ਦਾ ਜੋਖਮ ਉਠਾਉਣਗੇ। ਕ੍ਰਿਪਟੋ ਕਰੰਸੀ ਤੇ ਨਕੇਲ ਕੱਸਣ ਦੇ ਉਪਾਅ ਨਾਲ ਜੁੜੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਹੜਬੜੀ ਵਿੱਚ ਕੋਈ ਕਦਮ ਨਹੀਂ ਉਠਾਏਗੀ। ਇਨ੍ਹਾਂ ਮਾਮਲਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਲਈ ਆਰਥਿਕ ਵਿਭਾਗ ਦੀ ਅਗਵਾਈ ਵਿੱਚ ਇੱਕ ਮਾਹਰ ਸਮਿਤੀ ਦਾ ਗਠਨ ਕੀਤਾ ਗਿਆ ਹੈ ਜੋ ਸਮੁੱਚੇ ਵਿਸ਼ੇ ਦਾ ਅਧਿਐਨ ਕਰ ਰਹੀ ਹੈ। ਸਰਕਾਰ ਇਸ ਸਮਿਤੀ ਦੀ ਰਿਪੋਰਟ ਦਾ ਇੰਤਜਾਰ ਕਰ ਰਹੀ ਹੈ ਅਤੇ ਇਸ ਦੇ ਬਾਅਦ ਹੀ ਠੋਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਵਲ ਭਾਰਤ ਹੀ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰ ਰਿਹਾ ਹੈ। ਦੁਨੀਆਂ ਭਰ ਵਿੱਚ 785 ਤਰ੍ਹਾਂ ਦੀ ਕ੍ਰਿਪਟੋ ਕਰੰਸੀ ਹੈ ਜੋ ਵੱਖ-ਵੱਖ ਦੇਸ਼ਾਂ ਦੇ ਲਈ ਚਿੰਤਾ ਦਾ ਸਬਬ ਬਣੀ ਹੋਈ ਹੈ। ਸਰਕਾਰ ਇਨ੍ਹਾਂ ਦੇਸ਼ਾਂ ਵਿੱਚ ਕੀਤੇ ਜਾ ਰਹੇ ਉਪਾਅ ਦਾ ਵੀ ਅਧਿਐਨ ਕਰ ਰਹੀ ਹੈ ਅਤੇ ਉਸ ਦੇ ਬਾਅਦ  ਇਸ ਨਾਲ ਨਿਪਟਣ ਦੇ ਲਈ ਸਮੁਚਿਤ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *