ਲੋਕਾਂ ਵੱਲੋਂ ਬੈਂਕ ਮੈਨੇਜਰ ਰਾਤ ਨੂੰ ਕਰੰਸੀ ਬਦਲਦਾ ਕਾਬੂ

ss1

ਲੋਕਾਂ ਵੱਲੋਂ ਬੈਂਕ ਮੈਨੇਜਰ ਰਾਤ ਨੂੰ ਕਰੰਸੀ ਬਦਲਦਾ ਕਾਬੂ

dscn3178ਰਾਮਪੁਰਾ ਫੂਲ 1 ਦਸੰਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਸ਼ਹਿਰ ਦੇ ਮੈਨ ਚੋਕ ਵਿਖੇ ਸਥਿਤ ੳ ਬੀ ਸੀ ਬੈਕ ਦੇ ਮੇਨੈਜਰ ਵੱਲੋ ਇੱਕ ਆੜਤੀਏ ਨੂੰ ਇੱਕ ਲੱਖ ਰੂਪਏ ਦੇ ਪੁਰਾਣੇ ਨੋਟਾ ਬਦਲੇ ਵੀਹ ਹਜ਼ਾਰ ਰੂਪੲੈ ਕੱਟਕੇ ਅੱਸੀ ਹਜ਼ਾਰ ਰੂਪੲੈ ਦੀ ਨਵੀ ਕਰੰਸੀ ਦੇਣ ਦੇ ਮਾਮਲੇ ਚ, ਸਥਾਨਕ ਲੋਕਾ ਨੇ ਬੈਕ ਅੱਗੇ ਨਾਅਰੇਬਾਜ਼ੀ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਦਾਣਾ ਮੰਡੀ ਦੇ ਆੜਤੀਏ ਪ੍ਰਵੀਨ ਕੁਮਾਰ (ਲੱਡੂ) ਨੇ ਆਪਣੇ ਕਿਸੇ ਰਿਸਤੇਦਾਰ ਦੇ ਡੀ ਐਮ ਸੀ ਹਸਪਤਾਲ ਚ, ਚੱਲ ਰਹੇ ਇਲਾਜ਼ ਲਈ ਪੈਸਿਆਂ ਦੀ ਲੋੜ ਪੈੈਣ ਤੇ ੳ ਬੀ ਸੀ ਬੈਕ ਚ, ਆਪਣੇ ਅਕਾਊਟ ਦਾ ਚੈਕ ਰੂਪਏ ਲੈਣ ਲਈ ਲਗਾਇਆ ਸੀ ਪਰ ਬੈਕ ਦੇ ਮੇਨੈਜ਼ਰ ਨੇ ਪੈਸੇ ਖਤਮ ਹੋਣ ਦਾ ਕਹਿਕੇ ਚੈਕ ਵਾਪਿਸ ਕਰ ਦਿੱਤਾ ਪਰ ਸ਼ਾਮ ਨੂੰ ਉਕਤ ਆੜਤੀੲੈ ਨੂੰ ਕਿਸੇ ਜਾਣਕਾਰ ਤੋ ਪਤਾ ਚੱਲਿਆਂ ਕਿ ਉਕਤ ਮੇਨੈਜ਼ਰ ਪੁਰਾਣੀ ਕਰੰਸੀ ਤੇ 20 ਪ੍ਰ਼ਤੀਸ਼ਤ ਕਾਟ ਕੱਟ ਕੇ ਨਵੀ ਕਰੰਸੀ ਦੇ ਰਿਹਾ ਹੈ । ਜਿਸਤੇ ਉਸਨੇ ਬੈਕ ਮੇਨੈਜ਼ਰ ਨਾਲ ਉਸਦੀ ਇੱਕ ਲੱਖ ਰੂਪਏ ਪੁਰਾਣੀ ਕਰੰਸੀ ਬਦਲਣ ਲਈ ਰਾਵਤਾ ਕਾਇਮ ਕੀਤਾ ਤੇ ਬੈਕ ਮੇਨੈਜ਼ਰ ਨੇ ਰਾਤ ਨੂੰ ਕਰੀਬ ਅੱਠ ਵਜੇ ਉਸ ਨੂੰ ਇੱਕ ਲੱਖ ਪੁਰਾਣੀ ਕਰੰਸੀ ਬਦਲੇ ਅੱਸੀ ਹਜਾ਼ਰ ਨਵੀ ਕਰੰਸੀ ਲਿਜਾਣ ਲਈ ਕਹਿਕੇ ਬੁਲਾਇਆ ਅਤੇ ਬਦਲ ਦਿੱਤੀ ।ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸਨੂੰ ਆਪਣੇ ਰਿਸਤੇਦਾਰ ਦੇ ਇਲਾਜ਼ ਲਈ ਹੋਰ ਪੈਸਿਆ ਦੀ ਲੋੜ ਪਈ ਤਾਂ ਉਸਨੇ ਫਿਰ ਤੋ ਬੈਕ ਮੇਨੈਜ਼ਰ ਨਾਲ ਗੱਲ ਕੀਤੀ ਪਰ ਇਸ ਬਾਰ ਬੈਕ ਮੇਨੈਜਰ ਦਾ ਲਾਲਚ ਹੋਰ ਵੱਧ ਗਿਆ ਸੀ ਤੇ ਉਸਨੇ ਅੱਸੀ ਹਜ਼ਾਰ ਰੂਪਏ ਦੀ ਨਵੀ ਕਰੰਸੀ ਬਦਲੇ ਇੱਕ ਲੱਖ ਦੱਸ ਹਜ਼ਾਰ ਰੂਪਏ ਦੇਣ ਦੀ ਮੰਗ ਕੀਤੀ ।ਜਿਸ ਤੋ ਗੁੱਸੇ ਚ, ਆਇਆ ਆੜਤੀੲਾ ਬੈਕ ਦੇ ਗੇਟ ਅੱਗੇ ਲਿੱਟ ਗਿਆ ਤੇ ਉੱਚੀ ਉੱਚੀ ਬੈਕ ਮੇਨੈਜ਼ਰ ਖਿਲਾਫ ਨਾਅਰੇਬਾ਼ਜੀ ਸੁਰੂ ਕਰ ਦਿੱਤੀ । ਉਸਨੂੰ ਦੇਖਦੇ ਹੋਏ ਬੈਕ ਮੇਨੈਜ਼ਰ ਤੋ ਅੱਕੇ ਹੋਰ ਵੀ ਸ਼ਹਿਰ ਵਾਸੀ ਭਾਰੀ ਗਿਣਤੀ ਚ, ਬੈਕ ਅੱਗੇ ਇਕੱਠੇ ਹੋ ਗਏ ਤੇ ਬੈਕ ਮੇਨੈਜ਼ਰ ਖਿਲਾਫ ਨਾਅਰੇਬਾਜ਼ੀ ਸੁਰੂ ਕਰ ਦਿੱਤੀ ।ਇਸ ਮੋਕੇ ਇੱਕਤਰ ਹੋਏ ਲੋਕਾ ਨੇ ਬੈਕ ਮੇਨੈਜ਼ਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਜਦ ਕਿ ਬੈਕ ਦਾ ਸਮਾਂ 10 ਤੋ 5 ਹੁੰਦਾ ਹੈ ਪਰ ਉਕਤ ਮੇਨੈਜਰ ਵੱਲੋ ਆਪਣਾ ਲਾਲਚ ਪੂਰਾ ਕਰਨ ਲਈ ਦੇਰ ਰਾਤ ਤੱਕ ਬੈਕ ਨੂੰ ਖੋਲਿਆਂ ਜਾਂਦਾ ਹੈ ਤੇ ਧਨਾਂਢ ਲੋਕਾ ਦਾ ਕਾਲਾ ਧਨ ਸਫੈਦ ਕੀਤਾ ਜ਼ਾਂਦਾ ਹੈ । ਸਥਿਤੀ ਨੂੰ ਕੰਟਰੋਲ ਕਰਨ ਲਈ ਐਸ ਐਚ ੳ ਸਿਟੀ ਰਾਮਪੁਰਾ ਮੋਕੇ ਤੇ ਪੁਲੀਸ ਪਾਰਟੀ ਸਮੇੇਤ ਪਹੁੰਚਿਆ ਪਰ ਲੋਕਾ ਦਾ ਗੁੱਸਾ ਬੈਕ ਮੇਨੈਜ਼ਰ ਖਿਲਾਫ ਇਹਨਾਂ ਭੜਕ ਚੁੱਕਾ ਸੀ ਕਿ ਸਥਿਤੀ ਕੰਟਰੋਲ ਤੋ ਬਾਹਰ ਹੋ ਗਈ ।ਜਦ ਇਸ ਸਬੰਧੀ ਥਾਨਾ ਸਿਟੀ ਰਾਮਪੁਰਾ ਦੇ ਮੁੱਖੀ ਨਾਲ ਗਲ ਕੀਤੀ ਤਾਂ ਉਹਨਾਂ ਨੇ ਫੋਨ ਨਹੀ ਚੁੱਕਿਆ । ਜਦ ਇਸ ਸਬੰਧ ਚ, ਬੈਕ ਮੇਨੈਜ਼ਰ ਮਨੀਸ਼ ਸਰਮਾਂ ਨਾਲ ਗਲ ਕੀਤੀ ਤਾਂ ਉਸਨੇ ਇਸ ਮਾਮਲੇ ਤੇ ਬੋਲਣ ਦਾ ਪਾਸਾ ਵੱਟਿਆ ਤੇ ਸਿਰਫ ਇਹਨਾ ਹੀ ਕਿਹਾ ਕਿ ਮੇਰੇ ਤੇ ਲਾਏ ਦੋਸ਼ ਬੇ ਬੁਨਿਆਦ ਹਨ ।ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਵਾਸੀਆਂ ਦਾ ਬੈਕ ਅੱਗੇ ਧਰਨਾ ਜ਼ਾਰੀ ਸੀ ਅਤੇ ਮੇਨੈਜਰ ਨੂੰ ਬੈਕ ਅੰਦਰ ਰੋਕਿਆ ਹੋਇਆ ਸੀ ।

Share Button

Leave a Reply

Your email address will not be published. Required fields are marked *