ਲੋਕ ਅਦਾਲਤ ਦੌਰਾਨ ਕੀਤਾ 27 ਕੇਸਾ ਦਾ ਨਿਪਟਾਰਾ ਤੇ 66,99,712/- ਰੁਪਏ ਦੇ ਐਵਾਰਡ ਪਾਸ

ਲੋਕ ਅਦਾਲਤ ਦੌਰਾਨ ਕੀਤਾ 27 ਕੇਸਾ ਦਾ ਨਿਪਟਾਰਾ ਤੇ 66,99,712/- ਰੁਪਏ ਦੇ ਐਵਾਰਡ ਪਾਸ
ਝਗੜੇ ਮੁਕਾਓ, ਪਿਆਰ ਵਧਾਓ ਲੋਕ ਅਦਾਲਤਾਂ ਤੇ ਮਧਿਅਸਥਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਪਾਓ
ਮਹੀਨਾਵਰ ਕੌਮੀ ਲੋਕ ਅਦਾਲਤ ਦਾ ਆਯੋਜਨ

12-29 (2)
ਬਰਨਾਲਾ, 11 ਜੂਨ (ਨਰੇਸ਼ ਗਰਗ) ਕੋਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਮਾਣਯੋਗ ਜਸਟਿਸ ਐਸ.ਐਸ.ਸਾਰੌ, ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਦੀਆਂ ਹਦਾਇਤਾ ਅਨੁਸਾਰ ਅਤੇ ਸ੍ਰੀ ਹਰਪਾਲ ਸਿੰਘ, ਜਿਲਾ ਅਤੇ ਸੈਸ਼ਨਜ ਜੱਜ ਸਹਿਤ ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਨਿਗਰਾਨੀ ਹੇਠ ਮਹੀਨਾਵਰ ਕੌਮੀ ਲੋਕ ਅਦਾਲਤ ਦਾ ਆਯੋਜਨ ਜਿਲਾ ਕਚਿਹਰੀ ਕੰਪਲੈਕਸ ਬਰਨਾਲਾ ਵਿਖੇ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਐਮ ਏ ਟੀ ਸੀ ਅਤੇ ਬੀਮਾ ਕਲੇਮ ਕੇਸਾ ਨੂੰ ਨਿਪਟਾਉਣ ਲਈ ਸ੍ਰੀ ਹਰਪਾਲ ਸਿੰਘ ਉਹਨਾ ਦੇ ਨਾਲ ਮਾਸਟਰ ਚਰਨ ਦਾਸ ਸੋਸਲ ਵਰਕਰ ਅਤੇ ਸ੍ਰੀਮਤੀ ਸਸੀ ਸੋਬਤ ਸੋਸਲ ਵਰਕਰ ਦਾ ਬੈੱਚ ਸਥਾਪਿਤ ਕੀਤਾ ਗਿਆ।

ਇਸ ਲੋਕ ਅਦਾਲਤ ਵਿੱਚ ਕੇਸਾ ਦਾ ਨਿਪਟਾਰਾ ਦੋਵੇ ਪਾਰਟੀਆ ਦੇ ਆਪਸੀ ਸਮਝੋਤੇ ਰਾਹੀਂ ਕਰਵਾਇਆ ਗਿਆ। ਸ੍ਰੀ ਅਮਿਤ ਮੱਲਣ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਸਿਵਲ ਜੱਜ (ਸੀਨੀਅਰ ਡਵੀਜ਼ਨ)/ ਸੀ.ਜੇ.ਐਮ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਹੀਨਾਵਰ ਕੌਮੀ ਲੋਕ ਅਦਾਲਤ ਵਿੱਚ ਉੱਕਤ ਕੈਟੀਗਰੀਆਂ ਨਾਲ ਸਬੰਧਿਤ ਕੁੱਲ 27 ਕੇਸਾ ਦਾ ਨਿਪਟਾਰਾ ਕੀਤਾ ਗਿਆ ਅਤੇ 66,99,712/- ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਲੋਕ ਅਦਾਲਤ ਰਾਹੀਂ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ, ਉੱਥੇ ਲੋਕਾ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਈ। ਲੋਕ ਅਦਾਲਤਾਂ ਰਾਹੀਂ ਧਿਰਾਂ ਵਿੱਚ ਆਪਸੀ ਦੁਸਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲੇ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੋ ਸਕਦੀ। ਉਹਨਾਂ ਨੇ ਅਪੀਲ ਕੀਤੀ ਕਿ ਭਵਿੱਖ ਵਿੱਚ ਆਮ ਜਨਤਾ ਇਹਨਾਂ ਲੋਕ ਅਦਾਲਤਾ ਦਾ ਵੱਧ ਤੋਂ ਵੱਧ ਲਾਭ ਉਠਾਵੇ।

Share Button

Leave a Reply

Your email address will not be published. Required fields are marked *

%d bloggers like this: