ਲੋਕ ਅਕਾਲੀ ਭਾਜਪਾ ਸਰਕਾਰ ਨੂੰ ਤੀਜੀ ਵਾਰ ਸੱਤ੍ਹਾ ‘ਚ ਲਿਆਉਂਣਗੇ-ਬੀਬੀ ਸ਼ੇਰਗਿੱਲ

ss1

ਲੋਕ ਅਕਾਲੀ ਭਾਜਪਾ ਸਰਕਾਰ ਨੂੰ ਤੀਜੀ ਵਾਰ ਸੱਤ੍ਹਾ ‘ਚ ਲਿਆਉਂਣਗੇ-ਬੀਬੀ ਸ਼ੇਰਗਿੱਲ

 

ਤਪਾ ਮੰਡੀ, 11 ਜੁਲਾਈ (ਨਰੇਸ਼ ਗਰਗ) ਪੰਜਾਬ ਦੀ ਜਨਤਾ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਲੋਕ ਪ੍ਰਿਆ ਸਰਕਾਰ ਬਣਾਉਣ ਲਈ ਹੁਣੇ ਤੋਂ 2017 ਦੀ ਉਡੀਕ ਕਰ ਰਹੀ ਹੈ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਅਤੇ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੀ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਅੱਜ ਸਥਾਨਕ ਵਾਲਮੀਕ ਚੌਂਕ ਵਿਖੇ ਦੇਸ਼ ਸੇਵਕ ਨਾਲ ਹੋਈ ਉਚੇਚੀ ਮਿਲਣੀ ਦੌਰਾਨ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਸਮਾਜ ਤੇ ਹਰੇਕ ਵਰਗ ਦੀ ਭਲਾਈ ਹਿੱਤ ਲਾਗੂ ਕੀਤੀਆਂ ਜਾਣ ਵਾਲੀਆਂ ਲੋਕ ਪੱਖੀ ਸਕੀਮਾਂ ਨਾਲ ਸਮਾਜ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਫਿਰ ਤੋਂ ਸੱਤ੍ਹਾ ‘ਚ ਲਿਆਉਣ ਲਈ ਅਹਿਮ ਕੜੀ ਸਾਬਤ ਹੋਵੇਗਾ।

ਪਾਰਟੀ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਮਾਈ ਭਾਗੋ ਸੁਸਾਇਟੀਆਂ ਦਾ ਗਠਨ ਕਰਨ ‘ਚ ਤੇਜੀ ਨਾਲ ਜੁਟੇ ਪਾਰਟੀ ਦੇ ਇਸ ਚਾਕਲੇਟੀ ਚੇਹਰੇ ਨੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ 50 ਪ੍ਰਤੀਸ਼ਤ ਨੌਜਵਾਨਾਂ ਨੂੰ ਟਿਕਟਾਂ ਦੇਣ ਦੇ ਫੈਸਲੇ ਨੂੰ ਦੂਰ ਅੰਦੇਸੀ ਦੱਸਦਿਆਂ ਕਿਹਾ ਕਿ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਮਾਲਵੇ ਪਾਰਟੀ ਦੀ ਮਜ਼ਬੂਤੀ ਲਈ ਇਸਤਰੀ ਵਿੰਗ ਦਾ ਇੱਕ ਵੱਖਰਾ ਤੇ ਅਹਿਮ ਰੋਲ ਹੋਵੇਗਾ। ਉਨ੍ਹਾਂ ਨੂੰ ਜਦ ਪਾਰਟੀ ‘ਚ ਧੜੇਬੰਦੀ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਇੱਕਮੁੱਠ ਹੈ। ਮਾਮੂਲੀ ਮਤਭੇਦਾਂ ਨੂੰ ਧੜੇਬੰਦੀ ਨਹੀਂ ਕਿਹਾ ਜਾ ਸਕਦਾ। ਜਦ ਉਨ੍ਹਾਂ ਦਾ ਧਿਆਨ ਅਕਾਲੀ ਦਲ ਦੀ ਗਰੁੱਪਬਾਜ਼ੀ ਵੱਲ ਦੁਆਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ‘ਚ ਨਿਮਰਤਾ ਨਾਲ ਵਿਚਰਣ ਵਾਲੇ ਆਗੂ ਹੀ ਲੋਕ ਦਿਲਾਂ ਤੇ ਰਾਜ ਕਰਨ ਦੇ ਸਮਰੱਥ ਹੁੰਦੇ ਹਨ,ਕਾਗਜ਼ੀ ਭਲਵਾਨ ਟਾਇਪ ਲੀਡਰਾਂ ਨੂੰ ਲੋਕ ਉਨ੍ਹਾਂ ਦੀ ਔਕਾਂਤ ਚੋਣਾਂ ‘ਚ ਵਿਖਾ ਦਿੰਦੇ ਹਨ, ਪੰਜਾਬੀਆਂ ‘ਚ ਉਹ ਨੇਤਾ ਸਫਲ ਹੁੰਦਾ ਹੈ ਜੋ ਹਮੇਸ਼ਾਂ ਸਭ ਨੂੰ ਨਾਲ ਲੈਕੇ ਤੁਰਨ ਦੇ ਸਮਰੱਥ ਹੁੰਦਾ ਹੈ। ਇਸ ਸਮੇਂ ਉਨ੍ਹਾਂ ਨਾਲ ਮਹੰਤ ਹੁਕਮ ਦਾਸ ਬਬਲੀ, ਸੋਮ ਨਾਲ ਸ਼ਰਮਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *