ਲੋਕਾਂ ਦੀ ਸਮੱਸਿਆਵਾਂ ਸੁਣਨ ਸਿੱਧੂ ਪਹੁੰਚੇ ਨਵਾਂ ਗਰਾਓਂ

ss1

ਲੋਕਾਂ ਦੀ ਸਮੱਸਿਆਵਾਂ ਸੁਣਨ ਸਿੱਧੂ ਪਹੁੰਚੇ ਨਵਾਂ ਗਰਾਓਂ

ਪੰਜਾਬ ਸਰਕਾਰ ਦੇ ਜ਼ਿਆਦਾਤਰ ਮੰਤਰੀ ਸਕੱਤਰੇਤ ਜਾਂ ਘਰ ਬੈਠ ਕੇ ਕੰਮ ਕਰਦੇ ਹਨ ਪਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਲੋਕਾਂ ਦੇ ਦਰਵਾਜ਼ੇ ‘ਤੇ ਪਹੁੰਚ ਰਹੇ ਹਨ। ਅੱਜ ਨਵਜੋਤ ਸਿੱਧੂ ਨੇ ‘ਨਵਾਂ ਗਰਾਓਂ’ ਨਗਰ ਪੰਚਾਇਤ ਕੌਂਸਲ ‘ਚ ਅਫਸਰਾਂ ਸਾਹਮਣੇ ਲੋਕਾਂ ਦੀਆਂ ਸਮੱਸਿਆ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਨ ਦੇ ਹੁਕਮ ਦਿੱਤੇ।

ਨਵਜੋਤ ਸਿੱਧੂ ‘ਕੈਪਟਨ ਸਰਕਾਰ ਜਨਤਾ ਦੇ ਦਰਬਾਰ’ ਨਾਅਰੇ ਤਹਿਤ ਪਹਿਲੀ ਵਾਰ ਸਕੱਤਰੇਤ ਦੇ ਏ.ਸੀ. ਕਮਰੇ ‘ਚੋਂ ਨਿਕਲੇ ਤੇ ਚੰਡੀਗੜ੍ਹ ਨਾਲ ਲੱਗਦੀ ਨਵਾਂ ਗਰਾਓਂ ਨਗਰ ਪੰਚਾਇਤ ਜਾ ਪੁੱਜੇ। ਸਿੱਧੂ ਦੇ ਪੁੱਜਦੇ ਹੀ ਲੋਕਾਂ ਨੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਇੱਥੇ ਵੱਡੇ ਪੱਧਰ ‘ਤੇ ਅਫਸਰ ਭ੍ਰਿਸ਼ਟਾਚਾਰ ਕਰ ਰਹੇ ਹਨ।

ਸੜਕਾਂ ਬਣਦੀਆਂ ਬਾਅਦ ‘ਚ ਤੇ ਟੁੱਟਦੀਆਂ ਪਹਿਲਾਂ ਹਨ। ਨਕਸ਼ੇ ਪਾਸ ਨਹੀਂ ਹੁੰਦੇ ਤੇ ਇਨ੍ਹਾਂ ਦੀ ਫੀਸ ਬਹੁਤ ਜ਼ਿਆਦਾ ਹੈ। ਪਾਣੀ ਦਾ ਟੈਂਕਰ ਮਾਫੀਆ ਪਾਣੀ ਵੇਚਦਾ ਹੈ। ਜਲ ਸਪਲਾਈ ਵਿਭਾਗ ਲੋਕਾਂ ਦਾ ਪਾਣੀ ਨਹੀਂ ਪਹੁੰਚਾ ਰਿਹਾ। ਰਿਹਾਇਸ਼ੀ ਇਲਾਕੇ ‘ਚ ਸ਼ਰਾਬ ਦੇ ਠੇਕੇ ਹਨ। ਔਰਤਾਂ ਵੀ ਸੁਰੱਖਿਆ ਨਹੀਂ ਹਨ।

ਨਵਜੋਤ ਸਿੱਧੂ ਲੋਕਾਂ ਦੇ ਮਸਲੇ ਹੱਲ ਕਰਨ ਦਾ ਮਨ ਬਣਾ ਕੇ ਆਏ ਸਨ। ਉਨ੍ਹਾਂ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੁਕਮ ਦਿੱਤੇ। ਸਿੱਧੂ ਨੇ ਕਿਹਾ ਸਭ ਦੇ ਨਕਸ਼ੇ ਪਾਸ ਹੋਣਗੇ। ਨਕਸ਼ਿਆਂ ਦੀ ਫੀਸ ਜਲਦ ਘਟਾਵਾਂਗੇ। ਸੜਕ ਬਣਾਉਣ ਤੇ ਵਿਕਾਸ ਦੇ ਹਰ ਕੰਮ ਸਮੇਂ ਪੂਰੀ ਪਾਦਰਸ਼ਤਾ ਨਾਲ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦਾ ਮਸਲਾ ਵੀ ਜਲਦ ਹੱਲ ਹੋਵੇਗਾ।

ਉਨ੍ਹਾਂ ਕਿਹਾ ਕਿ ਜਿਹੜੇ ਅਫਸਰ ਸਰਕਾਰ ਦੇ ਹੁਕਮਾਂ ਦੀ ਅਦੂਲੀ ਕਰਨਗੇ, ਉਨ੍ਹਾਂ ‘ਤੇ ਸਖਤ ਕਾਰਵਾਈ ਹੋਵੇਗੀ। ਸਿੱਧੂ ਨੇ ਕਿਹਾ ਕਿ ਪੂਰੇ ਪੰਜਾਬ ਦੀਆਂ ਨਗਰ ਪੰਚਾਇਤਾਂ, ਮਿਉਂਸਪਲ ਕੌਂਸਲਾਂ ਤੇ ਮਿਉਂਸਪਲ ਕਾਰਪੋਰੇਸ਼ਨਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ।

Share Button

Leave a Reply

Your email address will not be published. Required fields are marked *