ਲੋਕ ਅਦਾਲਤ ਵਲੋ ਐਚ.ਡੀ.ਐਫ.ਸੀ. ਬੈਕ ਨੂੰ 25 ਹਜਾਰ ਰੁਪਏ ਜੁਰਮਾਨਾ

ss1

ਲੋਕ ਅਦਾਲਤ ਵਲੋ ਐਚ.ਡੀ.ਐਫ.ਸੀ. ਬੈਕ ਨੂੰ 25 ਹਜਾਰ ਰੁਪਏ ਜੁਰਮਾਨਾ

ਸ਼੍ਰੀ ਅਨੰਦਪੁਰ ਸਾਹਿਬ 22 ਦਸੰਬਰ (ਸੁਖਦੇਵ ਸਿੰਘ ਨਿੱਕੂਵਾਲ): ਲੋਕ ਅਦਾਲਤ ਵੱਲੋ ਸਥਾਨਕ ਐਚ.ਡੀ.ਐਫ.ਸੀ. ਬੈਕ ਦੀ ਸ਼ਾਖਾ ਨੂੰ ਇੱਕ ਮਾਮਲੇ ਤਹਿਤ 25 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਹੈ ਅਤੇ 30 ਦਿਨਾ ਅੰਦਰ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ 9 ਫੀਸਦੀ ਵਿਆਜ ਸਮੇਤ ਰਾਸ਼ੀ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। ਐਡਵੋਕੇਟ ਹੇਮੰਤ ਚੋਧਰੀ ਨੇ ਦੱਸਿਆ ਕਿ ਪਿੰਡ ਨਿੱਕੂਵਾਲ ਦੇ ਰਾਮ ਆਸਰਾ ਪੁੱਤਰ ਭਗਤ ਰਾਮ ਵੱਲੋ 29 ਫਰਵਰੀ 2016 ਨੂੰ ਐਚ.ਡੀ.ਐਫ.ਸੀ. ਬੈਕ ਦੀ ਨੰਗਲ ਸੜਕ ਸਥਿਤ ਅਗੰਮਪੁਰ ਚੋਕ ਲਾਗੇ ਏ.ਟੀ.ਐਮ. ਮਸ਼ੀਨ ਦੀ ਵਰਤੋ ਕੀਤੀ ਗਈ ਸੀ ਜਿਸ ਵਿੱਚ ਉਹਨਾ ਆਪਣਾ ਯੂਕੋ ਬੈਕ ਦਾ ਏ.ਟੀ.ਐਮ. ਲਗਾ ਕੇ ਆਪਣੀ ਰਾਸ਼ੀ ਕਢਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਹਨਾ ਦਾ ਏ.ਟੀ.ਐਮ. ਉਕਤ ਮਸ਼ੀਨ ਵਿੱਚ ਫਸ ਗਿਆ। ਜਦੋ ਉਹ ਦੂਸਰੇ ਦਿਨ ਬੈਕ ਅਧਿਕਾਰੀਆ ਕੋਲ ਆਪਣਾ ਏ.ਟੀ.ਐਮ. ਮਸ਼ੀਨ ਵਿੱਚ ਫਸਿਆ ਹੋਇਆ ਏ.ਟੀ.ਐਮ. ਲੈਣ ਗਏ ਤਾਂ ਉਹਨਾ ਨੂੰ ਏ.ਟੀ.ਐਮ. ਨਹੀ ਦਿੱਤਾ ਗਿਆ। ਭਾਵੇ ਕਿ ਰਾਮ ਆਸਰਾ ਵੱਲੋ ਸਾਰੀਆ ਸ਼ਰਤਾ ਪੂਰੀਆ ਕੀਤੀਆ ਗਈਆ ਪਰੰਤੂ ਫਿਰ ਵੀ ਬੈਕ ਅਧਿਕਾਰੀਆ ਵੱਲੋ ਏ.ਟੀ.ਐਮ. ਦੇਣ ਤੋ ਆਨਾ ਕਾਨੀ ਦਿੱਤੀ ਗਈ। ਇਸ ਤੋ ਬਾਅਦ ਰਾਮ ਆਸਰਾ ਵੱਲੋ ਲੋਕ ਵਰਤੋ ਸੇਵਾਵਾ ਕਾਨੂੰਨ ਤਹਿਤ ਲੋਕ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਅਤੇ ਲਗਭਗ 9 ਮਹੀਨੇ ਦੀ ਕਾਨੂੰਨੀ ਪ੍ਰਕ੍ਰਿਆ ਤੋ ਬਾਅਦ ਐਚ.ਡੀ.ਐਫ.ਸੀ. ਬੈਕ ਨੂੰ ਜੁਰਮਾਨਾ ਕਰ ਦਿੱਤਾ ਗਿਆ। ਇਸ ਸਬੰਧੀ ਬੈਕ ਮੈਨੇਜਰ ਸੰਦੀਪ ਸਿੰਘ ਨੇ ਕਿਹਾ ਕਿ ਉਹਨਾ ਨੂੰ ਅਦਾਲਤੀ ਕਾਰਵਾਈ ਬਾਰੇ ਤਾ ਜਾਣਕਾਰੀ ਹੈ ਪੰਰਤੂ ਜੁਰਮਾਨੇ ਬਾਰੇ ਉਹਨਾ ਨੂੰ ਕੋਈ ਜਾਣਕਾਰੀ ਨਹੀ ਹੈ ਅਤੇ ਸਾਡਾ ਵਕੀਲ ਸਮੁੱਚੇ ਮਾਮਲੇ ਦੀ ਦੇਖਰੇਖ ਕਰ ਰਿਹਾ ਹੈ।

Share Button