ਲੋਕੀਂ ਰੱਬ ਸਰਕਾਰ ਅਤੇ ਆਪਣੇ-ਆਪ ਉਤੇ ਵਿਸ਼ਵਾਸ ਖੋ ਬੈਠੇ ਹਨ

ਲੋਕੀਂ ਰੱਬ ਸਰਕਾਰ ਅਤੇ ਆਪਣੇ-ਆਪ ਉਤੇ ਵਿਸ਼ਵਾਸ ਖੋ ਬੈਠੇ ਹਨ
ਸਾਨੂੰ ਆਜ਼ਾਦ ਹੋਇਆ ਅਤੇ ਇਹ ਵਾਲਾ ਪ੍ਰਜਾਤੰਤਰ ਸਥਾਪਿਤ ਕੀਤਿਆਂ ਅਜ ਸਤ ਦਹਾਕਿਆਂ ਦਾ ਸਮਾਂ ਹੋ ਗਿਆ ਹੈ। ਹਰ ਪੰਜ ਸਾਲਾਂ ਬਾਅਦ ਵੋਟਾ ਪੈ ਰਹੀਆਂ ਹਨ। ਇਸ ਮੁਲਕ ਵਿੱਚ ਇੱਕ ਵਾਰੀਂ ਐਮਰਜੈਂਸੀ ਲਗੀ ਸੀ ਅਤੇ ਉਹ ਕਾਫੀ ਅਰਸਾ ਲੋਕਾਂ ਨੇ ਯਾਦ ਰਖੀ ਸੀ। ਬਾਕੀ ਦਾ ਸਮਾਂ ਸਾਡਾ ਮੁਲਕ ਪ੍ਰਜਾਤੰਤਰ ਹੀ ਰਿਹਾ ਹੈ। ਇਹ ਪਰਜਾਤੰਤਰ ਕੈਸਾ ਹੈ, ਪ੍ਰਜਾਤੰਤਰ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਜਾਂ ਹਾਲਾ ਅਧੂਰਾ ਹੀ ਹੈ ਇਹ ਗੱਲਾਂ ਵਖਰੀਆਂ ਹਨ ਅਤੇ ਇਸ ਉਤੇ ਸਿਆਣਿਆਂ ਨੇ ਵਿਚਾਰ ਕਰਨੀ ਹੈ।
ਪਰਜਾਤੰਤਰ ਵਿੱਚ ਚੋਣਾਂ ਹੋਣੀਆਂ ਚਾਹੀਦੀਆਂ ਹਨ ਅਤੇ ਉਹ ਸਾਡੇ ਮੁਲਕ ਵਿੱਚ ਮਿੱਥੇ ਸਮੇਂ ਉਤੇ ਹੁੰਦੀਆਂ ਆ ਰਹੀਆਂ ਹਨ। ਇਹ ਜਿਹੜੇ ਅਸੀਂ ਵਿਧਾਇਕ ਚੁਣ ਰਹੇ ਹਾਂ ਇਹ ਸਾਡੇ ਵਿਧਾਇਕ ਹਨ ਜਾਂ ਰਾਜਸੀ ਪਾਰਟੀਆਂ ਦੇ ਨਾਮਜ਼ਦ ਕੀਤੇ ਹੋਏ ਹਨ, ਇਸਦਾ ਫੈਸਲਾ ਕਰਨਾ ਹਾਲਾਂ ਬਾਕੀ ਹੈ। ਇਹ ਵਿਧਾਇਕ ਕਦੀ ਸਾਡੇ ਇਲਾਕੇ ਦੀ ਕੋਈ ਸਮਸਿਆ ਸਦਨ ਵਿੱਚ ਰਖਦੇ ਵੀ ਹਨ ਜਾਂ ਐਂਵੇਂ ਹਾਜ਼ਰੀ ਲਗਾਕੇ ਹੀ ਆ ਜਾਂਦੇ ਹਨ, ਇਸ ਬਾਰੇ ਇਹੀ ਆਖਿਆ ਜਾ ਸਕਦਾ ਹੈ ਕਿ ਅਜ ਤਕ ਜਿਤਨੇ ਵੀ ਵਿਧਾਇਕ ਅਸਾਂ ਸਦਨਾ ਵਿੱਚ ਭੇਜੇ ਹਨ ਚੁਪ ਕਰਕੇ ਹਾਜ਼ਰੀ ਹੀ ਲਗਾਉਂਦੇ ਰਹੇ ਹਨ ਅਤੇ ਅਜ ਤਕ ਦਾ ਇਤਿਹਾਸ ਇਹ ਦਰਸਾ ਰਿਹਾ ਹੈ ਕਿ ਕਿਸੇ ਵੀ ਵਿਧਾਇਕ ਨੇ ਆਪਣੇ ਇਲਾਕੇ ਦੀ ਕੋਈ ਸਮਸਿਆ ਸਦਨ ਵਿੱਚ ਰਖੀ ਹੀ ਨਹੀਂ ਹੈ ਅਤੇ ਨਾ ਹੀ ਕੋਈ ਸਕੀਮ ਹੀ ਪੇਸ਼ ਕੀਤੀ ਹੈ। ਇਉਂ ਲਗਦਾ ਹੈ ਕਿ ਇਹ ਸਾਡੇ ਚੁਣੇ ਗਏ ਵਿਧਾਇਕ ਸਾਡੇ ਲਈ ਸਦਨਾ ਵਿੱਚ ਨਹੀਂ ਸਨ ਗਏ ਬਲਕਿ ਇਹ ਆਖ ਲਓ ਕਿ ਇਹ ਕਿਸੇ ਪਾਰਟੀ ਅਤੇ ਉਹ ਵੀ ਕਿਸੇ ਵਿਅਕਤੀਵਿਸ਼ੇਸ਼ ਦੇ ਸਪੋਰਟਰ ਬਣਕੇ ਗਏ ਸਨ ਅਤੇ ਉਸ ਵਲ ਹੀ ਝਾਕੀ ਜਾਂਦੇ ਸਨ। ਜਦ ਕਦੀ ਵਿਅਕਤੀਵਿਸ਼ੇਸ਼ ਨੂੰ ਸਦਨ ਵਿੱਚ ਵੋਟਾ ਚਾਹੀਦੀਆਂ ਸਨ ਤਾਂ ਹੁਕਮਨਾਮਾ ਜਾਰੀ ਕਰਕੇ ਵੋਟਾ ਲੈ ਲਿਤੀਆਂ ਜਾਂਦੀਆਂ ਰਹੀਆਂ ਹਨ। ਇਹੀ ਹਾਲ ਵਿਰੋਧੀ ਧਿਰਾਂ ਦਾ ਰਿਹਾ ਹੈ ਅਤੇ ਵਿਰੋਧੀਆਂ ਦੇ ਵੀ ਸਰਦਾਰ ਹੁੰਦੇ ਹਨ ਅਤੇ ਸਦਨ ਵਿੱਚ ਉਹੀ ਬੋਲਦੇ ਹਨ ਅਤੇ ਉਨ੍ਹਾਂ ਦਾ ਹੀ ਨਾਮ ਬੋਲਦਾ ਹੈ। ਉਨ੍ਹਾਂ ਵਿਰੋਧੀ ਪਾਰਟੀਲਆਂ ਦੇ ਸਰਦਾਰਾਂ ਵਲ ਹੀ ਝਾਕੀ ਜਾਂਦੇ ਹਨ।
ਸਾਡੇ ਮੁਲਕ ਦਾ ਇਹ ਵਾਲਾ ਪ੍ਰਸ਼ਾਸਨ ਅੰਗਰੇਜ਼ ਸਾਮਰਾਜੀਏ ਖੜਾ ਕਰ ਗਏ ਹਨ ਅਤੇ ਅੱਜ ਤਕ ਉਹੀ ਚਲਦਾ ਆ ਰਿਹਾ ਹੈ। ਇਹ ਰਾਜਸੀ ਪਾਰਟੀਆਂ ਨੇ ਹਾਲਾਂ ਤਕ ਕੋਈ ਵੀ ਸਿਧਾਂਤ, ਸਕੀਮ ਜਾਂ ਟੀਚਾ ਸਾਡੇ ਸਾਮਣੇ ਨਹੀਂ ਰਖਿਆ। ਚੋਣਾਂ ਵਕਤ ਇਹ ਰਾਜਸੀ ਪਾਰਟੀਆਂ ਸਾਡੇ ਸਾਹਮਣੇ ਆ ਜਾਂਦੀਆਂ ਹਨ ਅਤੇ ਇਕ ਅਧਾ ਮੋਟਾ ਜਿਹਾ ਵਾਅਦਾ ਕਰਕੇ ਵੋਟਾ ਪ੍ਰਾਪਤ ਕਰ ਲੈਂਦੀਆਂ ਹਨ। ਜਿਵੇਂ ਕਦੀ ਇਹ ਆਖ ਦੇਣਾ ਕਿ ਅਸੀਂ ਅਗਰ ਜਿੱਤ ਜਾਂਦੇ ਹਾਂ ਤਾਂ ਅਸੀਂ ਗੁਰਬਤ ਦੂਰ ਕਰ ਦਿਆਂਗੇ। ਅਸੀਂ ਅਗਰ ਜਿਤ ਜਾਂਦੇ ਹਾਂ ਤਾਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ। ਅਸੀਂ ਅਗਰ ਜਿਤ ਜਾਂਦੇ ਹਾਂ ਤਾਂ ਅਸੀਂ ਬੇਰੁਜ਼ਗਾਰੀ ਖਤਮ ਕਰ ਦਿਆਂਗੇ। ਅਸੀਂ ਅਗਰ ਜਿਤ ਜਾਂਦੇ ਹਾਂ ਤਾਂ ਹਰ ਕਿਸੇ ਪਾਸ ਪਕਾ ਘਰ ਬਣਾਕੇ ਦੇਵਾਂਗੇ। ਅਸੀਂ ਅਗਰ ਜਿਤ ਜਾਂਦੇ ਹਾਂ ਤਾਂ ਔਰਤਾਂ ਨਾਲ ਇਹ ਜਿਹੜੀਆਂ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹਨ ਇਹ ਖਤਮ ਕਰ ਦਿਆਂਗੇ। ਇਕ ਵਾਰੀਂ ਤਾਂ ਇਹ ਵੀ ਆਖ ਦਿਤਾ ਗਿਆ ਸੀ ਕਿ ਅਗਰ ਅਸੀਂ ਜਿਤ ਜਾਂਦੇ ਹਾਂ ਤਾਂ ਸਵਿਸ ਬੈੈਂਕਾ ਵਿੱਚ ਜਿਹੜਾ ਅਰਬਾਂ ਖਰਬਾਂ ਰੁਪਿਆ ਕਾਲਾ ਧੰਨ ਬਣਕੇ ਪਿਆ ਹੈ ਉਹ ਵਾਪਸ ਦੇਸ਼ ਲਿਆਕੇ ਅਸੀਂ ਹਰ ਗਰੀਬ ਦੇ ਖਾਤੇ ਵਿੱਚ ਲਖਾਂ ਰੁਪਿਆ ਜਮਾ ਕਰ ਦਿਆਂਗੇ। ਅਸੀਂ ਲੋਕਾਂ ਦੀ ਵਿਦਿਆ, ਲੋਕਾਂ ਦੀ ਸਿਖਲਾਈ, ਲੋਕਾਂ ਦੀ ਆਮਦਨ ਉਤੇ ਕਈ ਵਾਰੀਂ ਵਾਅਦੇ ਕਰ ਬੈਠੇ ਹਾਂ ਅਤੇ ਇਸ ਤਰ੍ਹਾਂ ਇਹ ਵਾਅਦਿਆਂ ਦੀਆਂ ਗਲਾਂ ਕਰਦੇ ਕਰਦੇ ਅਸੀਂ ਸਤ ਦਹਾਕਿਆਂ ਦਾ ਵਕਤ ਕਟ ਲਿਆ ਹੈ। ਅਤੇ ਅਜ ਵੀ ਜਦ ਗੁਰਬਤ ਨੰਗੀ ਹੋਈ ਹੈ ਤਾਂ ਵਕਤ ਦੀ ਸਰਕਾਰ ਨੂੰ ਆਪ ਮਨਣਾ ਪਿਆ ਹੈ ਕਿ ਸਾਡੇ ਮੁਲਕ ਵਿੱਚ ਕੋਈ 80 ਕਰੋੜ ਲੋਕੀਂ ਐਸੇ ਹਨ ਜਿੰਨ੍ਹਾਂ ਨੂੰ ਮੁਫਤ ਰਾਸ਼ਨ ਚਾਹੀਦਾ ਹੈ।
ਇਹ ਹਨ ਪਿਛਲੇ ਸਤ ਦਹਾਕਿਆਂ ਦੀਆਂ ਕਾਰਗੁਜ਼ਾਰੀਆਂ। ਅਤੇ ਅਜ ਸਾਡੀ ਗੁਰਬਤ ਤਾਂ ਨੰਗੀ ਹੋ ਹੀ ਗਈ ਹੈ। ਬਾਕੀ ਅਗਰ ਅਜ ਵੀ ਅਸੀਂ ਆਖੀਏ ਕਿ ਅਸੀਂ ਲੋਕਾਂ ਦੀ ਸਿਹਤ, ਵਿਦਿਆ, ਸਿਖਲਜਾਈ, ਰੁਜ਼ਗਾਰ, ਆਮਦਨ ਲਈ ਕੁਝ ਕਰ ਪਾਏ ਹਾਂ ਤਾਂ ਇਥੇ ਆਕੇ ਵੀ ਸਰਕਾਰਾਂ ਸ਼ਰਮਸਾਰ ਹੀ ਹਨ। ਹਾਲਾਂ ਵੀ ਲੋਕੀਂ ਝੁਗੀਆਂ, ਝੋਂਪੜੀਆਂ, ਕਚੇ ਮਕਾਨਾ ਇਕ ਕੰਮਰਾ ਮਕਾਨਾ ਵਿੱਚ ਹਨ ਅਤੇ ਟੱਟੀ, ਪਿਸ਼ਾਬ, ਇਸ਼ਨਾਨ ਕਰਨ ਦਾ ਘਰ ਵਿੱਚ ਕੋਈ ਪ੍ਰਬੰਧ ਨਹੀਂ ਹੈ। ਇਕ ਹੀ ਕੰਮਰੇ ਵਿੱਚ ਕਿਤਨੀਆਂ ਕਿਤਨੀਆਂ ਜੋੜੀਆਂ ਰਾਤਾਂ ਕਟ ਰਹੀਆਂ ਹਨ ਅਤੇ ਬੇਸ਼ਰਮੀ ਦਾ ਜੀਵਨ ਵਤੀਤ ਕਰ ਰਹੀਆਂ ਹਨ।
ਇਸ ਮੁਲਕ ਦੀ 80 ਫੀਸਦੀ ਜੰਤਾ ਗੁਰਬਤ ਵਿੱਚ ਹੈ। ਅਰਥਾਤ ਦੋ ਵਕਤਾਂ ਦੀ ਰੋਟੀ ਦੇ ਚਕਰ ਵਿੱਚ ਹੈ। ਬਚਿਆਂ ਦੀ ਵਿਦਿਆ ਅਤੇ ਜੀਵਨ ਦੀਆਂ ਬਾਕੀ ਦੀਆਂ ਜ਼ਰੂਰਤਾਂ ਜਿਹੜੀਆਂ ਅਜ ਇਸ ਵਿਗਿਆਨ ਅਤੇ ਇਸ ਤਕਨਾਲੋਜੀ ਦੇ ਵਕਤਾਂ ਵਿੱਚ ਬਹੁਤ ਹੀ ਵਧ ਗਈਆਂ ਹਨ, ਉਸਦਾ ਇਸ ਮੁਲਕ ਦੀ ਜੰਤਾ ਨਾਲ ਕੋਈ ਸਬੰਧ ਨਹੀਂ ਹੈ। ਅਰਕਾਤ ਇਹ ਬਣ ਆਈਆਂ ਵਸਤਾ ਸਾਡੇ ਮੁਲਕ ਦੇ ਲੋਕੀਂ ਦੇਖੀ ਜਾਂਦੇ ਹਨ, ਤਰਸੀ ਜਾਂਦੇ ਹਨ, ਪਰ ਖਰੀਦ ਨਹੀਂ ਸਕਦੇ। ਅਰਥਾਤ ਅਜ ਸਤ ਦਹਾਕਿਆਂ ਬਾਅਦ ਵੀ ਇਸ ਮੁਲਕ ਵਿੱਚ ਲੋਕਾਂ ਨੂੰ ਵਾਜਬ ਜਿਹਾ ਜੀਵਨ ਨਸੀਬ ਨਹੀਂ ਕੀਤਾ ਜਾ ਸਕਿਆ। ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਇਸ ਮੁਲਕ ਦੇ ਲੋਕਾਂ ਨੇ ਵਕਤ ਦੀਆਂ ਸਰਕਾਰਾਂ ਵੁਤੇ ਵਿਸ਼ਵਾਸ ਕਰਨਾ ਬੰਦ ਹੀ ਕਰ ਦਿਤਾ ਹੈ।
ਇਹ ਰਾਜਸੀ ਲੋਕੀਂ ਜਲਸੇ ਜਲੂਸਾਂ ਅਤੇ ਰੈਲੀਆਂ ਵਿੱਚ ਕੀ ਆਖੀ ਜਾਂਦੇ ਹਨ, ਆਮ ਆਦਮੀ ਸੁਣਦਾ ਹੀ ਨਹੀਂ ਹੈ ਅਤੇ ਜੋ ਕੁਝ ਵੀ ਬੋਲਿਆ ਜਾਂਦਾ ਹੈ ਆਮ ਆਦਮੀ ਬਸ ਸੁਣੀ ਹੀ ਜਾਂਦਾ ਹੈ। ਲੋਕਾਂ ਦਾ ਵਿਸ਼ਵਾਸ ਨਹੀਂ ਬਣ ਪਾ ਰਿਹਾ ਅਤੇ ਹੁਣ ਕੋਈ ਕਿਤਨਾ ਹੀ ਸਚਾ ਆਦਮੀ ਵੀ ਆ ਜਾਵੇ, ਲਗਦਾ ਹੈ ਸਾਡੇ ਮੁਲਕ ਦੇ ਲੋਕੀਂ ਹੁਣ ਉਸਦੀ ਕਿਸੇ ਵੀ ਗਲ ਉਤੇ ਵਿਸ਼ਵਾਸ ਨਹੀਂ ਕਰਨਗੇ। ਇਹ ਜਲਸੇ ਜਲੂਸਾਂ ਅਤੇ ਰੈਲੀਆਂ ਵਿੱਚ ਜਿਹੜੀ ਭੀੜ ਇਕਠੀ ਕੀਤੀ ਜਾ ਰਹੀ ਹੈ ਇਹ ਦਿਹਾੜੀਆਂ ਦੇਕੇ ਇਕਠੀ ਕੀਤੀ ਜਾਂਦੀ ਹੈ। ਵਰਨਾ ਅਜ ਸਾਡੇ ਮੁਲਕ ਦੇ ਲੋਕਾਂ ਦਾ ਰਾਜਸੀ ਲੋਕਾਂ ਉਤੇ ਭੇਰਾ ਵੀ ਵਿਸ਼ਵਾਸ ਨਹੀਂ ਹੈ।
ਸਾਡੇ ਮੁਲਕ ਵਿੱਚ ਰੱਬ ਦੀਆਂ ਗੱਲਾਂ ਕਰਨ ਵਾਲੇ ਵੀ ਆਏ ਸਨ ਅਤੇ ਉਨ੍ਹਾਂ ਵੀ ਦੇਖ ਲਿਆ ਸੀ ਇਹ ਜਿਹੜਾ ਵਿਤਕਰਾ ਆ ਬਣਿਆ ਹੈ ਇਹ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਲੋਕਾਂ ਵਿੱਚ ਸਬਰ ਆ ਜਾਵੇ ਅਤੇ ਜੈਸਾ ਵੀ ਜੀਵਨ ਹੈ ਕਟ ਲੈਣ ਉਨ੍ਹਾਂ ਇਹ ਆਖ ਦਿੱਤਾ ਸੀ ਕਿ ਇਹ ਜਿਹੜੀ ਗੁਰਬਤ ਹੈ ਇਹ ਕਿਸੇ ਨੇ ਨਹੀਂ ਬਣਾਈ ਬਲਕਿ ਇਹ ਰਬ ਨੇ ਸਾਨੂੰ ਪਿਛਲੇ ਜਨਮਾਂ ਵਿੱਚ ਕੀਤੇ ਗਏ ਪਾਪਾਂ ਦੀ ਸਜ਼ਾ ਦਿਤੀ ਹੋਈ ਹੈ। ਅਤੇ ਸਾਨੂੰ ਸਲਾਹ ਦੇ ਮਾਰੀ ਸੀ ਕਿ ਅਸੀਂ ਭਗਤੀ ਕਰੀਏ ਅਰਦਾਸਾਂ ਕਰੀਏ ਅਤੇ ਹੋ ਸਕਦਾ ਹੈ ਇਹ ਜੀਵਨ ਵੀ ਸੁਧਰ ਜਾਵੇ ਅਤੇ ਇਹ ਵੀ ਹੋ ਸਕਦਾ ਹੈ ਅਗਲਾ ਜੀਵਨ ਹੀ ਸੁਧਰ ਜਾਵੇ ਅਤੇ ਸਦੀਆਂ ਤੋਂ ਅਸੀਂ ਭਗਤੀ ਕਰਦੇ ਆ ਰਹੇ ਹਾਂ ਅਰਦਾਸਾ ਕਰਦੇ ਆ ਰਹੇ ਹਾਂ, ਪਰ ਸਾਡੀ ਗੁਰਬਤ ਵਧਦੀ ਹੀ ਰਹੀ ਹੈ ਅਤੇ ਅਜ ਸਾਡੀ ਗਿਣਤੀ ਇਤਨੀ ਵਧ ਹੈ ਕਿ ਦਸਦਿਆ ਵੀ ਮੁਲਕ ਦੇ ਰਾਜਸੀ ਲੋਕਾਂ ਨੂੰ ਸ਼ਰਮ ਆ ਰਹੀ ਹੈ। ਇਹ ਵੀ ਲਗਦਾ ਹੈ ਕਿ ਲੋਕਾਂ ਨੇ ਰੱਬ ਵਿਚ ਵੀ ਵਿਸ਼ਵਾਸ ਕਰਨਾ ਛਡ ਦਿਤਾ ਹੋਵੇ। ਸਦੀਆਂ ਤੋਂ ਇਹ ਗਰੀਬ ਅਰਦਾਸਾਂ ਕਰਦੇ ਆ ਰਹੇ ਹਨ, ਸੰਤਾਂ ਸਾਧਾਂ ਦੇ ਪੇਟ ਭਰ ਰਹੇ ਹਨ, ਪਰ ਆਪ ਭੁਖੇ ਦੇ ਭੁਖੇ ਹੀ ਰਹੇ ਹਨ।
ਜਿਸ ਤਰ੍ਹਾਂ ਦਾ ਇਹ ਸਿਲਸਿਲਾ ਪਿਛਲੇ ਸਤ ਦਹਾਕਿਆਂ ਵਿੱਚ ਬਣ ਆਇਆ ਹੈ ਇਹ ਹੁਣ ਚਲਦਾ ਹੀ ਰਹਿਣਾ ਹੈ ਅਤੇ ਕੋਈ ਇਹ ਆਖੇ ਕਿ ਕੋਈ ਤਬਦੀਲੀ ਆ ਜਾਵੇਗੀ ਤਾਂ ਐਸਾ ਕਹਿਣਾ ਵੀ ਗਲਤ ਜਿਹਾ ਲਗਦਾ ਹੈ। ਜੋ ਵੀ ਹਾਲਤਾ ਆ ਬਣੀਆਂ ਹਨ ਇ.ਹ ਦੇਖਕੇ ਸਾਫ ਦਿਖਾਈ ਦੇ ਰਿਹਾ ਹੈ ਕਿ ਅਜ ਤਾਂ ਸਰਕਾਰ ਪਾਸ ਵੀ ਖਾਲੀ ਅਸਾਮੀਆਂ ਨਹੀਂ ਹਨ ਅਤੇ ਮਾਲ ਵਿਕ ਨਹੀਂ ਰਿਹਾ ਇਸ ਲਈ ਸਾਡੇ ਉਦਯੋਗ ਵਿੱਚ ਵੀ ਹੋਰ ਬੇਰੁਜ਼ਗਾਰਾਂ ਦੀ ਖਪਤ ਕਰਨੀ ਮੁਸ਼ਕਿਲ ਜਿਹੀ ਗਲ ਲਗਦੀ ਹੈ। ਅੱਜ ਇਕ ਸਹਿਕਾਰਤਾ ਖੇਤਰ ਹੀ ਰਹਿ ਗਿਆ ਹੈ ਅਤੇ ਅਗਰ ਸਾਰੇ ਛੋਟੇ ਵਡੇ ਜ਼ਿਮੀਂਦਾਰ ਸਕਿਾਰਤਾ ਵਿੱਚ ਦਾਖਲ ਹੋ ਜਾਣ ਤਾਂ ਲਗਦਾ ਹੈ ਇਸ ਖੇਤਰ ਵਿੱਚ ਕੁਝ ਹੋਰ ਸਹਾਕਿੲਕ ਧੰਦੇ ਸ਼ਰੂ ਕੀਤੇ ਜਾ ਸਕਦੇ ਹਨ। ਡੇਅਰੀ ਫਾਰਮ, ਪਿਗਰੀ, ਮੁਰਗੀ ਪਾਲਣ, ਜਾਨਵਰ ਪਾਲਣ, ਗਤਾ ਫੈਕਟਰੀਆਂ, ਪੇਪਰ ਮਿਲਾਂ, ਅਨਾਜ ਪ੍ਰੋਸੈਸਿੰਗ, ਸਬਜ਼ੀਆਂ ਪ੍ਰੋਸੈਸਿੰਗ, ਖੰਡ ਮਿਲਾਂ, ਆਦਿ ਆਦਿ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ ਅਤੇ ਘਟੋ ਘਟ ਪੇਂਡ ਬੇਰੁਜ਼ਗਾਰੀ ਨੂੰ ਰੁਜ਼ਗਾਰ ਦਿਤਾ ਜਾ ਸਕਦਾ ਹੈ। ਇਥੇ ਆਕੇ ਅਜ ਇਹ ਵੀ ਆਖਣਾ ਪੈਂਦਾ ਹੈ ਕਿ ਇਹ ਰਾਜਸੀ ਲੋਕੀਂ ਕੋਈ ਵੀ ਯੋਜਨਾ ਬਨਾਉਣ ਜੋਗੇ ਨਹੀਂ ਹਨ ਅਤੇ ਇਸ ਲਈ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਜਿਹੜਾ ਦਸੇ ਕਿ ਇਸ ਮੁਲਕ ਦੇ ਹਰ ਯੋਗ ਆਦਮੀ ਨੂੰ ਰੁਜ਼ਗਾਰ ਕਿਵੇਂ ਦਿਤਾ ਜਾ ਸਦਾ ਹੈ ਅਤੇ ਹਰ ਘਰ ਦੀ ਵਾਜਬ ਜਿਹੀ ਆਮਦਨ ਕਿਵੇਂ ਬਣਾਈ ਜਾ ਸਕਦੀ ਹੈ। ਇਹ ਸਟੇਜਾਂ ਉਤੇ ਆਕੇ ਬਾਹਾਂ ਉਲਾਰ ਉਲਾਰਕੇ ਇਹ ਜਿੜੇ ਭਾਸ਼ਣ ਦਿਤੇ ਜਾ ਰਹੇ ਹਨ ਇਹ ਹੁਣ ਲੋਕਾਂ ਦਾ ਵਿਸ਼ਵਾਸ ਨਹੀਂ ਜਿਤ ਸਕਦੇ। ਮੁਲਕ ਦੀ ਸਰਕਾਰ ਉਤੇ ਬਹੁਤੇ ਲੋਕਾਂ ਦਾ ਵਿਸ਼ਵਾਸ ਨਾ ਹੋਣਾ ਇਕ ਮਾੜੀ ਘਟਨਾ ਹੈ ਅਤੇ ਸਾਡੇ ਪਰਜਾਤੰਤਰ ਉਤੇ ਵੀ ਧਬਾ ਹੈ। ਲੋਕਾਂ ਦਾ ਰਬ ਵਿੱਚ ਵੀ ਵਿਸ਼ਵਾਸ ਮੁਕ ਜਿਹਾ ਗਿਆ ਹੈ। ਅੱਜ ਤਾਂ ਸਾਡੇ ਮੁਲਕ ਦੇ ਲੋਕਾਂ ਵਿੱਚਸਵੈਵਿਸ਼ਵਾਸ ਵੀ ਨਹੀਂ ਰਿਹਾ ਹੈ। ਇਹ ਵਿਸ਼ਵਾਸ ਦੀ ਘਾਟ ਹਰ ਭਾਰਤੀ ਦੇ ਚਿਹਰੇ ਉਤੇ ਹੀ ਸਾਫ ਦਿਖਾਈ ਦੇਣ ਲਗ ਪਈ ਹੈ। ਪਰਜਾਤੰਤਰ ਅੰਦਰ ਅਵਿਸ਼ਵਾਸ ਵਾਲੀ ਭਾਵਨਾ ਦਾ ਬਣ ਆਉਣਾ ਮੰਦਭਾਗਾ ਵੀ ਹੈ। ਇਸ ਪਾਸੇ ਯਤਨ ਕਰਨੇ ਬਣਦੇ ਹਨ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
ਫੋੋਨ 0175 2304078