ਲੋਕਾਂ ਦੀਅਾਂ ਭਾਵਨਵਾਂ ਦਾ ਸ਼ੋਸ਼ਣ ਕਰਦੇ ਹਨ ਭਿੱਖਿਅਾ-ਵ੍ਰਿਤੀ ਤੇ ਭਿਖਾਰੀ

ਲੋਕਾਂ ਦੀਅਾਂ ਭਾਵਨਵਾਂ ਦਾ ਸ਼ੋਸ਼ਣ ਕਰਦੇ ਹਨ ਭਿੱਖਿਅਾ-ਵ੍ਰਿਤੀ ਤੇ ਭਿਖਾਰੀ

ਪੁਰਤਨ ਸਮੇਂ ਤੋਂ ਹੀ ਭਾਰਤੀ ਸਮਾਜ ਵਿੱਚ ਅੰਨ੍ਹੀ ਸ਼ਰਧਾ ਤੇ ਅੰਧ-ਵਿਸ਼ਵਾਸ਼ ਦੇ ਵਿਛੇ ਜਾਲ ਕਰਕੇ ਭਿੱਖਿਅਾ-ਵ੍ਰਿਤੀ ਜ਼ਿੰਦਾ ਰਿਹੀ ਹੈ । ਧਰਮ ਦੇ ਡਰ ਤੇ ਪ੍ਰਭਾਵ ਕਰਕੇ ਅਾਪਣੇ ਬੁਰੇ ਕਰਮਾਂ ਤੇ ਪਾਪਾਂ ਨੂੰ ਪੁੰਨ ‘ਚ ਬਦਲਣ ਲੲੀ ਕੀਤੇ ਜਾਂਦੇ ਦਾਨ ਨੇ ਭੀਖ ਮੰਗਣ ਵਾਲਿਅਾਂ ਨੂੰ ਮੁੱਢ ਤੋਂ ਹੀ ਪ੍ਰਭਾਵਿਤ ਕੀਤਾ ਹੈ । ਅਜੋਕੇ ਸਮੇਂ ਵਿੱਚ ਵੀ ਵਿਹਲੜਾਂ, ਨਿਕਿੰਮਿਅਾਂ, ਅਾਲਸੀਅਾਂ ਤੇ ਗੁੰਡਿਅਾਂ ਨੇ ਭਿੱਖਿਅਾ-ਵ੍ਰਿਤੀ ਨੂੰ ਅਾਪਣਾ ਪੇਸ਼ਾ ਬਣਾ ਲਿਅਾ ਹੈ ਤੇ ਭਿਖਾਰੀਅਾਂ ਨੇ ਵੱਡੇ-ਵੱਡੇ  ਗਰੋਹ ਵੀ ਬਣਾ ਲੲੇ ਹਨ । ਭਿੱਖਿਅਾ-ਵ੍ਰਿਤੀ ਤੇ ਭਿਖਿਅਾ ਮੰਗਣ ਵਾਲੇ ਸਾਡੇ ਦੇਸ਼ ਦੇ ਰਾਸ਼ਟਰੀ ਚਰਿੱਤਰ ਨੂੰ ਧੁੰਦਲਾ ਕਰਦੇ ਹਨ । ਭਿੱਖਿਅਾ-ਵ੍ਰਿਤੀ ਤੇ ਭਿਖਾਰੀ ਲੋਕਾਂ ਦੀਅਾਂ ਭਾਵਨਾਵਾਂ ਦਾ ਸ਼ੋਸ਼ਣ ਕਰਦੇ ਹਨ ।  ਭਾਵੇਂ ਕਿ ਮੰਗਣਾ ਸੌਖਾ ਨਹੀਂ ਹੈ । ਮੰਗਣ ਨਾਲੋਂ ਮਰਨਾ ਚੰਗਾ ਹੈ ।  ਜੋ ਮੰਗਣਾ ਸ਼ੁਰੂ ਕਰ ਦਿੰਦੇ ਹਨ ੳੁਹ ਕਦੇ ਨਹੀਂ ਰੱਜਦੇ ਅਤੇ ਮੰਗਣਾ ਵੀ  ੳੁਹਨਾਂ ਦੀ ਅਾਦਤ ਵੀ ਬਣ ਜਾਂਦਾ ਹੈ । ੳੁਹ ਹਰ ਗੱਲ ਲੲੀ ਦੂਜਿਅਾਂ ਅੱਗੇ ਹੱਥ ਅੱਡਣ ਲੲੀ ਮਜ਼ਬੂਰ ਹੋ ਜਾਂਦੇ ਹਨ । ਗੁਰਬਾਣੀ ਦਾ ਵੀ ਫੁਰਮਾਨ ਹੈ ਕਿ,
” ” ਜੋ ਮਾਗੈ ਸੋ ਭੂਖਾ ਰਹੈ । ੲਿਸੁ ਸੰਗਿ ਰਾਚੈ ਸੁ ਕਛੂ ਨ ਲਹੈ ।”  ( ਅੰਗ ੮੯੧ )
ਹਮੇਸ਼ਾਂ ਦੂਜਿਅਾਂ ਦੀ ਦੲਿਅਾ ਤੇ ਨਿਰਭਰ ਰਹਿਣ ਵਾਲਾ ਵਿਅਕਤੀ ਵਿਹਲਾ, ਨਿਕਿੰਮਾ ਤੇ ਅਾਲਸੀ ਹੋ ਜਾਂਦਾ ਹੈ । ੳੁਸਨੂੰ ਕੰਮ ਕਰਨਾ ਮੌਤ ਵਿਖਾੲੀ ਦਿੰਦਾ ਹੈ । ੲਿੱਕ ਦਿਨ ਅਾਦਤ ਤੋਂ ਮਜ਼ਬੂਰ ਹੋ ਕੇ ੳੁਹ ਭਿਖਾਰੀ ਬਣ ਜਾਂਦਾ ਹੈ । ਭਿਖਾਰੀ ਕੲੀ ਕਿਸਮ ਦੇ ਹੰਦੇ ਹਨ । ਪਹਿਲੇ ਜੋ ਪੇਸ਼ੇ ਵਜੋਂ ਮੰਗਦੇ ਹਨ । ਦੂਜੇ ੳੁਹ ਜੋ ਮਜ਼ਬੂਰੀ ਵਿੱਚ ਮੰਗਣਾ ਸ਼ੁਰੂ ਕਰਦੇ-ਕਰਦੇ ਮੰਗਣ ਨੂੰ ਹੀ ਅਾਪਣੀ ਅਾਦਤ ਬਣਾ ਲੈਂਦੇ ਹਨ । ਤੀਜਾ ਬੇ-ਸਹਾਰਾ ਬੱਚੇ, ਅੌਰਤਾਂ, ਬਜ਼ੁਰਗ ਤੇ ਅੰਗਹੀਣ ਮੰਗਦੇ ਹਨ । ਚੌਥਾ  ਵਿਹਲੜ, ਨਿਕਿੰਮੇ, ਅਾਲਸੀ ਤੇ ਗੁੰਡੇ ਵੀ ਭਿੱਖਿਅਾ-ਵ੍ਰਿਤੀ ਨੂੰ ਅਪਣਾੳੁਂਦੇ ਹਨ ।
ਭੀਖ ਮੰਗਣ ਦੇ ਕੲੀ ਕਾਰਨ ਹੁੰਦੇ ਹਨ । ਬਹੁਤੇ ਲੋਕ ਧਰਮ ਦੇ ਡਰ ਤੇ ਪ੍ਰਭਾਵ ਕਾਰਨ ਅਾਪਣੇ ਬੁਰੇ ਕਰਮਾਂ ਤੇ ਪਾਪਾਂ ਨੂੰ ਪੁੰਨ ਵਿੱਚ ਬਦਲਣ ਲੲੀ ਦਾਨ ਕਰਦੇ ਹਨ । ੲਿਹ ਵੀ ਭਿਖਾਰੀਅਾਂ ਨੂੰ ਮੰਗਣ ਲੲੀ ੳੁਤਸ਼ਾਹਿਤ ਕਰਦਾ ਹੈ । ਅਾਰਥਿਕ ਤੌਰ ਤੇ ਸਾਧਨਹੀਣ ਲੋਕ ਵੀ ਮੰਗਣ ਲੲੀ ਮਜ਼ਬੂਰ ਹੁੰਦੇ ਹਨ । ਕੲੀ ਲੋਕ ਦਯਾ ਤੇ ਦਾਨਸ਼ੀਲਤਾ ਦਾ ਸ਼ੋਸ਼ਣ ਕਰਨ ਲੲੀ ਵੀ ਮਨੋਵਗਿਅਾਨਿਕ ਪ੍ਰਭਾਵ ਕਰਕੇ ਵੀ ਮੰਗਣ ਨੂੰ ਪੇਸ਼ਾ ਬਣਾ ਲੈਂਦੇ ਹਨ । ਬੁਢਾਪਾ ਅਤੇ ਹੋਰ ਸਰੀਰਿਕ ਕਮਜ਼ੋਰੀ ਵੀ ਕੲੀ ਲੋਕਾਂ ਨੂੰ ਮੰਗਣ ਲੲੀ ਮਜ਼ਬੂਰ ਕਰਦੀ ਹੈ । ਜਨਮ, ਵਿਅਾਹ ਤੇ ਮੌਤ ਸਮੇਂ ਪ੍ਰਚਲਿਤ ਰੋਟੀ-ਪਾਣੀ ਸਬੰਧੀ ਰੀਤੀ-ਰਿਵਾਜਾਂ ਨੇ ਮੰਗਣ ਵਾਲਿਅਾਂ ਨੂੰ ਸਦਾ ਪ੍ਰਭਾਵਿਤ ਕੀਤਾ ਹੈ । ਕੲੀ ਵਿਹਲੜ, ਨਿਕੰਮੇ, ਅਾਲਸੀ ਤੇ ਗੁੰਡੇ ਲੋਕ ਵੀ ਮੰਗਣ ਲੲੀ ਮਜ਼ਬੂਰ ਹਨ । ਬੇ-ਸਹਾਰਾ ਬੱਚੇ, ਅੌਰਤਾਂ,  ਬਜ਼ੁਰਗ ਤੇ ਅੰਗਹੀਣ ਵੀ ਮੰਗਣ ਲੲੀ ਮਜ਼ਬੂਰ ਹਨ । ਸਾਡੇ ਦੇਸ਼ ਵਿੱਚ ੳੁੱਚੀਅਾਂ ਜਾਤਾਂ ਨੇ ਸਦਾ ਹੀ ਅਾਪਣੀ ੳੁੱਚਤਾ ਕਾੲਿਮ ਰੱਖਣ ਲੲੀ ਨੀਵੀਅਾਂ ਜਾਤਾਂ ਵਾਲਿਅਾਂ ਨੂੰ ਗੁਲਾਮ ਬਣਾ ਕੇ ਰੱਖਿਅਾ ਹੈ ਤੇ ਸਾਧਨਹੀਣਤਾ ਵਾਲਾ ਜੀਵਨ ਜੀੳੁਣ ਲੲੀ ਮਜ਼ਬੂਰ ਕੀਤਾ ਹੈ । ੲਿਸ ਲੲੀ ਜਾਤ-ਪਾਤ ਦੇ ੲਿਸ ਪਾੜੇ ਨੇ ਵੀ ਵਿਤਕਰੇ ਦੇ ਸ਼ਿਕਾਰ ਲੋਕਾਂ ਨੂੰ ਮੰਗਣ ਲੲੀ ਮਜ਼ਬੂਰ ਕੀਤਾ ਹੈ । ਬਿਨਾ ਮਿਹਨਤ ਕੀਤੇ ਅਸਾਨ ਤਰੀਕੇ ਨਾਲ ਜਲਦੀ ਅਮੀਰ ਹੋਣ ਵਾਲੇ ਗੁੰਡਾਂ-ਅਨਸਰਾਂ ਨੇ ਵੀ ਟੀਮਾਂ ਬਣਾ ਕੇ ਬੇ-ਸਹਾਰਾ ਬੱਚਿਅਾਂ, ਅੌਰਤਾਂ ਤੇ ਬਜ਼ੁਰਗਾਂ ਨੂੰ ਮੰਗਣ ਲੲੀ ਮਜ਼ਬੂਰ ਕੀਤਾ ਹੈ । ੲਿਹ ਬਾਲਾਂ ਨੂੰ ਮੰਗਣ ਦੇ ਧੰਦੇ ਵਿੱਚ ਲਾ ਕੇ ੳੁਹਨਾਂ ਤੋਂ ਬਾਲ-ਮਜ਼ਦੂਰੀ ਕਰਾੳੁਂਦੇ ਹਨ ।
ਭੀਖ ਮੰਗਣ ਵਾਲਾ ਵਿਅਕਤੀ ਮੰਗਣ ਤੇ ਹੀ ਨਿਰਭਰ ਹੋ ਜਾਂਦਾ ਹੈ । ਕੰਮ ਕਰਨਾ ੳੁਸਨੂੰ ਬੜਾ ਅੌਖਾ ਲੱਗਦਾ ਹੈ । ਜਿਹੜਾ ਵੀ ਬੱਚਾ, ਜਵਾਨ ਜਾਂ ਬਜ਼ੁਰਗ ੲਿੱਕ ਵਾਰੀ ਮੰਗਣਾ ਸ਼ੁਰੂ ਕਰ ਦਿੰਦਾ ਹੈ ਬਸ ਫਿਰ ਸਾਰੀ ੳੁਮਰ ਹੀ ੳੁਹ ੲਿਸ ਚੱਕਰਵਿੳੂ ਵਿੱਚੋਂ ਬਾਹਰ ਨਹੀਂ ਨਿਕਲਦਾ । ਮੰਗਣ ਵਾਲਿਅਾਂ ਦੇ ਬਣੇ ਗਰੋਹ ਦੇ ਮੁੱਖ ਗੁੰਡੇ ਛੋਟੇ-ਛੋਟੇ ਬੱਚੇ ਅਗਵਾ ਕਰਦੇ ਹਨ । ੳੁਹ ਬੇ-ਸਹਾਰਾ ਅੌਰਤਾਂ ਨੂੰ ਛੋਟੇ-ਛੋਟੇ ਬੱਚੇ ਫੜਾ ਕੇ ਭੀਖ ਮੰਗਣ ਲੲੀ ਮਜ਼ਬੂਰ ਕਰਦੇ ਹਨ । ੳੁਹ ਬੱਚਿਅਾਂ, ਜਵਾਨਾਂ ਤੇ ਬਜ਼ੁਰਗਾਂ ਦੇ ਹੱਥ-ਪੈਰ ਵੱਢ ਕੇ ਨਿਕਾਰਾ ਬਣਾ ਕੇ ਮੰਗਣ ਲੲੀ ਮਜ਼ਬੂਰ ਕਰਕੇ ੲਿਨਸਾਨੀਅਤ ਨੂੰ ਸ਼ਰਮਸ਼ਾਰ ਕਰਦੇ ਹਨ । ੳੁਹ ਲੋਕਾਂ ਦੀਅਾਂ ਭਾਵਨਾਵਾਂ ਦਾ ਸ਼ਰੇਅਾਮ ਸ਼ੋਸ਼ਣ ਕਰਦੇ ਹਨ । ਮੰਗਣ ਵਾਲੇ ਸਾਡੇ ਦੇਸ਼ ਦੇ ਰਾਸ਼ਟਰੀ ਚਰਿੱਤਰ ਨੂੰ ਵੀ ਧੁੰਦਲਾ ਕਰਦੇ ਹਨ । ਸੈਰ-ਸਪਾਟੇ ਲੲੀ ਅਾੲੇ ਵਿਦੇਸ਼ੀਅਾਂ ਸਾਹਮਣੇ ੲਿਹ ਭਿਖਾਰੀ ਸਾਡੇ ਦੇਸ਼ ਦਾ ਪ੍ਰਤੀਬਿੰਬ ਫਿੱਕਾ ਪਾੳੁਂਦੇ ਹਨ ।
ਭਿਖਾਰੀਅਾਂ ਨੂੰ ਮੰਗਣ ਤੋਂ ਰੋਕਣ ਲੲੀ ਜ਼ਰੂਰੀ ਹੈ ਕਿ ੳੁਹਨਾਂ ਲੲੀ ਵਿਸ਼ੇਸ਼ ਯਤਨ ਕੀਤੇ ਜਾਣ । ਰਾਜ ਤੇ ਕੇਂਦਰ ਸਰਕਾਰਾਂ ਨੂੰ ਭਿਖਾਰੀਅਾਂ ਲੲੀ ਰਹਿਣ ਲੲੀ ਘਰ ਤੇ ਜੀਵਨ ਲੲੀ ਲੋੜੀਂਦੀਅਾਂ ਸਹੂਲਤਾਂ ਪ੍ਰਦਾਨ ਕਰਨੀਅਾਂ ਚਾਹੀਦੀਅਾਂ ਹਨ । ਸਰੀਰਿਕ ਅੰਗਹੀਣ ਭਿਖਾਰੀਅਾਂ ਦਾ ੳੁਚਿੱਤ ੲਿਲਾਜ ਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ । ਸਮਾਜ ਨੂੰ ਧਰਮ ਦੇ ਡਰ ਤੇ ਪ੍ਰਭਾਵ ਵਾਲਾ ਅਾਪਣਾ ਧਾਰਮਿਕ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ ਹੈ । ਬਾਲ, ਅੌਰਤਾਂ ਤੇ ਬਜ਼ੁਰਗ ਭਿਖਾਰੀਅਾਂ ਲੲੀ ਉੱਚਿਤ ਸਿੱਖਿਅਾ ਤੇ ਪ੍ਰਚਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਜਾਤ-ਪਾਤ ਜਾਂ ਹੋਰ ਵਿਤਕਰੇ ਮਿਟਾ ਕੇ ਪਿਛੜੇ ਵਰਗਾਂ ਦੇ ਲੋਕਾਂ ਨੂੰ ਅਾਰਥਿਕ ਸਹਾੲਿਤਾ ਪ੍ਰਦਾਨ ਕਰਨੀ ਚਾਹੀਦੀ ਹੈ । ਭਿਖਾਰੀਅਾਂ ਦੇ ਮਨੋਵਿਗਿਅਾਨਿਕ ਪਹਿਲੂ ਨੂੰ ਧਿਅਾਨ ਵਿੱਚ ਰੱਖ ਕੇ ਵੀ ੲਿਸ ਸਮੱਸਿਅਾ ਦਾ ਹੱਲ ਲੱਭਣਾ ਚਾਹੀਦਾ ਹੈ । ਭਿਖਾਰੀਅਾਂ ਨੂੰ ਜੀਵਨ ਜੀੳੁਣ ਲੲੀ ਲੋੜੀਂਦੇ ਰੁਜ਼ਗਾਰ ਸਾਧਨ ਮੁਹੱੲੀਅਾ ਕਰਵਾੳੁਣੇ ਚਾਹੀਦੇ ਹਨ । ਸਰਕਾਰਾਂ ਨੂੰ ਭਿਖਿਅਾ ਵਿਰੋਧੀ ਕਾਨੂੰਨ ਦੇ ਅਧੀਨ ਗ੍ਰਿਫਿਤਾਰ ਮੰਗਣ ਵਾਲੇ ਨੂੰ ਰੋਜ਼ਗਾਰ ਜਾਂ ਜੀਵਿਕਾ ਦਾ ਕੋੲੀ ਹੋਰ ਸਾਧਨ ਦੇਣ ਲੲੀ ਯਤਨਸ਼ੀਲ ਹੋਣਾ ਚਾਹੀਦਾ ਹੈ ।
ਅੰਤ ਵਿੱਚ ੲਿਹੀ ਕਹਾਂਗਾ ਕਿ ਮੁੱਢ ਤੋਂ ਹੀ ਸਾਡੇ ਦੇਸ਼ ਦੇ ਹਾਲਾਤਾਂ ਨੇ ਭਿੱਖਿਅਾ-ਵ੍ਰਿਤੀ ਤੇ ਭਿਖਾਰੀਅਾਂ ਨੂੰ ਜੀੳੁਂਦਾ ਰੱਖਿਅਾ ਹੈ । ਧਾਰਮਿਕ, ਸਮਾਜਿਕ, ਅਾਰਥਿਕ ਤੇ ਮਨੋਵਿਗਿਅਾਨਕ ਕਾਰਨਾਂ ਕਰਕੇ ਲੋਕ ਭਿੱਖਿਅਾ ਮੰਗਣ ਲੲੀ ਮਜ਼ਬੂਰ ਹੁੰਦੇ ਹਨ । ਹੁਣ ਦੇ ਸਮੇਂ ਵਿੱਚ ਭਿੱਖਿਅਾ-ਵ੍ਰਿਤੀ ਨੂੰ ਵਿਹਲੜਾ, ਨਿਕੰਮਿਅਾਂ, ਅਾਲਸੀਅਾਂ ਤੇ ਗੁੰਡਿਅਾਂ ਦੇ ਅਾਪਣਾ ਪੇਸ਼ਾ ਬਣਾ ਲਿਅਾ ਹੈ ਤੇ ਅਾਪਣੇ ਗਰੋਹ ਵੀ ਬਣਾ ਲੲੇ ਹਨ । ੲਿਹ ਭਿੱਖਿਅਾ-ਵ੍ਰਿਤੀ ਤੇ ਭਿਖਾਰੀ ਸਾਡੇ ਦੇਸ਼ ਦੇ ਰਾਸ਼ਟਰੀ ਚਰਿੱਤਰ ਨੂੰ ਧੁੰਦਲਾ ਕਰਦੇ ਹਨ । ੲਿਸ ਲੲੀ  ਸਰਕਾਰਾਂ ਨੂੰ ਭਿਖਿਅਾ ਵਿਰੋਧੀ ਕਾਨੂੰਨ ਅਨੁਸਾਰ ਅਜਿਹੇ ਭਿਖਾਰੀਅਾਂ ਨੂੰ ਗ੍ਰਿਫਿਤਾਰ ਕਰਕੇ ੳੁਹਨਾਂ ਨੂੰ ਰਹਿਣ ਲੲੀ ਘਰ ਤੇ ਲੋੜੀਂਦੇ ਜੀਵਿਕਾ ਦੇ ਸਾਧਨ ਮੁਹੱੲੀਅਾ ਕਰਵਾੳੁਣੇ ਚਾਹੀਦੇ ਹਨ । ਸਾਨੂੰ ਵੀ ਧਾਰਮਿਕ, ਸਮਾਜਿਕ, ਅਾਰਥਿਕ ਤੇ ਮਨੋਵਿਗਿਅਾਨਿਕ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ ਹੈ । ਹਰ ਤਰ੍ਹਾਂ ਦੇ ਵਿਤਕਰੇ ਮਿਟਾੳੁਣੇ ਚਾਹੀਦੇ ਹਨ । ੳੁਹਨਾਂ ਨੂੰ ਸਿੱਖਿਅਤ ਕਰਕੇ ਤੇ ਰੁਜ਼ਗਾਰ ਨਾਲ ਜੋੜ ਕੇ ਹੀ ਭਿੱਖਿਅਾ-ਵ੍ਰਿਤੀ ਤੇ ਭਿਖਾਰੀ ਦੀ ਸਮੱਸਿਅਾ ਨੂੰ ਦੇਸ਼ ਵਿੱਚੋਂ ਖਤਮ ਕਰਨ ਵਿੱਚ ਕਾਮਯਾਬੀ ਮਿਲ ਸਕਦੀ ਹੈ । ਸਾਡੇ ਦੇਸ਼ ਦਾ ਅਕਸ ਧੁੰਦਲਾ ਹੋਣੋ ਬਚਾੲਿਅਾ ਜਾ ਸਕਦਾ ਹੈ ।

ਗੁਰਪ੍ਰੀਤ ਸਿੰਘ ਰੰਗੀਲਪੁਰ

ਮੋ. ੯੮੫੫੨੦੭੦੭੧
Share Button

Leave a Reply

Your email address will not be published. Required fields are marked *

%d bloggers like this: