ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਲੋਕਾਂ ਨੂੰ ਘਰ-ਘਰ ਪਹੁੰਚ ਕੇ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕ ਕੀਤਾ

ਲੋਕਾਂ ਨੂੰ ਘਰ-ਘਰ ਪਹੁੰਚ ਕੇ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕ ਕੀਤਾ

7-28 (3)7-28 (3)ਝਬਾਲ 6 ਜੂਨ (ਹਰਪ੍ਰੀਤ ਸਿੰਘ ਝਬਾਲ): ਸਿਵਲ ਸਰਜਨ ਡਾ. ਸਮਸੇਰ ਸਿੰਘ ਦੇ ਦਿਸਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀਐਚਸੀ (ਕਮਿਊਨਿਟੀ ਹੈਲਥ ਸੈਂਟਰ) ਝਬਾਲ ਡਾ. ਕਰਮਵੀਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸੋਮਵਾਰ ਨੂੰ ਹਸਪਤਾਲ ਦੇ ਅਧਾਰਿਤ ਖੇਤਰ ਅੰਦਰ ਪੈਂਦੇ ਪਿੰਡਾਂ ’ਚ ਲੋਕਾਂ ਨੂੰ ਘਰ-ਘਰ ਪਹੁੰਚ ਕੇ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕ ਕਰਦਿਆਂ ਇਸ ਤੋਂ ਬਚਾਅ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ। ਸੀਨੀਅਰ ਮਲੇਰੀਆ ਅਧਿਕਾਰੀ ਸਲਵਿੰਦਰ ਸਿੰਘ, ਰਾਮਰਛਪਾਲ ਧਵਨ ਅਤੇ ਪ੍ਰਦੀਪ ਸਿੰਘ ਝਬਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਐਚਸੀ ਝਬਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਦੀ ਅਗਵਾਈ ਹੇਠ ਮਨਾਏ ਜਾ ਰਹੇ ਮਹੀਨਾਵਰੀ ਮਲੇਰੀਆ ਅਤੇ ਰਾਸਟਰੀ ਡੇਂਗੂ ਦਿਵਸ ਤਹਿਤ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਥੇ ਡੇਂਗੂ ਇਕ ਲਾਰਵੇ ਨਾਂਅ ਦਾ ਮੱਛਰ ਜੋ ਸਾਫ਼ ਖੜ੍ਹੇ ਪਾਣੀ ’ਚ ਪੈਦਾ ਹੁੰਦਾ ਅਤੇ ਮਨੁੱਖ ਨੂੰ ਦਿਨ ਵੇਲੇ ਕੱਟਦਾ ਉਥੇ ਹੀ ਮਲੇਰੀਆ ਇਕ ਐਨਾਫਲੀਸ ਮਾਦਾ ਮੱਛਰ ਤੋਂ ਪੈਦਾ ਹੁੰਦਾ ਜੋ ਗੰਦੇ ਪਾਣੀ ਅਤੇ ਦੂਸ਼ਿਤ ਵਾਤਾਵਰਨ ਤੋਂ ਪੈਦਾ ਹੋ ਕੇ ਮਨੁੱਖ ਨੂੰ ਕੱਟਦਾ ।

ਉਨ੍ਹਾਂ ਨੇ ਇਨ੍ਹਾਂ ਦੋਵੇਂ ਕਿਸ਼ਮ ਦੇ ਮੱਛਰਾਂ ਤੋਂ ਬਚਾਅ ਲਈ ਜਿਥੇ ਲੋਕਾਂ ਦੇ ਘਰਾਂ ਅੰਦਰ ਕੂਲਰਾਂ, ਟਾਇਰਾਂ ਅਤੇ ਗਮਲਿਆਂ ਵਿਚੋਂ ਗੰਦੇ ਪਾਣੀ ਨੂੰ ਸਾਫ ਕਰਵਾਇਆ ਉਥੇ ਹੀ ਲੋਕਾਂ ਨੂੰ ਆਪਣੇ ਆਸ ਪਾਸ ਦੀ ਸਾਫ ਸਫਾਈ ਰੱਖਣ ਅਤੇ ਘਰ ਦੇ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨ ਦੇ ਨਾਲ ਨਾਲ ਦਰਵਾਜਿਆਂ, ਖਿੜਕੀਆਂ ਨੂੰ ਜਾਲੀਆਂ ਆਦਿ ਲਗਾਉਣ ਦੀ ਸਲਾਹ ਵੀ ਦਿੱਤੀ ਅਤੇ ਰਾਤ ਸਮੇਂ ਤਨ ਢਕੱਵੇਂ ਪੂਰੇ ਕੱਪੜੇ ਪਹਿਨਣ ਲਈ ਨਸ਼ੀਹਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਮਲੇਰੀਆ ਅਤੇ ਡੇਂਗੂ ਆਦਿ ਹੋ ਜਾਣ ਦੇ ਲੱਛਣਾ ਤੋਂ ਜਾਣੂੰ ਕਰਵਾਉਦਿਆਂ ਦੱਸਿਆ ਕਿ ਜੇਕਰ ਅੰਗਾਂ ’ਚ ਦਰਦ, ਅੱਖਾਂ ’ਚ ਜਲਣ ਅਤੇ ਤੇਜ ਬੁਖਾਰ ਹੋਵੇ ਤਾਂ ਤਰੁੰਤ ਨਜਦੀਕੀ ਸਰਕਾਰੀ ਹਸਪਤਾਲ ਵਿਖੇ ਸਪੰਰਕ ਕਰਨਾ ਚਾਹੀਦਾ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਲੋਕਾਂ ਲਈ ਵੱਡੀਆਂ ਸੇਹਤ ਸਹੂਲਤਾਂ ਲਾਗੂ ਕੀਤੀਆਂ ਗਈਆਂ ਹਨ ਜਿੰਨ੍ਹਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ।

Leave a Reply

Your email address will not be published. Required fields are marked *

%d bloggers like this: