ਲੋਕਹਿੱਤ

 ਲੋਕਹਿੱਤ

ਸੁਰਜੀਤ ਸਿੰਘ ਦੀ ਮੌਤ ਨੇ ਸਾਰੇ ਸ਼ਹਿਰ ਨੂੰ ਹਿਲਾਕੇ ਰੱਖ ਦਿੱਤਾ ਸੀ।ਸੁਰਜੀਤ ਇੱਕ ਮਿਹਨਤੀ ਅਧਿਆਪਕ ਅਤੇ ਸਿਰਕੱਢ ਸਮਾਜਿਕ ਵਰਕਰ ਸੀ ਜੋ ਸਮਾਜਿਕ ਕੰਮਾਂ ਵਿੱਚ ਬਿਨਾਂ ਕਿਸੇ ਭੇਦਭਾਵ ਵੱਧ ਚੜਕੇ ਹਿੱਸਾ ਲੈਂਦਾ ਸੀ।ਕੱਲ੍ਹ ਸਵੇਰੇ ਹੀ ਸਕੂਲ ਜਾਦਿਆਂ ਉਸ ਦਾ ਮੋਟਰ ਸਾਈਕਲ ਕਿਸੇ ਅਚਾਨਕ ਅੱਗੇ ਆਏ ਪਸ਼ੂ ਨਾਲ ਟਕਰਾ ਗਿਆ ਸੀ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸੀ।ਸਕੂਲ ਵਿੱਚ ਹਰ ਕੋਈ ਉਸ ਦੀਆਂ ਹੀ ਗੱਲਾਂ ਕਰ ਰਿਹਾ ਸੀ।ਕਾਗਜ਼ੀ ਕਾਰਵਾਈ ਅਤੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਉਪਰੰਤ ਅੱਜ ਹੀ ਉਸ ਦੀ ਲਾਸ਼ ਮਿਲੀ ਸੀ ਅਤੇ ਸਸਕਾਰ ਅੱਧੇ ਦਿਨ ਤੋਂ ਬਾਅਦ ਹੋਣਾ ਸੀ।ਅਸੀਂ ਜਾਣ ਦੀ ਸੋਚ ਹੀ ਰਹੇ ਸਾਂ ਕਿ ਇੱਕ ਕਾਰ ਅਚਾਨਕ ਗੇਟ ਤੇ ਆ ਰੁਕੀ ਜਿਸ ਵਿਚੋਂ ਇਕ ਨੌਜਵਾਨ ਅਤੇ ਅੱਧਖੜ ਉਮਰ ਦਾ ਆਦਮੀ ਉੱਤਰ ਦਫਤਰ ਵਿੱਚ ਆ ਗਏ।ਉਹ ਸੁਰਜੀਤ ਦੀ ਖਾਲੀ ਹੋਈ ਥਾਂ ਤੇ ਬਦਲੀ ਦੇ ਹੁਕਮ ਲੈਕੇ ਆਏ ਸਨ।ਸਾਰਾ ਅਮਲਾ ਹੈਰਾਨ ਸੀ ਕਿ ਸਸਕਾਰ ਵੀ ਨਹੀਂ ਹੋਇਆ ਤੇ…ਖੈਰ ਅਸੀਂ ਉਨ੍ਹਾਂ ਨੂੰ ਹਾਜਰ ਕਰਵਾ ਲਿਆ।ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਸਰਦਾਰ ਜੀ ਚੰਗੀ ਪਹੁੰਚ ਲਗਦੀ ਆ ਜੋ ਐਡੀ ਛੇਤੀ ਅਤੇ ਆਫ ਸ਼ੀਜਨ ਬਦਲੀ ਕਰਵਾ ਲਈ!..”ਹਾਂ ਜੀ ਕੰਮ ਤਾਂ ਔਖਾ ਸੀ..ਐਕਸੀਡੈਂਟ ਸਮੇਂ ਕੁਦਰਤੀ ਮੈਂ ਉਥੇ ਹੀ ਸੀ..ਮੌਤ ਦਾ ਪਤਾ ਲੱਗਣ ਅਤੇ ਜਦੋਂ ਸਕੂਲ ਬਾਰੇ ਜਾਣਿਆ ਤਾਂ ਮੈਂ ਉਦੋਂ ਹੀ ਫੋਨ ਖੜਕਾ ਦਿੱਤਾ.. ਪੂਰਾ ਦਬਾਅ ਪਾਕੇ ਹੀ ਮਸਾਂ ਬਦਲੀ ਕਰਵਾਈ..ਬਦਲੀਆਂ ਤਾਂ ਬੰਦ ਸੀ ਪਰ ਲੋਕ ਹਿੱਤ ਵਿੱਚ ਮੰਤਰੀ ਨੇ ਕਰ ਦਿੱਤੀ..”ਮੈਂ ਘਰੇ ਪਈ ਲਾਸ਼ ਅਤੇ ਵਿਲਕਦੇ ਟੱਬਰ ਨੂੰ ਵੇਖ ਕੇ ਸੋਚ ਰਿਹਾ ਸੀ ਕਿ ਇਹ ਕਿਹੜਾ ਲੋਕਹਿੱਤ ਹੈ।

ਗੁਰਮੀਤ ਸਿੰਘ ਮਰਾੜ੍ਹ
ਸੰਪਰਕ9501400397

Share Button

Leave a Reply

Your email address will not be published. Required fields are marked *

%d bloggers like this: