ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਦੀ ਹਿੱਸੇਦਾਰੀ ਜ਼ਰੂਰੀ : ਕੋਮਲ ਮਿੱਤਲ

ss1

ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਦੀ ਹਿੱਸੇਦਾਰੀ ਜ਼ਰੂਰੀ : ਕੋਮਲ ਮਿੱਤਲ

ਰੂਪਨਗਰ, 13 ਦਸੰਬਰ (ਪ੍ਰਿੰਸ): ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਦੀ ਭਾਗੀਦਾਰੀ ਅਤੀ ਜ਼ਰੂਰੀ ਹੈ, ਇਸ ਲਈ 18-19 ਸਾਲ ਦੇ ਜਿਹੜੇ ਨੌਜਵਾਨ ਅਜੇ ਤਕ ਵੋਟ ਬਣਵਾਉਣ ਦੇ ਅਧਿਕਾਰ ਤੋਂ ਵਾਂਝੇ ਹਨ, ਉਨ੍ਹਾਂ ਦਾ ਵੋਟਰ ਸੂਚੀ ‘ਚ ਨਾਂ ਦਰਜ ਕਰਵਾਇਆ ਜਾਵੇ। ਇਸ ਗੱਲ ਦਾ ਪ੫ਗਟਾਵਾ ਮੈਡਮ ਕੋਮਲ ਮਿੱਤਲ ਐੱਸਡੀਐੱਮ ਨੰਗਲ-ਕਮ-ਨੋਡਲ ਅਫ਼ਸਰ ਫਾਰ ਸਵੀਪ ਐਕਟੀਵਿਟੀਜ਼ ਨੇ ਅੱਜ ਇਥੇ ਮਿੰਨੀ ਸਕੱਤਰੇਤ ਵਿਖੇ ਸਵੀਪ ਤਹਿਤ ਜ਼ਿਲ੍ਹੇ ਵਿਚ ਚੱਲ ਰਹੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਜ਼ਿਲ੍ਹੇ ਦੇ ਸਮੂਹ ਨੋਡਲ ਅਫ਼ਸਰਾਂ, ਵਿਦਿਅਕ ਅਦਾਰਿਆਂ ਦੇ ਮੁਖੀਆਂ, ਕੈਂਪਸ ਅੰਬੈਸਡਰ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਨੌਜਵਾਨ ਵੋਟ ਬਣਵਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਤਾਂ ਜੋ ਨੌਜਵਾਨ ਵਰਗ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਵੀ ਵਿਦਿਆਰਥੀ/ਵਿਅਕਤੀ ਹੁਣ ਤੱਕ ਇਸ ਪ੫ੋਗਰਾਮ ਦਾ ਲਾਭ ਨਹੀਂ ਉਠਾ ਸਕੇ ਉਹ ਨਵੀਂ ਵੋਟ ਬਣਾਉਣ ਲਈ ਫਾਰਮ-6, ਵੋਟ ਕੱਟਣ ਸਬੰਧੀ ਫਾਰਮ ਨੰਬਰ-7, ਵੋਟ ਦੇ ਵੇਰਵੇ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰਬਰ-8 ਅਤੇ ਆਪਣੇ ਵਿਧਾਨ ਸਭਾ ਚੋਣ ਹਲਕੇ ਵਿੱਚ ਹੀ ਜੇਕਰ ਵੋਟਰ ਨੇ ਰਿਹਾਇਸ਼ ਬਦਲ ਲਈ ਹੈ ਤਾਂ ਨਵੀਂ ਥਾਂ ‘ਤੇ ਆਪਣੀ ਪੁਰਾਣੀ ਵੋਟ ਤਬਦੀਲ ਕਰਨ ਲਈ ਫਾਰਮ ਨੰਬਰ 8-ਏ ਭਰ ਕੇ ਆਪਣੇ ਸਬੰਧਤ ਬੀਐੱਲਓ ਜਾਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਪੇਸ਼ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਆਪਣੀ ਨਵੀਂ ਵੋਟ ਬਣਵਾਉਣ ਲਈ ਫ਼ਾਰਮ-6 ਭਰ ਕੇ ਕਾਲਜ ਦੇ ਪਿ੫ੰਸੀਪਲ ਨੂੰ ਦੇ ਸਕਦੇ ਹਨ। ਇਸ ਮੀਟਿੰਗ ਦੌਰਾਨ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀ ਤੇ ਕੈਂਪਸ ਅੰਬੈਸਡਰ, ਹਰਮਿੰਦਰ ਸਿੰਘ ਤਹਿਸੀਲਦਾਰ ਚੋਣਾਂ, ਦਿਨੇਸ਼ ਸੈਣੀ, ਰੋਹਿਤ ਜੇਤਲੀ ਜ਼ਿਲ੍ਹਾ ਸੂਚਨਾ ਅਫ਼ਸਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *