ਲੋਕਾਂ ਦੀ ਮਸੀਹਾ ਅਖਵਾਉਣ ਵਾਲੀ ਅਕਾਲੀ/ਭਾਜਪਾ ਸਰਕਾਰ 3 ਮਹੀਨਿਆਂ ਵਿੱਚ ਇੱਕ ਵਾਰ ਵੀ ਸਾਰ ਲੈਣ ਨਹੀਂ ਆਈ : ਰਵਿੰਦਰ ਸਿੰਘ

ਲੋਕਾਂ ਦੀ ਮਸੀਹਾ ਅਖਵਾਉਣ ਵਾਲੀ ਅਕਾਲੀ/ਭਾਜਪਾ ਸਰਕਾਰ 3 ਮਹੀਨਿਆਂ ਵਿੱਚ ਇੱਕ ਵਾਰ ਵੀ ਸਾਰ ਲੈਣ ਨਹੀਂ ਆਈ : ਰਵਿੰਦਰ ਸਿੰਘ
ਅਕਾਲੀ/ਭਾਜਪਾ ਦੀਆਂ ਦੋਗਲੀਆਂ ਨੀਤੀਆਂ ਬਾਰੇ ਬੱਸ ਸਟੈਂਡ ਲੋਕਾਂ ਨੁੰ ਪਰਚੇ ਵੰਡਕੇ ਜਾਣੂ ਕਰਵਾਇਆ : ਸੁਵਿਧਾ ਕਰਮਚਾਰੀ
ਅਕਾਲੀ/ਭਾਜਪਾ ਦੇ ਅੜੀਅਲ ਵਤੀਰੇ ਕਰਕੇ ਸੁਵਿਧਾ ਕਰਮਚਾਰੀਆਂ ਦੀ ਹੜਤਾਲ 101ਵੇਂ ਦਿਨ ਵਿੱਚ

ਬਠਿੰਡਾ, 16 ਦਸੰਬਰ (ਪਰਵਿੰਦਰ ਜੀਤ ਸਿੰਘ): ਸਮੂਹ ਪੰਜਾਬ ਦੇ ਸੁਵਿਧਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਡੀ.ਸੀ. ਦਫ਼ਤਰ ਜ਼ਿਲ੍ਹਾ ਬਠਿੰਡਾ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ। ਡੀ.ਸੀ. ਦਫ਼ਤਰ ਦੇ ਬਾਹਰ ਸੁਵਿਧਾ ਮੁਲਾਜਮਾਂ ਨੇ ਅਕਾਲੀ/ਭਾਜਪਾ ਸਰਕਾਰ ਦਾ ਨਾਅਰੇਬਾਜ਼ੀ ਜਰੀਏ ਮੁਰਦਾਬਾਦ ਕੀਤਾ। ਜਥੇਬੰਦੀ ਨੇ ਅਕਾਲੀ/ਭਾਜਪਾ ਸਰਕਾਰ ਦੇ ਅੜੀਅਲ ਵਤੀਰੇ ਬਾਰੇ ਲੋਕਾਂ ਨੁੰ ਜਾਣੂ ਕਰਵਾਉਣ ਲਈ ਮਿੰਨੀ ਸਕਤਰੇਤ ਤੋਂ ਜ਼ੀ.ਟੀ. ਰੋਡ, ਬੱਸ ਸਟੈਂਡ, ਫੌਜੀ ਚੌਂਕ, ਜ਼ਿਲ੍ਹਾ ਬਠਿੰਡਾ ਦੇ ਪ੍ਰਮੁੱਖ ਸਥਾਨਾਂ ਤੇ ਰੋਸ ਰੈਲੀ ਕੱਢੀ। ਇਸ ਰੈਲੀ ਦੌਰਾਨ ਲੋਕਾਂ ਨੁੰ ਅਕਾਲੀ/ਭਾਜਪਾ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਬਾਰੇ ਪਰਚੇ ਵੰਡਕੇ ਜਾਣੂ ਕਰਵਾਇਆ ਗਿਆ। ਲੋਕਾਂ ਨੁੰ ਦੱਸਿਆ ਗਿਆ ਕਿ ਅਕਾਲੀ/ਭਾਜਪਾ ਸਰਕਾਰ ਨੇ ਹਲਕਾ ਲੰਬੀ, ਜ਼ਿਲ੍ਹਾ ਮੁਕਤਸਰ ਵਿਖੇ ਮਿਤੀ 14/10/2016 ਨੂੰ ਬੇਗੁਨਾਹ ਸੁਵਿਧਾ ਮੁਲਾਜ਼ਮਾਂ ਤੇ ਅੰਨੇਵਾਹ ਲਾਠੀਚਾਰਜ ਕਰਕੇ ਜੇਲ੍ਹਾਂ ਵਿੱਚ ਬੰਦ ਕਰਕੇ ਝੂਠੇ ਕੇਸ ਚਲਾਏ ਗਏ। ਪਿਛਲੇ 1012 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਦੀ ਮਿਹਨਤ ਦਾ ਮੁੱਲ ਅਕਾਲੀ/ਭਾਜਪਾ ਸਰਕਾਰ ਵਲੋਂ ਉਨ੍ਹਾਂ ਨੁੰ ਲਾਠੀਆਂ/ਜੇਲ੍ਹਾਂ ਅਤੇ ਝੂਠੇ ਅਦਾਲਤੀ ਕੇਸ ਮਿਲੇ ਹਨ।
ਸੂਬਾ ਵਾਈਸ ਪ੍ਰਧਾਨ ਸ: ਜਸਵਿੰਦਰ ਸਿੰਘ ਨੇ ਪ੍ਰੈੱਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 100 ਦਿਨਾਂ ਤੋਂ ਆਪਣੀ ਗੱਲ ਕਰਨ ਲਈ ਅਸੀਂ ਸੂਬੇ ਦੇ ਹਰ ਮੰਤਰੀ/ਕੈਬਨਿਟ ਮੰਤਰੀ/ਐਮ.ਐਲ.ਏ. ਆਦਿ ਨੁੰ ਆਪਣਾ ਮੰਗ ਪੱਤਰ ਦਿੱਤਾ ਹੈ ਪਰ ਅਕਾਲੀ/ਭਾਜਪਾ ਸਰਕਾਰ ਦੇ ਮੁੱਖ ਮੰਤਰੀ ਅਤੇ ਉਪ ਮੰਤਰੀ ਕੋਲ ਇਨ੍ਹਾਂ 1100 ਮੁਲਾਜਮਾਂ ਦੀ ਗੱਲ ਸੁੰਨਣ ਦਾ ਵੀ ਟਾਈਮ ਨਹੀਂ ਹੈ ਦੂਸਰੇ ਪਾਸੇ ਇਹ ਅਕਾਲੀ/ਭਾਜਪਾ ਸਰਕਾਰ ਸੰਗਤ ਦਰਸ਼ਨ ਦੇ ਨਾਮ ਤੇ ਢੌਂਗ ਕਰਕੇ ਲੋਕਾਂ ਨੁੰ ਗੁੰਮਰਾਹ ਕਰ ਰਹੇ ਹਨ।
ਸੂਬਾ ਵਾਈਸ ਪ੍ਰਧਾਨ ਸ: ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਸ: ਵਰਿੰਦਰ ਪਾਲ ਸਿੰਘ ਨੇ ਅਕਾਲੀ/ਭਾਜਪਾ ਸਰਕਾਰ ਨੁੰ ਇਹ ਅਪੀਲ ਕੀਤੀ ਕਿ ਜੇਕਰ ਇਨ੍ਹਾਂ 1100 ਮੁਲਾਜ਼ਮਾਂ ਨੂੰ ਇਨ੍ਹਾਂ ਦਾ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ 2017 ਦੀਆਂ ਚੋਣਾਂ ਦਰਮਿਆਨ ਇਹ ਜਥੇਬੰਦੀ ਅਕਾਲੀ/ਭਾਜਪਾ ਸਰਕਾਰ ਦਾ ਬਾਈਕਾਟ ਕਰੇਗੀ।

Share Button

Leave a Reply

Your email address will not be published. Required fields are marked *

%d bloggers like this: